16.8 C
Chandigarh

TODAY NOW NEWS

Friday, March 20, 2026
HomeBREAKING NEWSਦੋ ਗੈਂਗਸਟਰਾਂ ਦੇ ਐਨਕਾਉਂਟਰ ਮਗਰੋਂ ਪੰਜਾਬ ਸਰਕਾਰ ਦੀ ਗੁਨਾਹਾਂ ਦੀ ਦਲਦਲ 'ਚ...

ਦੋ ਗੈਂਗਸਟਰਾਂ ਦੇ ਐਨਕਾਉਂਟਰ ਮਗਰੋਂ ਪੰਜਾਬ ਸਰਕਾਰ ਦੀ ਗੁਨਾਹਾਂ ਦੀ ਦਲਦਲ ‘ਚ ਫਸੇ ਨੌਜਵਾਨਾਂ ਨੂੰ ਅਪੀਲ, ਹੁਣ ਵਾਪਸ ਪਰਤ ਆਓ

ਚੰਡੀਗੜ੍ਹ: ਕੈਬਨਿਟ ਮੰਤਰੀ ਮੀਤ ਹੇਅਰ ਨੇ ਅੱਜ ਅੰਮ੍ਰਿਤਸਰ ਐਨਕਾਊਂਟਰ ਦੇ ਮੁੱਦੇ ‘ਤੇ ਪ੍ਰੈੱਸ ਕਾਨਫਰੰਸ ਕਰਕੇ ਗੁਨਾਹਾਂ ਦੀਆਂ ਦੁਨੀਆਂ ਵਿੱਚ ਫਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਪਰਤ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੱਲ੍ਹ ਪੁਲਿਸ ਨੇ 2 ਗੈਂਗਸਟਰਾਂ ਨੂੰ ਮਾਰ ਮੁਕਾਇਆ ਹੈ। ਇਸ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਲੋਕਾਂ ਅੰਦਰਲੇ ਜ਼ਖ਼ਮ ‘ਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ‘ਚ ਨਸ਼ਿਆਂ ਤੇ ਗੈਂਗਸਟਰਾਂ ਖਿਲਾਫ ਸਪੱਸ਼ਟ ਸਟੈਂਡ ਹੈ।

ਅੱਜ ਸਾਡੀ ਸਰਕਾਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਕੱਠਾ ਕਰ ਰਹੀ ਹੈ। ਸਾਡੀ ਸਰਕਾਰ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ ਤੇ ਕੱਲ੍ਹ ਦੀ ਕਾਰਵਾਈ ਇਸ ਦਾ ਸਿੱਧਾ ਸੁਨੇਹਾ ਹੈ। ਇਹ ਕੋਈ ਪੁਰਾਣੀ ਸਰਕਾਰ ਨਹੀਂ ਜੋ ਇਨ੍ਹਾਂ ਗੈਂਗਸਟਰਾਂ ਦੇ ਨਾਲ ਚੱਲੇਗੀ ਤੇ ਇਨ੍ਹਾਂ ਨੂੰ ਤਾਕਤ ਦੇਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੱਲ੍ਹ ਗੈਂਗਸਟਰ ਦੀ ਮਾਂ ਨੇ ਕਿਹਾ ਕਿ ਮੈਂ ਲਾਸ਼ ਲੈਣ ਨਹੀਂ ਜਾਵਾਂਗੀ। ਇਸ ਨਾਲ ਸੁਨੇਹਾ ਮਿਲੇਗੀ ਕਿ ਅਪਰਾਧ ਛੱਡ ਕੇ ਵਾਪਸ ਪਰਤ ਆਓ।

Today Now News

RELATED ARTICLES
- Advertisment -

POPULAR POSTS