
ਮਾਰਕੰਡਾ ਅੱਜ ਪਿੰਡ ਜੇਠੂਕੇ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ਨੇ ਹਲਕਾ ਮੋੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਦਾ ਪਿੰਡ ਆਉਣ ‘ਤੇ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਯੂਨੀਅਨ ਦੀ ਅਗਵਾਈ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਨਿੱਕਾ ਸਿੰਘ ਜੇਠੂਕੇ ਨੇ ਕਈ ਤਿੱਖੇ ਸਵਾਲਾਂ ਦੇ ਜਵਾਬ ਪੁੱਛੇ।
ਉਨ੍ਹਾਂ ਪੁੱਛਿਆ ਕਿ ਜਦੋਂ ਸਹੀਦਾ ਦੀਆਂ ਲਾਸ਼ਾਂ ਰੱਖ ਕੇ ਸੜਕ ਜਾਮ ਕੀਤੀ, ਉਸ ਸਮੇਂ ਤੁਸੀਂ ਕਿਉਂ ਨਹੀਂ ਹਾਜ਼ਰ ਹੋਏ,ਬਠਿੰਡਾ ਵਿੱਚ ਕਿਸਾਨਾਂ ਉੱਪਰ ਪੁਲਿਸ ਨੇ ਲਾਠੀ ਚਾਰਜ ਕੀਤਾ ਤਾਂ ਤੁਸੀਂ ਕਿਉਂ ਨਹੀਂ ਬੋਲੇ, ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ, ਗੜੇਮਾਰੀ ਕਾਰਨ ਹੋਇਆ ਨੁਕਸਾਨ ਦਾ ਮੁਆਵਜ਼ਾ ਕਦੋਂ ਸਰਕਾਰ ਤੋਂ ਦਵਾਉਗੇ।
ਵਿਧਾਇਕ ਕਮਾਲੂ ਨੇ ਕਾਂਗਰਸੀ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਦੇ ਹੋਏ ਕਿਸਾਨਾਂ ਉੱਤੇ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨਾਲ ਗ਼ਲਤ ਕੀਤਾ।
ਅਜੇਹੇ ਮਸਲੇ ਬੈਠ ਕੇ ਹੱਲ ਹੋ ਸਕਦੇ ਹਨ। ਲਾਠੀ ਚਾਰਜ ਦੀ ਕਿਉਂ ਜ਼ਰੂਰਤ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਬਲਾਕ ਜਰਨਲ ਸਕੱਤਰ ਬੇਅੰਤ ਸਿੰਘ, ਸੁਖਦੇਵ ਸਿੰਘ, ਜਗਰਾਜ ਸਿੰਘ ਬਾਠ, ਲੀਲਾ ਸਿੰਘ, ਲਾਭ ਸਿੰਘ, ਬਲਵਿੰਦਰ ਸਿੰਘ ਤੇ ਹੋਰ ਵਰਕਰ ਹਾਜ਼ਰ ਸਨ।





