17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਪੰਜਾਬ ਦਾ ਇਕ ਹੋਰ ਫੌਜੀ ਜਵਾਨ ਸ਼ਹੀਦ

ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਪੰਜਾਬ ਦਾ ਇਕ ਹੋਰ ਫੌਜੀ ਜਵਾਨ ਸ਼ਹੀਦ

ਜੰਮੂ ਕਸ਼ਮੀਰ ਦੇ ਪੁੰਛ ਰਾਜੌਰੀ ਬਾਰਡਰ ਤੇ  ਡਿਊਟੀ ਦੇ ਰਿਹਾ ਸੀ ਸ਼ਹੀਦ ਸੁਖਬੀਰ ਸਿੰਘ

ਤਰਨਤਾਰਨ (ਜਸਵੀਰ ਸਿੰਘ):-  ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ  ਪੰਜਾਬ ਦੇ  ਇਕ ਹੋਰ ਜਿਲ੍ਹਾ ਤਰਨ ਤਾਰਨ ਦੇ ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਖੁਵਾਸਪੁਰ ਦਾ ਫੌਜੀ ਜਵਾਨ ਸੁਖਬੀਰ ਸਿੰਘ ਪੁੱਤਰ ਕੁਲਵੰਤ ਸਿੰਘ ਨੇ  ਦੁਸ਼ਮਣ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀ ਲਿਆ ਹੈ  । ਸੂਤਰਾਂ ਮੁਤਾਬਕ ਉਸ ਨੇ ਸ਼ਹੀਦੀ ਉਸ ਸਮੇਂ ਪ੍ਰਾਪਤ ਕੀਤੀ ਜਦੋਂ ਉਹ   ਜੰਮੂ ਕਸ਼ਮੀਰ ਦੇ ਪੁੰਛ ਰਾਜੌਰੀ ਬਾਰਡਰ ਤੇ  ਡਿਊਟੀ ਦੇ ਰਿਹਾ ਸੀ ਪਰ ਗੁਆਂਢੀ ਦੇਸ਼ ਪਾਕਿਸਤਾਨ  ਵਲੋਂ ਛੁਪ ਕੇ ਗੋਲੀਬਾਰੀ ਕੀਤੀ ਜਿਸ ਦੌਰਾਨ  ਉਹ ਸ਼ਹੀਦ ਹੋਇਆ  ।

ਇਸ ਬਾਰੇ ਮਿਰਤਕ ਦੇ  ਪਿਤਾ  ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ 2 ਸਾਲ ਪਹਿਲਾਂ ਹੀ ਫੌਜ ਵਿਚ ਭਾਰਤੀ ਹੋਇਆ ਸੀ ਜਿਸਦੀ ਡਿਊਟੀ ਜੰਮੂ ਕਸ਼ਮੀਰ ਬਾਰਡਰ ਤੇ ਲਗਾ ਦਿੱਤੀ ਗਈ ਅੱਜ ਤੜਕਸਾਰ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ਵਿਚ ਇਸਦੀ ਮੌਤ ਹੋ ਜਾਣ ਦੇ 8 ਵੱਜੇ ਦੇ ਕਰੀਬ ਫੌਜ ਦੇ ਉੱਚ ਅਧਿਕਾਰੀਆਂ ਵਲੋਂ ਇਸਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਗਈ ।

ਇਸ ਬਾਰੇ ਪਿੰਡ ਵਾਸੀਆਂ ਵਲੋਂ ਵੀ ਘਟਨਾ ਦੀ ਨਿਖੇਧੀ ਕਰਦੇ ਕਿਹਾ ਗਿਆ ਸ਼ਹੀਦ ਸੁਖਬੀਰ ਸਿੰਘ ਮਹਿਜ਼ 22 ਸਾਲਾਂ ਦਾ ਨੌਜਵਾਨ ਦੀ ਜੋ ਆਪਣੇ ਦੇਸ਼ ਲਈ ਸ਼ਹੀਦ ਹੋ ਗਿਆ ।

Today Now News

RELATED ARTICLES
- Advertisment -

POPULAR POSTS