
ਚੰਡੀਗੜ੍ਹ/ਬਿਆਸ ਰੋਜ਼ਾਨਾਂ ਹੀ ਕੋਈ ਨਾ ਕੋਈ ਇਤਿਹਾਸਿਕ ਫ਼ੈਸਲੇ ਲਏ ਜਾ ਰਹੇ ਹਨ। ਮੁਲਾਜ਼ਮਾਂ ਤੋਂ ਲੈ ਕੇ ਬੇਰੁਜ਼ਗਾਰਾਂ ਦੀ ਰੋਜ਼ਾਨਾਂ ਹੀ ਮੁੱਖ ਮੰਤਰੀ ਚੰਨੀ ਗੱਲਬਾਤ ਕਰ ਰਹੇ ਹਨ।
ਬਿਜਲੀ ਦੇ ਸਸਤੇ ਰੇਟ ਕਰਨ ਤੋਂ ਪਹਿਲਾਂ ਚੰਨੀ ਨੇ ਪਾਣੀ ਦੇ ਬਕਾਏ ਮੁਕੰਮਲ ਮਾਫ਼ ਕਰਨ ਦਾ ਐਲਾਨ ਕਰ ਚੁੱਕੇ ਹਨ। ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਬਿਆਸ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ ਇੱਕ ਵੱਡਾ ਐਲਾਨ ਕੀਤਾ।
ਚੰਨੀ ਵੱਲੋਂ ਬਿਆਸ ਨੂੰ ਸਬ ਤਹਿਸੀਲ ਬਣਾਉਣ ਦਾ ਐਲਾਨ ਕਰਿਆ ਗਿਆ। ਦੱਸਣਾ ਬਣਦਾ ਹੈ ਕਿ, ਚੰਨੀ ਅੱਜ ਬਿਆਸ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।



