
ਚੰਡੀਗਡ਼੍ਹ
ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਜਾਜ਼ਤ ਲਏ ਬਗੈਰ ਆਪਣੀ ਟੀਮ ਲਗਾਤਾਰ ਵਧਾਈ ਜਾ ਰਹੀ ਹੈ, ਜਿਸ ਦੇ ਚਲਦਿਆਂ ਅੱਜ ਸਿੱਧੂ ਦੇ ਵੱਲੋਂ ਦੋ ਮੀਡੀਆ ਐਡਵਾਈਜ਼ਰ ਨਿਯੁਕਤ ਕੀਤੇ ਗਏ।
ਕੁਝ ਦਿਨ ਪਹਿਲੋਂ ਸਿੱਧੂ ਵੱਲੋਂ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੂੰ ਜਨਰਲ ਸਕੱਤਰ ਪੰਜਾਬ ਦਾ ਬਣਾਇਆ, ਉਥੇ ਹੀ ਅੱਜ ਦੋ ਮੀਡੀਆ ਐਡਵਾਈਜ਼ਰ ਵੀ ਨਿਯੁਕਤ ਕੀਤੇ ਗਏ, ਇਨ੍ਹਾਂ ਵਿਚ ਇਕ ਜਗਤਾਰ ਭੁੱਲਰ ਅਤੇ ਦੂਜਾ ਸੁਰਿੰਦਰ ਡੱਲਾ ਹੈ।
ਦੱਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਚਾਰ ਸਲਾਹਕਾਰ ਵੀ ਕੁੱਝ ਦਿਨ ਪਹਿਲਾਂ ਹੀ ਨਿਯੁਕਤ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਇਕ ਨੇ ਅਸਤੀਫਾ ਵੀ ਦੇ ਦਿੱਤਾ ਸੀ। ਜਾਣਕਾਰਾਂ ਦੇ ਮੁਤਾਬਕ ਸਿੱਧੂ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀ ਟੀਮ ਵਧਾਈ ਜਾ ਰਹੀ ਹੈ ਤਾਂ ਜੋ ਕਾਂਗਰਸ ਨੂੰ ਪੰਜਾਬ ਦੇ ‘ਚ ਮਜ਼ਬੂਤ ਕੀਤਾ ਜਾ ਸਕੇ।






