16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਘਰਵਾਲੀ ਤੋਂ ਤੰਗ ਪ੍ਰੇਸ਼ਾਨ ਘਰਵਾਲੇ ਨੇ ਫੰਦਾ ਲਾ ਕੇ ਕੀਤੀ ਜੀਵਨ ਲੀਲਾ...

ਘਰਵਾਲੀ ਤੋਂ ਤੰਗ ਪ੍ਰੇਸ਼ਾਨ ਘਰਵਾਲੇ ਨੇ ਫੰਦਾ ਲਾ ਕੇ ਕੀਤੀ ਜੀਵਨ ਲੀਲਾ ਖ਼ਤਮ

ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਨੀਸ਼ ਸੇਠੀ ਦੇ ਭਾਣਜੇ ਦੇ ਬਿਆਨਾਂ ਉੱਪਰ ਮੁਲਜ਼ਮਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।

ਲੁਧਿਆਣਾ,ਜਸਵੀਰ ਰਾਣੂ :ਇਸ ਤੇਜੀ ਦੇ ਯੁਗ ਵਿੱਚ ਭਾਵੇ ਦੁਨੀਆ ਤਰੱਕੀ ਕਰ ਰਹੀ ਹੈ ਪਾਰ ਦੂਜੇ ਪਾਸੇ ਲੋਕ ਘਰੇਲੂ ਹਿੰਸਾ ਅਤੇ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਆਪਸੀ ਰਿਸਤੇ ਤਿੜਕ ਰਹੇ ਨੇ ਖ਼ਬਰ ਲੁਧਿਆਣਾ ਤੋਂ ਹੈ ਜਿਥੇ ਪਤਨੀ ਤੋਂ ਪ੍ਰੇਸ਼ਾਨ ਹੋਏ ਅਧੇੜ ਉਮਰ ਦੇ ਵਿਅਕਤੀ ਨੇ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਇਸ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਸੇਖੇਵਾਲ ਰੋਡ ਦੇ ਰਹਿਣ ਵਾਲੇ ਮੁਨੀਸ਼ ਸੇਠੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਦੇ ਭਾਣਜੇ ਸ਼ੁਭਮ ਗੁਲਾਟੀ ਦੇ ਬਿਆਨਾਂ ਉੱਪਰ ਜਲੰਧਰ ਕੈਂਟ ਦੀ ਰਹਿਣ ਵਾਲੀ ਮ੍ਰਿਤਕ ਦੀ ਪਤਨੀ ਦੀਪਿਕਾ ਸੇਠੀ ਅਤੇ ਦੀਪਿਕਾ ਦੇ ਪੇਕੇ ਪਰਿਵਾਰ ਦੇ ਮੈਂਬਰ ਮਧੂਬਾਲਾ ,ਮੁਲਖ ਰਾਜ, ਦੀਪਕ ਕੁਮਾਰ, ਰਿਸ਼ੀ ਚੌਧਰੀ ਅਤੇ ਤਾਨਿਕਾ ਸ਼ਰਮਾ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਦਾ ਮੁਕੱਦਮਾ ਦਰਜ ਕਰ ਲਿਆ ਹੈ ।ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸ਼ੁਭਮ ਗੁਲਾਟੀ ਨੇ ਦੱਸਿਆ ਕਿ ਉਸਦੇ ਮਾਮੇ ਦਾ ਵਿਆਹ 14 ਸਾਲ ਪਹਿਲੋਂ ਜਲੰਧਰ ਕੈਂਟ ਦੀ ਰਹਿਣ ਵਾਲੀ ਦੀਪਿਕਾ ਸੇਠੀ ਨਾਲ ਹੋਇਆ ਸੀ । ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੀਪਿਕਾ ਅਤੇ ਉਸਦੇ ਪੇਕੇ ਪਰਿਵਾਰ ਦੇ ਮੈਂਬਰ ਮੁਨੀਸ਼ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗ ਪਏ । ਮੁਨੀਸ਼ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਦਾ ਰਿਹਾ ,ਪਰ ਇਸ ਦੇ ਬਾਵਜੂਦ ਵੀ ਦੀਪਿਕਾ ਮੁਨੀਸ਼ ਸੇਠੀ ਨਾਲ ਅਕਸਰ ਲੜਾਈ ਝਗੜਾ ਕਰਦੀ ਸੀ।ਮਾਰਚ ਮਹੀਨੇ ਦੀਪਿਕਾ ਮੁਨੀਸ਼ ਨਾਲ ਝਗੜਾ ਕਰਕੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਚਲੀ ਗਈ ।ਕੁਝ ਦਿਨ ਪਹਿਲੋਂ ਮੁਨੀਸ਼ ਦੀ ਬੇਟੀ ਤਨੀਸ਼ਾ ਸੇਠੀ ਦਾ ਫੋਨ ਆਇਆ ਕਿ ਨਾਨਕੇ ਅਤੇ ਮਾਂ ਉਸ ਨਾਲ ਮਾਰਕੁੱਟ ਕਰਕੇ ਬੇਹੱਦ ਪ੍ਰੇਸ਼ਾਨ ਕਰ ਰਹੇ ਹਨ । ਬੇਟੀ ਦੀ ਗੱਲ ਸੁਣ ਕੇ ਮੁਨੀਸ਼ ਬੇਹੱਦ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਉਸ ਨੇ ਸਾਰੇ ਮੁਲਜ਼ਮਾਂ ਤੋਂ ਤੰਗ ਆ ਕੇ ਆਪਣੇ ਘਰ ਵਿਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ।

Today Now News

RELATED ARTICLES
- Advertisment -

POPULAR POSTS