17.1 C
Chandigarh

TODAY NOW NEWS

Thursday, March 19, 2026
HomeBREAKING NEWSਕਰਜੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਕਿਸਾਨ

ਕਰਜੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਕਿਸਾਨ

ਕਿਸਾਨ ਦੇ ਸਿਰ ਸੀ 12 ਤੋਂ 13 ਲੱਖ ਰੁਪਏ ਦਾ ਕਰਜਾ

ਪੁਲਿਸ ਨੇ 174 ਦੀ ਕਾਰਵਾਈ ਕਰ ਮਾਮਲਾ ਕੀਤਾ ਦਰਜ

ਫਿਰੋਜ਼ਪੁਰ 19 ਜੁਲਾਈ ਸੂਬੇ ਅੰਦਰ ਬੇਸ਼ੱਕ ਸਰਕਾਰਾਂ ਕਰਜਾ ਮਾਫੀ ਦੇ ਦਾਅਵੇ ਕਰ ਰਹੀਆਂ ਨੇ ਪਰ ਹਕੀਕਤ ਵਿੱਚ ਕਿਸਾਨ ਅੱਜ ਵੀ ਕਰਜੇ ਦੀ ਮਾਰ ਹੇਠ ਦੱਬਿਆ ਹੋਇਆ ਹੈ। ਜਿਸ ਦੇ ਚਲਦਿਆਂ ਕਈ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਇਸੇ ਤਰ੍ਹਾਂ ਦੀ ਤਾਜੀ ਘਟਨਾ ਫਿਰੋਜ਼ਪੁਰ ਦੇ ਪਿੰਡ ਬਸਤੀ ਨੱਥੂ ਵਾਲੀ ਵਿੱਚ ਵਾਪਰੀ ਹੈ। ਜਿਥੋਂ ਦਾ ਕਿਸਾਨ ਰਛਪਾਲ ਸਿੰਘ ਉਮਰ ਕਰੀਬ 46 ਸਾਲ ਜੋ ਕਰਜੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਕਿਸਾਨ ਨੇ ਸਲਫਾਸ ਖਾ ਖੁਦਕੁਸ਼ੀ ਕਰ ਲਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਰਛਪਾਲ ਸਿੰਘ ਦੇ ਪੁੱਤਰ ਮਹਿਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਿਰ 12 ਤੋਂ 13 ਲੱਖ ਰੁਪਏ ਦਾ ਉਨ੍ਹਾਂ ਸਿਰ ਕਰਜਾ ਸੀ ਜਿਸਨੂੰ ਲੈਕੇ ਉਸਦੇ ਪਿਤਾ ਅਕਸਰ ਹੀ ਪ੍ਰੇਸ਼ਾਨ ਰਹਿੰਦੇ ਸਨ। ਅਤੇ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਜਦ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਤਾਂ ਪਿਛੋਂ ਉਨ੍ਹਾਂ ਨੇ ਜਹਿਰੀਲੀ ਵਸਤੂ ਖਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਦੂਸਰੇ ਪਾਸੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਏ ਐਸ ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਛਪਾਲ ਸਿੰਘ ਦੇ ਬੇਟੇ ਦੇ ਬਿਆਨਾਂ ਤੇ 174 ਦਾ ਮਾਮਲਾ ਦਰਜ ਕਾਰਵਾਈ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS