ਲੁਧਿਆਣਾ: ਪੰਜਾਬ ਰਾਜ ਲਾਟਰੀਜ਼ ਨੇ ਇਸ ਮਹੀਨੇ ਡੀਅਰ ਸਾਵਨ ਬੰਪਰ ਲਾਟਰੀ ਕੱਢੀ ਹੈ। ਪਹਿਲੇ ਇਨਾਮ ਦੀ ਰਕਮ 2.50 ਕਰੋੜ ਸੀ। ਇਹ ਡੀਅਰ ਸਾਵਨ ਬੰਪਰ ਲੁਧਿਆਣਾ ਰਹਿੰਦੀ ਘਰੇਲੂ ਔਰਤ ਰਾਖੀ ਗੁੰਬਰ ਨੇ ਜਿੱਤਿਆ ਹੈ। ਉਸ ਦੀ ਜੇਤੂ ਟਿਕਟ ਨੰਬਰ ਹੈ- 2753474 ਹੈ। ਇਸ ਟਿਕਟ ਦਾ ਡਰਾਅ 9 ਜੁਲਾਈ ਨੂੰ ਦਫ਼ਤਰ ਪੰਜਾਬ ਰਾਜ ਲਾਟਰੀਜ਼, ਲੁਧਿਆਣਾ ਵਿਚ ਕੱਢਿਆ ਗਿਆ ਸੀ।
ਟਿਕਟ ਜੇਤੂ ਔਰਤ ਨੇ ਕਿਹਾ ਕਿ ਇਹ ਇਨਾਮ ਉਸ ਦੇ ਲਈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੀ ਅਚਾਨਕ ਵਾਂਗ ਖ਼ੁਸ਼ੀ ਹੈ। ਆਪਣੀ ਕਿਸਮਤ ਅਜ਼ਮਾਉਣ ਲਈ ਪੰਜਾਬ ਡੀਅਰ ਲਾਟਰੀ ਦੀਆਂ ਟਿਕਟਾਂ ਖ਼ਰੀਦੀਆਂ ਸਨ। ਉਨ੍ਹਾਂ ਦਾ ਵਿਸ਼ਵਾਸ ਵੱਧ ਗਿਆ ਹੈ ਕਿਉਂਕਿ ਪੰਜਾਬ ਤੋਂ 2.50 ਕਰੋੜ ਰੁਪਏ ਦੀ ਡੀਅਰ ਸਾਵਨ ਬੰਪਰ ਲਾਟਰੀ ਟਿਕਟ ਜਿੱਤ ਲਈ ਹੈ। ਸਾਰੇ ਪਰਿਵਾਰਕ ਮੈਂਬਰ ਬਹੁਤ ਖੁਸ਼ ਹਨ ਤੇ ਵੱਡੀ ਇਨਾਮੀ ਰਾਸ਼ੀ ਜਿੱਤਣ ਦਾ ਜਸ਼ਨ ਮਨਾ ਰਹੇ ਹਨ। ਉਨ੍ਹਾਂ ਕਿਹਾ ਇਸ ਇਨਾਮੀ ਰਾਸ਼ੀ ਦੀ ਵਰਤੋਂ ਆਪਣੇ ਭਵਿੱਖ ਦੀ ਬਿਹਤਰੀ ਲਈ ਵਰਤਣਗੇ। ਉਸ ਨੇ ਕਿਹਾ ਕਿ ਇਨਾਮ ਕੱਢਣ ਵਾਸਤੇ ਪੰਜਾਬ ਸਰਕਾਰ ਦੇ ਧੰਨਵਾਦੀ ਹਨ।






