17.4 C
Chandigarh

TODAY NOW NEWS

Friday, March 20, 2026
HomeBREAKING NEWSਸਿੱਧੂ ਮੂਸੇਵਾਲਾ ਦੀ ਯਾਦ 'ਚ ਮਾਨਸਾ 'ਚ ਬਣੇ ਮਿਊਜ਼ੀਅਮ : ਸੁਰਿੰਦਰਪਾਲ

ਸਿੱਧੂ ਮੂਸੇਵਾਲਾ ਦੀ ਯਾਦ ‘ਚ ਮਾਨਸਾ ‘ਚ ਬਣੇ ਮਿਊਜ਼ੀਅਮ : ਸੁਰਿੰਦਰਪਾਲ\

ਭੀਖੀ: ਪਿੰਡ ਮੂਸਾ ਤੇ ਜ਼ਿਲ੍ਹਾ ਮਾਨਸਾ ਨੂੰ ਵਿਸ਼ਵ ਦੇ ਨਕਸ਼ੇ ‘ਤੇ ਚਰਚਿਤ ਕਰਨ ਵਾਲੇ ਅੰਤਰਰਾਸ਼ਟਰੀ ਪ੍ਰਸਿੱਧ ਗਾਇਕ ਸਵ: ਸਿੱਧੂ ਮੂਸੇਵਾਲਾ ਦੀ ਯਾਦ ‘ਚ ਮਾਨਸਾ ‘ਚ ਵੱਡਾ ਮਿਊਜ਼ੀਅਮ ਬਣਨਾ ਚਾਹੀਦਾ ਹੈ। ਇਹ ਸ਼ਬਦ ਐਡਵੋਕੇਟ ਸੁਰਿੰਦਰਪਾਲ ਗਰਗ ਠੇਕੇਦਾਰ ਭੀਖੀ ਨੇ ਆਪਣੇ ਸਾਥੀਆਂ ਸਮੇਤ ਪੰਜਾਬੀ ਜਾਗਰਣ ਨਾਲ ਸਾਂਝੇ ਕਰਦਿਆਂ ਕਿਹਾ ਕਿ ਬੇਰਹਿਮੀ ਨਾਲ ਅੰਨ੍ਹੇਵਾਹ ਫਾਇਰਿੰਗ ਕਰਦਿਆਂ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ ਉਸ ਤਰ੍ਹਾਂ ਹੀ ਉਸ ਦੇ ਜੱਦੀ ਪਿੰਡ ਮੂਸਾ ਜਾਂ ਜ਼ਿਲ੍ਹਾ ਮਾਨਸਾ ਜਾਂ ਪੰਜਾਬ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਹਰ ਸ਼ਖਸ ਦੀ ਅੱਖ ਸਿੱਧੂ ਦੇ ਕਤਲ ‘ਤੇ ਨਮ ਹੋਈ ਹੈ। ਸਿੱਧੂ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਸੀ।ਇਹ ਉਸ ਦੇ ਅੰਤਿਮ ਦਰਸ਼ਨ ਕਰਨ ਪੁੱਜੇ ‘ਤੇ ਸਿੱਧੂ ਮੂਸੇਵਾਲਾ ਦੇ ਆਖ਼ਰੀ ਸਫ਼ਰ ‘ਚ ਸ਼ਾਮਲ ਹੋਏ ਲੱਖਾਂ ਲੋਕਾਂ ਦੇ ਇਕੱਠ ਨੇ ਇਸ ਗੱਲ ਦੀ ਹਾਮੀ ਭਰੀ ਹੈ, ਕਿ ਉਸ ਦੀ ਕਲਮ ਅਤੇ ਆਵਾਜ਼ ਨੂੰ ਪਿਆਰ ਕਰਨ ਵਾਲੇ ਵਿਸ਼ਵ ਭਰ ਦੇ ਲੋਕ ਉਸ ਨੂੰ ਇਸ ਉਮਰੇ ਦੁਨੀਆਂ ਤੋਂ ਜਾਣ ਦਾ ਗਹਿਰਾ ਸਦਮਾ ਝੱਲ ਰਹੇ ਹਨ। ਉਨ੍ਹਾਂ ਸਰਕਾਰ, ਪ੍ਰਸ਼ਾਸਨ ਤੇ ਸਿੱਧੂ ਦੇ ਪ੍ਰਸੰਸਕਾਂ ਤੋਂ ਇਹ ਮੰਗ ਕੀਤੀ ਹੈ ਕਿ ਸਾਨੂੰ ਸਭਨਾਂ ਨੂੰ ਰਲ ਮਿਲ ਕੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਇਕ ਵੱਡਾ ਮਿਊਜ਼ੀਅਮ ਬਣਾਉਣਾ ਚਾਹੀਦਾ ਹੈ ਜਿਸ ਵਿਚ ਲਾਇਬਰੇਰੀ ਅਤੇ ਸਿੱਧੂ ਨਾਲ ਜੁੜੀਆਂ ਯਾਦਾਂ ਤੋਂ ਇਲਾਵਾ ਸਿੱਧੂ ਨੂੰ ਚਾਹੁਣ ਵਾਲਿਆਂ ਦੀ ਸੋਚ ਅਨੁਸਾਰ ਇਹ ਮਿਊਜ਼ੀਅਮ ਬਣੇ। ਐਡਵੋਕੇਟ ਸੁਰਿੰਦਰਪਾਲ ਗਰਗ ਠੇਕੇਦਾਰ ਭੀਖੀ, ਸੰਦੀਪ ਮਹਿਤਾ, ਜੈਪਾਲ ਸ਼ੇਰੋ, ਨਰਿੰਦਰ ਸਿੰਘ ਨਿੰਦੀ, ਸਰਦੂਲ ਸਿੰਘ ਆਦਿ ਨੇ ਜਿੱਥੇ ਸਿੱਧੂ ਮੂਸੇਵਾਲੇ ਦੇ ਕਤਲ ‘ਤੇ ਦੁੱਖ ਪ੍ਰਗਟ ਕੀਤਾ, ਉਥੇ ਹੀ ਸਰਕਾਰ ਅੱਗੇ ਗੁਹਾਰ ਲਗਾਈ ਕਿ ਸਿੱਧੂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੰਦਿਆਂ ਸਿੱਧੂ ਦੇ ਮਾਂ ਪਿਓ ਸਣੇ ਪ੍ਰਸ਼ੰਸਕਾਂ ਨੂੰ ਸਿੱਧੂ ਦੀ ਮੌਤ ਦਾ ਇਨਸਾਫ ਜਲਦ ਦਿੱਤਾ ਜਾਵੇ।

Today Now News

RELATED ARTICLES
- Advertisment -

POPULAR POSTS