16 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਬਨਵਾਰੀਲਾਲ ਪੁਰੋਹਿਤ ਨੇ ਲੋਕਾਂ ਨੂੰ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਦਿੱਤੀ...

ਬਨਵਾਰੀਲਾਲ ਪੁਰੋਹਿਤ ਨੇ ਲੋਕਾਂ ਨੂੰ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਦਿੱਤੀ ਵਧਾਈ

ਚੰਡੀਗੜ, 31 ਦਸੰਬਰ: ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਵਧਾਈ ਦਿੱਤੀ।

    ਰਾਜਪਾਲ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਨਵੇਂ ਸਾਲ ਦਾ ਹਮੇਸ਼ਾ ਨਵੀਆਂ ਉਮੀਦਾਂ ਅਤੇ ਉਮੰਗਾਂ ਨਾਲ ਸਵਾਗਤ ਕੀਤਾ ਜਾਂਦਾ ਹੈ, ਜਿਸ ਨੂੰ ਜੋਸ਼, ਦ੍ਰਿੜਤਾ ਅਤੇ ਸਮਰਪਣ ਨਾਲ ਮਿਲ ਕੇ ਕੰਮ ਕਰਨ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ।



    ਉਨ੍ਹਾਂ ਕਿਹਾ ਕਿ ਅਸੀਂ ਇਸ ਸਾਲ ਨੂੰ, ਜਿਸ ਨੇ ਘਾਤਕ ਮਹਾਂਮਾਰੀ ਦੇ ਵਿਰੁੱਧ ਸਾਡੀ ਸੰਯੁਕਤ ਲੜਾਈ ਨਾਲ ਸਾਨੂੰ ਜੀਵਨ ਦੇ ਬਹੁਤ ਸਾਰੇ ਸਬਕ ਸਿਖਾਏ ਹਨ, ਨੂੰ ਅਲਵਿਦਾ ਕਹਿਣ ਦੇ ਨਾਲ-ਨਾਲ ਆਓ ਅਸੀਂ ਨਵੇਂ ਸਾਲ ਦਾ ਖ਼ੁਸ਼ੀ, ਆਸ਼ਾਵਾਦ ਅਤੇ ਉਮੀਦ ਦੀ ਭਾਵਨਾ ਨਾਲ ਸਵਾਗਤ ਕਰੀਏ।



    ਉਹਨਾਂ ਕਿਹਾ ਕਿ ਆਓ ਉਮੀਦ ਕਰੀਏ ਕਿ ਨਵੇਂ ਸਾਲ ਵਿੱਚ ਸਾਨੂੰ ਖੁਸ਼ਗਵਾਰ ਸੁਨੇਹੇ ਮਿਲਣ, ਸੁਹਾਵਣੀਆਂ ਚੀਜ਼ਾਂ ਦੇਖਣ ਨੂੰ ਮਿਲਣ ਅਤੇ ਅਸੀਂ ਆਪਣਾ ਜੀਵਨ ਸੰਤੁਸ਼ਟੀ ਤੇ ਸ਼ਾਂਤੀ ਨਾਲ ਬਤੀਤ ਕਰੀਏ। ਉਹਨਾਂ ਨੇ ਸਾਰੇ ਲੋਕਾਂ ਦੇ ਸੁਰੱਖਿਅਤ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ।
Today Now News

RELATED ARTICLES
- Advertisment -

POPULAR POSTS