17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪੰਜਾਬ ਪੁਲੀਸ ਦਾ ਇੱਕ ਹੋਰ ਕਾਰਨਾਮਾ ਆਇਆ ਸਾਹਮਣੇ ਨਸ਼ੇ ਦੇ ਸੌਦਾਗਰ ਨੂੰ...

ਪੰਜਾਬ ਪੁਲੀਸ ਦਾ ਇੱਕ ਹੋਰ ਕਾਰਨਾਮਾ ਆਇਆ ਸਾਹਮਣੇ ਨਸ਼ੇ ਦੇ ਸੌਦਾਗਰ ਨੂੰ ਪੈਸੇ ਲੈ ਕੇ ਛੱਡਿਆ

ਤਰਨਤਾਰਨ : ਖਾਲੜਾ ਥਾਣਾਂ ਦੇ ਏ.ਐੱਸ.ਆਈ. ਸਾਹਿਬ ਸਿੰਘ ਤੇ ਤਸਕਰ ਦੀ ਵਾਇਰਲ ਹੋਈ ਆਡੀਓ

ਤਰਨਤਾਰਨ (ਰਿੰਪਲ ਗੋਲਣ) : ਪੰਜਾਬ ਪੁਲਿਸ ਆਏ ਦਿਨ ਹੀ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ । ਜਿਵੇਂ ਕਿ ਪਹਿਲਾਂ ਫਗਵਾੜੇ ਦੇ ਐਸਐਚਓ ਵੱਲੋਂ ਇਕ ਸਬਜ਼ੀ ਦੀ ਦੁਕਾਨ ਵਾਲੇ ਦੀ ਲੱਤ ਮਾਰ ਕੇ ਸਬਜ਼ੀ ਸੁੱਟ ਦਿੱਤੀ ਜਾਂਦੀ ਹੈ ਅਤੇ ਬਾਅਦ ਵਿਚ ਬਠਿੰਡਾ ਦੇ ਏ.ਐੱਸ.ਆਈ ਦੀ ਨਗਨ ਅਵਸਥਾ ਵੀਡੀਓ ਵਾਇਰਲ ਹੁੰਦੀ ਹੈ ਜਿਸ ਚ ਏ.ਐੱਸ.ਆਈ ਔਰਤ ਨੂੰ ਮਜਬੂਰ ਕਰ ਕੇ ਉਸ ਨਾਲ ਬਲਾਤਕਾਰ ਕਰਦਾ ਸੀ । ਤੇ ਫਿਰ ਇਕ ਪੁਲਸ ਮੁਲਾਜ਼ਮ ਦੀ ਆਂਡੇ ਚੋਰੀ ਕਰਨ ਦੀ ਵੀਡੀਓ ਵਾਇਰਲ ਹੋਈ ਹੈ ਹਾਲਾਂਕਿ ਇਨ੍ਹਾਂ ਤਿੰਨ ਪੁਲਿਸ ਮੁਲਾਜ਼ਮਾਂ ਤੇ ਪ੍ਰਸ਼ਾਸਨ ਨੇ ਸਖ਼ਤ ਨੋਟਿਸ ਲੈਂਦਿਆਂ ਇਨ੍ਹਾ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਂਦੀ ਹੈ । ਅੱਜ ਇਸ ਤੋਂ ਵੀ ਉੱਪਰ ਇਕ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਜ਼ਿਲਾ ਤਰਨਤਾਰਨ ਦੇ ਥਾਣਾ ਖਾਲੜਾ ਦਾ ਜਿੱਥੋਂ ਦੇ ਇੱਕ ਡਿਊਟੀ ਤੇ ਤੈਨਾਤ ਏ.ਐੱਸ.ਆਈ ਸਾਹਿਬ ਸਿੰਘ ਵੱਲੋਂ ਨਸ਼ੇ ਦੇ ਸੌਦਾਗਰ ਪਾਸੋਂ ਰਿਸ਼ਵਤ ਲੈਣ ਦੀ ਆਡੀਓ ਸੋਸ਼ਲ ਮੀਡੀਆ ਅਤੇ ਇਕ ਨਿੱਜੀ ਚੈੱਨਲ ਤੇ ਵਾਇਰਲ ਹੁੰਦੀ ਹੈ । ਵਾਇਰਲ ਆਡੀਓ ਵਿਚ ਨਸ਼ੇ ਦੇ ਸੌਦਾਗਰ ਵੱਲੋਂ ਉਸ ਨੂੰ ਛੱਡਣ ਦੇ ਏ.ਐੱਸ.ਆਈ ਸਾਹਿਬ ਸਿੰਘ ਨੂੰ ਪੈਸੇ ਦਿੱਤੇ ਜਾਣ ਦੀ ਗੱਲ ਕਹੀ ਜਾਂਦੀ ਹੈ । ਹਾਲਾਂਕਿ ਇਕ ਪਾਸੇ ਤਾਂ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਸ਼ੇ ਨੂੰ ਠੱਲ੍ਹ ਪਾਉਣ ਦੇ ਲੱਖਾਂ ਹੀ ਦਾਅਵੇ ਕਰ ਰਹੇ ਨੇ ਲੇਕਿਨ ਦੂਜੇ ਪਾਸੇ ਇਕ ਪੰਜਾਬ ਪੁਲੀਸ ਦਾ ਏਐਸਆਈ ਜੋ ਕਿ ਨਸ਼ੇ ਦੇ ਸੌਦਾਗਰ ਨੂੰ ਛੱਡਣ ਦੀ ਉਸ ਤੋਂ ਰਿਸ਼ਵਤ ਲੈਂਦਾ ਹੋਇਆ ਆਡੀਓ ਵਿਚ ਸਾਫ਼ ਸੁਣਾਈ ਦੇ ਰਿਹਾ ਹੈ । ਜਦੋਂ ਇਸ ਸਬੰਧੀ ਥਾਣਾ ਖਾਲੜਾ ਦੇ ਐੱਸ ਐੱਚ ਓ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਇਕ ਸਾਲ ਪੁਰਾਣਾ ਹੈ ਅਤੇ ਇਸ ਮਸਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਰਿੱਟ ਦਾਇਰ ਹੈ । ਜੋ ਕਿ ਇਸ ਕੇਸ ਦੀ ਸੁਣਵਾਈ ਅਜੇ ਬਾਕੀ ਹੈ ਜੋ ਵੀ ਕੋਰਟ ਵਲੋਂ ਇਸਦਾ ਫ਼ੈਸਲਾ ਆਵੇਗਾ ਉਸ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।

Today Now News

RELATED ARTICLES
- Advertisment -

POPULAR POSTS