16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਜਹਰੀਲੀ ਸਰਾਬ ਪੀਣ ਨਾਲ ਇੱਕ ਹੋਰ ਵਿਅਕਤੀ ਦੀ ਇਲਾਜ ਦੌਰਾਨ ਮੌਤ ।

ਜਹਰੀਲੀ ਸਰਾਬ ਪੀਣ ਨਾਲ ਇੱਕ ਹੋਰ ਵਿਅਕਤੀ ਦੀ ਇਲਾਜ ਦੌਰਾਨ ਮੌਤ ।

ਤਰਨਤਾਰਨ ਵਾਸੀ ਸਵਿੰਦਰ ਸਿੰਘ ਦਾ 20 -22 ਦਿਨਾ ਤੋ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ।

ਮ੍ਰਿਤਕ ਸਵਿੰਦਰ ਸਿੰਘ ਦੇ ਪਰਿਵਾਰਕ ਮੇਂਬਰ ਸਰਕਾਰ ਅੱਗੇ ਆਪਣੀ ਮੰਗ ਰੱਖਦੇ ਹੋਏ ।

ਤਰਨਤਾਰਨ (ਜਸਬੀਰ ਸਿੰਘ) : ਸ਼ਹਿਰ ਵਾਸੀ ਸਵਿੰਦਰ ਸਿੰਘ ਨਾਮਕ ਵਿਅਕਤੀ ਦੀ ਜਹਰੀਲੀ ਸਰਾਬ ਪੀਣ ਨਾਲ ਇਕ ਨਿੱਜੀ ਹਸਪਤਾਲ ਵਿਚ 20 -22 ਦਿਨਾ ਤੋ ਚੱਲ ਰਹੇ ਇਲਾਜ ਦੋਰਾਨ ਮੌਤ ਹੋ ਗਈ । ਥਾਣਾ ਸਿਟੀ ਪੁਲਿਸ ਨੇ ਤੁਰੰਤ ਸਵਿੰਦਰ ਸਿੰਘ ਦੀ ਲਾਸ਼ ਦਾ ਤਰਨਤਾਰਨ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕੀਤੀ । ਪਿਛਲੇ ਮਹੀਨੇ ਜੁਲਾਈ ਵਿਚ ਤਰਨਤਾਰਨ ਦੇ ਆਸ-ਪਾਸ ਪਿੰਡਾਂ ਵਿੱਚ ਜਹਿਰਾਲੀ ਦੇਸੀ ਸ਼ਰਾਬ ਪੀਣ ਨਾਲ ਕਈ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਬੀਮਾਰ ਹੋ ਗਾਏ ਸਨ । ਜਿਹਨਾ ਵਿੱਚੋਂ ਕਈ ਵਿਅਕਤੀ ਸਰਕਾਰੀ ਹਸਪਤਾਲ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਉਣ ਲਈ ਦਾਖਲ ਹੋ ਗਾਏ ਸਨ । ਜਿਨ੍ਹਾਂ ਵਿੱਚੋਂ ਸਵਿੰਦਰ ਸਿੰਘ ਵਾਸੀ ਮਾਸਟਰ ਕਲੋਨੀ, ਨੇੜੇ ਸ੍ਰੀ ਗੋਇੰਦਵਾਲ ਸਾਹਿਬ ਬਾਈਪਾਸ ਚੌਕ, ਦੀ ਇਲਾਜ ਦੋਰਾਨ ਮੌਤ ਹੋ ਗਈ ।
ਮ੍ਰਿਤਕ ਦੇ ਬੇਟੇ ਪਿੰਦਰ ਸਿੰਘ ਅਤੇ ਜਵਾਈ ਕੇ. ਐਸ. ਨੇ ਦੱਸਿਆ ਕਿ 31 ਜੁਲਾਈ ਨੂੰ ਸਾਡੇ ਪਿਤਾ ਸਵਿੰਦਰ ਸਿੰਘ ਦੇ ਬਾਹਰੋਂ ਜਹਿਰਾਲੀ ਦੇਸੀ ਸ਼ਰਾਬ ਪੀਣ ਨਾਲ ਇਕ ਦਮ ਤਬੀਅਤ ਖ਼ਰਾਬ ਹੋਣ ਤੇ ਅਸੀਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਦਾਖਲ ਕਰਵਾ ਦਿਤਾ ਸੀ ਜਿੱਥੇ 20 -22 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਤੇ ਅਜ ਸਵੇਰੇ ਇਲਾਜ ਦੋਰਾਨ ਉਹਨਾ ਦੀ ਮੌਤ ਹੋ ਗਈ । ਉਹਨਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਜਿਸ ਤਰਾ ਜਹਿਰਾਲੀ ਦੇਸੀ ਸ਼ਰਾਬ ਪੀਣ ਨਾਲ ਮਾਰਨ ਵਾਲਿਆਂ ਦੇ ਪਰਿਵਾਰ ਨੂੰ ਸਰਕਾਰੀ ਸਹਾਇਤਾ ਦਿੱਤੀ ਗਈ ਹੈ ਉਸ ਤਰਾ ਸਾਨੁੰ ਮਾਲੀ ਸਹਾਇਤਾ ਦਿੱਤੀ ਜਾਵੇ ।

Today Now News

RELATED ARTICLES
- Advertisment -

POPULAR POSTS