ਦਲੀਪ ਸਿੰਘ ਵਾਸੀ ਪਿੰਡ ਕੋਠੇ ਸੇਖਾ ਸਮਾਲਸਰ ਰੋਡ 1 ਮਹੀਨੇ ਤੋਂ ਦਿੱਲੀ ਹਾਜਰੀ ਭਰ ਰਹੇ ਸਨ

ਸਮਾਲਸਰ (ਜਸਕਰਨ ਗਿੱਲ) : ਇਹ ਕਾਲੇ ਕਨੂੰਨ ਹੋਰ ਕਿੰਨੇ ਕ ਪੰਜਾਬ ਦੇ ਕਿਸਾਨਾ ਦੀ ਸ਼ਹੀਦੀ ਲੈਣ ਗੇ ਇਹਨਾਂ ਕਾਲੇ ਕਨੂੰਨ ਨੇ ਕੀਤਾ ਇੱਕ ਘਰ ਹੋਰ ਬੇਸਹਾਰਾ ਪਿੰਡ ਕੋਠੇ ਸੇਖਾ ਸਮਾਲਸਰ ਰੋਡ ਦਾ ਰਹਿਣ ਵਾਲਾ ਦਲੀਪ ਸਿੰਘ ਪੁੱਤਰ ਬਖਤੌਰ ਸਿੰਘ ਪਿਛਲੇ 1 ਮਹੀਨੇ ਤੋਂ ਉਗਰਾਹਾਂ ਗਰੁੱਪ ਦੀ ਕਮਾਂਡ ਥੱਲੇ ਦਿੱਲੀ ਸੰਗਰਸ਼ ਵਿੱਚ ਹਾਜਰੀ ਭਰ ਰਿਹਾ ਸੀ ਉਸ ਦੌਰਾਨ ਅਚਾਨਕ ਤਬੀਅਤ ਖਰਾਬ ਹੋਣ ਕਰਕੇ ਵਾਪਿਸ ਪਿੰਡ ਆ ਗਏ ਸਨ 4 ਦਿਨ ਬਿਮਾਰ ਹੋਣ ਤੋਂ ਬਾਅਦ 11 ਅਪ੍ਰੈਲ 2021 ਨੂੰ ਸਵਰਗਵਾਸ ਹੋ ਗਏ





