16.8 C
Chandigarh

TODAY NOW NEWS

Friday, March 20, 2026
HomeBREAKING NEWSਸਰਕਾਰ ਦੇ ਰਵੱਈਏ ਤੋਂ ਤੰਗ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਡੀ.ਸੀ ਦਫਤਰ ਅੱਗੇ...

ਸਰਕਾਰ ਦੇ ਰਵੱਈਏ ਤੋਂ ਤੰਗ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਡੀ.ਸੀ ਦਫਤਰ ਅੱਗੇ ਕੀਤਾ ਰੋਸ਼ ਪ੍ਰਦਰਸ਼ਨ

ਕੱਚੇ ਮੁਲਾਜ਼ਮ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੋਂ ਭੱਜੀ ਸਰਕਾਰ – ਆਗੂ
ਵਿਸ਼ਾਲ ਇਕੱਠ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਕੀਤਾ ਮਤਾ ਪਾਸ
ਮੋਗਾ (ਹੈੱਪੀ ਢੰਡ) ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਸੱਦੇ ਤੇ ਅੱਜ ਪੂਰੇ ਪੰਜਾਬ ਵਿੱਚ ਜਿਲ੍ਹਾ ਹੈਡਕੁਆਰਟਰਾਂ ਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਫਰੰਟ ਵੱਲੋਂ ਰੱਖੀਆਂ ਗਈਆਂ ਮੰਗਾਂ ਤੇ ਅਪਣਾਏ ਗਏ ਨਾਕਾਰਾਤਮਕ ਰਵੱਈਏ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ । ਇਸੇ ਕੜੀ ਤਹਿਤ ਅੱਜ ਡੀ.ਸੀ. ਦਫਤਰ ਮੋਗਾ ਅੱਗੇ ਫਰੰਟ ਆਗੂ ਜਗਦੀਸ਼ ਸਿੰਘ ਚਾਹਲ, ਕੁਲਬੀਰ ਸਿੰਘ ਢਿੱਲੋਂ, ਰਾਜਿੰਦਰ ਸਿੰਘ ਰਿਆੜ, ਭਜਨ ਸਿੰਘ ਗਿੱਲ ਅਤੇ ਦਿਗਵਿਜੇਪਾਲ ਸ਼ਰਮਾ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ ਮੁਲਾਜ਼ਮਾਂ ਅਤੇ ਵੱਖ ਵੱਖ ਸਕੀਮਾਂ ਅਧੀਨ ਕੰਮ ਕਰਦੇ ਕਰਮਚਾਰੀਆਂ ਨੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਜਸਰਦਸਤ ਨਾਅਰੇਬਾਜੀ ਕੀਤੀ । ਇਸ ਮੌਕੇ ਉਕਤ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ 11 ਅਗਸਤ ਨੂੰ ਹੋਈ ਮੀਟਿੰਗ ਵਿੱਚ ਸਰਕਾਰ ਦਾ ਫੋਕਸ ਸਿਰਫ ਸਿਰਫ ਪੇ ਕਮਿਸ਼ਨ ਨਾਲ ਸਬੰਧਿਤ ਮੰਗਾਂ ਤੇ ਹੀ ਰਿਹਾ ਜਦਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ, ਅਨਰਿਵਾਈਜ਼ਡ ਪੇ ਸਕੇਲਾਂ ਨੂੰ ਰਿਵਾਈਜ਼ ਕਰਨ ਅਤੇ ਵੱਖ ਵੱਖ ਸਕੀਮਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੇ ਘੱਟੋ ਘੱਟ ਉਜਰਤ ਕਨੂੰਨ ਲਾਗੂ ਕਰਕੇ ਉਹਨਾਂ ਤੇ ਪੇ ਕਮਿਸ਼ਨ ਲਾਗੂ ਕਰਨ ਦੀ ਫਰੰਟ ਦੀ ਮੰਗ ਤੋਂ ਪੂਰੀ ਤਰ੍ਹਾਂ ਭੱਜ ਰਹੀ ਸੀ, ਜਿਸ ਤੇ ਸਾਂਝੇ ਫਰੰਟ ਦੇ ਆਗੂ ਆਪਣਾ ਵਿਰੋਧ ਦਰਜ ਕਰਵਾਉਂਦੇ ਹੋਏ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਗਏ ਸਨ। ਉਹਨਾਂ ਦੱਸਿਆ ਕਿ ਇਹ ਮੀਟਿੰਗ 29 ਜੁਲਾਈ ਦੀ ਪਟਿਾਆਲਾ ਵਿਖੇ ਹੋਈ ਇਤਿਹਾਸਕ ਰੈਲੀ ਵਿੱਚੋਂ ਨਿੱਕਲੀ ਸੀ, ਇਸ ਦੇ ਬਾਵਜੂਦ ਸਰਕਾਰ ਫਰੰਟ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਸੀ, ਇਸੇ ਕਾਰਨ 13 ਅਗਸਤ ਨੂੰ ਤਹਿਸੀਲ ਪੱਧਰ ਤੇ ਸਫਲ ਵਿਸ਼ਾਲ ਰੈਲੀਆਂ ਕਰਨ ਉਪਰੰਤ ਅੱਜ ਜਿਲ੍ਹਾ ਪੱਧਰੀ ਰੋਸ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਸਟੇਜ ਸਕੱਤਰ ਮੇਵਾ ਸਿੰਘ ਨੇ ਸਾਂਝੇ ਫਰੰਟ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਨਾਅਰਿਆਂ ਦੀ ਗੂੰਜ਼ ਵਿੱਚ ਹਾਊਸ ਵੱਲੋਂ ਪਾਸ ਕਰ ਦਿੱਤਾ ਗਿਆ । ਇਸ ਮੌਕੇ ਉਕਤ ਤੋਂ ਇਲਾਵਾ ਪਟਵਾਰ ਯੂਨੀਅਨ ਆਗੂ ਹਰਪ੍ਰੀਤ ਸਿੰਘ, ਮੋਹਨ ਸਿੰਘ ਕਾਨੂੰਗੋ, ਪੈਰਾਮੈਡੀਕਲ ਆਗੂ ਮਹਿੰਦਰ ਪਾਲ ਲੂੰਬਾ, ਗੁਰਜੰਟ ਸਿੰਘ ਮਾਹਲਾ, ਫੈਡਰੇਸ਼ਨ ਆਗੂ ਗੁਰਮੇਲ ਸਿੰਘ ਨਾਹਰ, ਪੈਨਸ਼ਨਰ ਆਗੂ ਭਜਨ ਸਿੰਘ ਗਿੱਲ, ਸੁਰਿੰਦਰ ਰਾਮ ਕੁੱਸਾ, ਰੋਡਵੇਜ਼ ਆਗੂ ਗੁਰਜੰਟ ਸਿੰਘ ਕੋਕਰੀ, ਡੀ.ਸੀ. ਦਫਤਰ ਆਗੂ ਹਰਮੀਤ ਸਿੰਘ, ਰਾਜਦੀਪ ਜੈਦਕਾ, ਅਧਿਆਪਕ ਆਗੂ ਬਲਜਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਮੋਗਾ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਜੱਜਪਾਲ ਸਿੰਘ ਬਾਜੇਕੇ, ਸਰਬਜੀਤ ਸਿੰਘ ਦੌਧਰ, ਪਾਵਰਕਾਮ ਆਗੂ ਗੁਰਮੇਲ ਸਿੰਘ ਬੌਡੇ, ਕੱਚੇ ਮੁਲਾਜ਼ਮਾਂ ਦੇ ਸੂਬਾ ਆਗੂ ਜਸਪ੍ਰੀਤ ਸਿੰਘ ਗਗਨ, ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਭੁੱਲਰ, ਬਿਜਲੀ ਬੋਰਡ ਆਗੂ ਬਲੌਰ ਸਿੰਘ, ਸਟਾਫ ਨਰਸ ਆਗੂ ਜਗਪਾਲ ਕੌਰ ਅਤੇ ਪ੍ਰਧਾਨ ਗੁਰਦੇਵ ਸਿੰਘ ਤੋਂ ਇਲਾਵਾ ਵੱਖ ਵੱਖ ਕੇਡਰਾਂ ਦੇ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਜਿੱਥੇ ਆਪਣੋ ਆਪਣੇ ਕੇਡਰਾਂ ਦੀਆਂ ਮੰਗਾਂ ਤੇ ਚਾਨਣਾ ਪਾਇਆ ਉਥੇ ਸਰਕਾਰ ਨੂੰ ਰਗੜੇ ਲਗਾਊਂਦਿਆਂ ਵੱਖ ਵੱਖ ਮੁੱਦਿਆਂ ਤੇ ਸਰਕਾਰ ਨੂੰ ਨੰਗਾ ਕਰਦਿਆਂ ਸਰਕਾਰ ਵੱਲੋਂ ਕੀਤੀਆਂ ਵਾਅਦਾ ਖਿਲਾਫੀਆਂ ਜਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਅਹਿਦ ਲਿਆ । ਸੰਘਰਸ਼ ਦੀ ਅਗਲੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦਿਆਂ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 4 ਸਤੰਬਰ ਤੋਂ 12 ਸਤੰਬਰ ਤੱਕ ਪੂਰੇ ਪੰਜਾਬ ਵਿੱਚ ਪੈਨ ਡਾਊਨ, ਟੂਲ ਡਾਊਨ ਸਟ੍ਰਾਈਕ ਕੀਤੀ ਜਾਵੇਗੀ ਅਤੇ ਵਿਧਾਨ ਸਭਾ ਸ਼ੈਸ਼ਨ ਦੇ ਦੂਸਰੇ ਦਿਨ ਚੰਡੀਗੜ੍ਹ ਵਿਖੇ ਪਟਿਆਲਾ ਤੋਂ ਵੀ ਵੱਡੀ ਰੈਲੀ ਕੀਤੀ ਜਾਵੇਗੀ । ਇਸ ਮੌਕੇ ਉਕਤ ਤੋਂ ਇਲਾਵਾ ਬਲਵਿੰਦਰ ਸਿੰਘ ਰੋਡੇ, ਗੁਰਜੰਟ ਸਿੰਘ, ਪ੍ਰੇਮ ਕੁਮਾਰ, ਚਮਕੌਰ ਸਿੰਘ, ਮਨਦੀਪ ਸਿੰਘ ਭਿੰਡਰ, ਅਸ਼ੇੋਕ ਕੁਮਾਰ, ਰਮਨਜੀਤ ਸਿੰਘ ਭੁੱਲਰ, ਬੂਟਾ ਸਿੰਘ, ਬਲੌਰ ਸਿੰਘ, ਜੰਗੀਰ ਸਿੰਘ ਖੋਖਰ, ਤੇਜਾ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਮੁਲਾਜ਼ਮ ਹਾਜਰ ਸਨ

Today Now News

RELATED ARTICLES
- Advertisment -

POPULAR POSTS