16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਜੇਕਰ...

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਜੇਕਰ ਔਰਤਾ ਤੇ ਹੋ ਰਹੇ ਅੱਤਿਆਚਾਰ ਅਤੇ ਧੱਕੇਸਾਹੀ ਬੰਦ ਨਾ ਹੋਈ ਤਾਂ ਵੱਡੇ ਪੱਧਰ ਤੇ ਕੀਤਾ ਜਾਵੇਗਾ ਸੰਘਰਸ ।

ਪੰਜਾਬ ਇੱਕ ਜੰਗਲ ਰਾਜ ਬਣਿਆ ਹੋਇਆ ਹੈ ਅਤੇ ਹਰ ਪਾਸੇ ਧੱਕੇਸ਼ਾਹੀ ਤੇ ਗੁਡਾਗਰਦੀ ਹੋ ਰਹੀ  ਹੈ । ਔਰਤਾਂ ਕਿਸੇ ਪਾਸੇ ਦੀ ਸੁਰੱਖਿਅਤ ਨਹੀਂ ਹਨ ।

ਬਰਨਾਲਾ (ਕਰਨਪ੍ਰੀਤ ਸੰਧਰਾਲਾ) : ਔਰਤਾ ਤੇ ਸੂਬੇ ਅੰਦਰ ਹੋ ਰਹੇ ਅੱਤਿਆਚਾਰ ਤੇ ਧੱਕੇਸ਼ਾਹੀ ਦੇ ਖਿਲਾਫ ਆਲ ਪੰਜਾਬ ਆਗਣਵਾੜੀ ਮੁਲਾਜ਼ਮ ਯੂਨੀਅਨ ਜਿਲਾ ਬਰਨਾਲਾ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਯੂਨੀਅਨ ਦੀ 21 ਮੈਬਰੀ ਕਮੇਟੀ ਨੇ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ । ਯੂਨੀਅਨ ਵੱਲੋਂ ਇਹ ਮੰਗ ਪੱਤਰ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ , ਮੁੱਖ ਮੰਤਰੀ ਪੰਜਾਬ , ਡੀਜੀਪੀ ਪੰਜਾਬ , ਅਤੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੇ ਨਾਮ ਤੇ ਭੇਜੇ ਗਏ ਹਨ । ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਸਮੇਂ ਪੰਜਾਬ ਦਾ ਮਹੌਲ ਠੀਕ ਨਹੀਂ ਹੈ ,ਪੰਜਾਬ ਇੱਕ ਜੰਗਲ ਰਾਜ ਬਣਿਆ ਹੋਇਆ ਹੈ ਅਤੇ ਹਰ ਪਾਸੇ ਧੱਕੇਸ਼ਾਹੀ ਤੇ ਗੁਡਾਗਰਦੀ ਹੋ ਰਹੀ  ਹੈ । ਔਰਤਾਂ ਕਿਸੇ ਪਾਸੇ ਦੀ ਸੁਰੱਖਿਅਤ ਨਹੀਂ ਹਨ ਤੇ ਕਿਤੇ ਉਹ ਘਰੈਲੂ ਹਿੰਸਾ ਦਾ ਸ਼ਿਕਾਰ ਹਨ ਕਿਤੇ ਪੁਲਿਸ ਦੀ ਧੱਕੇਸਾਵਹੀ ਦਾ ਸਿਕਾਰ ਹਨ । ਪੁਲਿਸ ਰਾਜਨਿਤਿਕ ਲੋਕਾ ਦੀ ਕਠਪੁਤਲੀ ਬਣੀ ਹੋਈ ਹੈ । ਸੱਚ ਨੂੰ ਝੂਠ ਝੂਠ ਨੂੰ ਸੱਚ ਬਣਾਇਆ ਜਾ ਰਿਹਾ ਹੈ । ਰਿਸਵਤ ਖੋਰੀ ਆਪਣੇ ਪੂਰੇ ਪੈਰ ਜਮਾ ਚੁੱਕੀ ਹੈ । ਸਿਆਸੀ ਸਹਿ ਤੇ ਪੁਲਿਸ ਬੇਗੁਨਾਹ ‘ ਸੰਗੀਨ ਧਾਰਾਵਾ ਲਾ ਕੇ ਲੋਕਾ ਤੇ ਝੂਠੇ ਪਰਚੇ ਦਰਜ ਕਰ ਰਹੀ ਹੈl ਪਰ ਗੁਨਾਹਗਾਰ ਬਾਹਰ ਸਰੇਆਮ ਘੁੰਮ ਰਹੇ ਹਨ । ਅਤੇ ਬੇਗੁਨਾਹ ਲੋਕ ਇਨਸਾਫ ਲੈਣ ਲਈ ਦਰ ਦਰ ਠੋਕਰਾਂ ਖਾ ਰਹੇ ਹਨ । ਇਸ ਮੌਕੇ ਯੂਨੀਅਨ ਆਗੂਆ ਨੇ ਬੋਲਦਿਆ ਹੋਇਆ ਕਿਹਾ ਕਿ ਜੇਕਰ ਔਰਤਾਂ ਤੇ ਹੋ ਰਹਿਆ ਅੱਤਿਆਚਾਰ  ਬੰਦ ਨਾ ਹੋਇਆ ਤਾਂ ਜੱਥੇਬੰਦੀ ਵੱਲੋ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ 7 ਸਤੰਬਰ ਨੂੰ ਡੀਜੀਪੀ ਪੰਜਾਬ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ  ਵੀ ਕੀਤਾ ਜਾਵੇਗਾ ਇੱਥੇ ਦੱਸਣਯੋਗ ਹੈ ਕਿ ਹੈ  ਯੂਨੀਅਨ ਵੱਲੋਂ ਇਸਤਰੀ ਤੇ ਬਾਲ ਭਲਾਈ ਸੰਸਥਾ ਦੇ ਸਹਿਯੋਗ ਨਾਲ 4 ਸਤੰਬਰ ਨੂੰ ਕਾਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਨਾਮ ਤੇ ਆਲ ਪੰਜਾਬ ਯੂਨੀਅਨ ਦੀਆ ਵਰਕਰਾਂ ਤੇ ਹੈਲਪਰਾ ਚਿੱਠੀ ਭੇਜਣ ਗੀਆ ਤੇ ਮੰਗ ਕੀਤੀ ਜਾਵੇ ਕਿ ਪੰਜਾਬ ਦੀਆ ਪੀੜਤ ਔਰਤਾਂ ਨੂੰ ਇਨਸਾਫ ਦਿਵਾਇਆ ਜਾਵੇ ਕਿਉਕੀ ਪੰਜਾਬ ਵਿੱਚ ਉਹਨਾ ਦੀ ਪਾਰਟੀ ਦੀ ਸਰਕਾਰ ਹੈ।ਜੇਕਰ ਇਨ੍ਹਾਂ ਮਸਲਿਆਂ  ਬਾਰੇ ਸਰਕਾਰ ਵੱਲੋਂ ਸਖਤ ਕਦਮ ਨਾ ਚੁੱਕੇ ਗਏ ਤਾਂ ਦੋਵੇਂ ਜੱਥੇਬੰਦੀਆ ਵਲੋਂ  ਦਿੱਲੀ ਵਿਖੇ ਕਾਂਗਰਸ ਪਾਰਟੀ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਮੌਕੇ ਜਿਲਾ ਬਰਨਾਲਾ ਯੂਨੀਅਨ ਦੀ ਪ੍ਰਧਾਨ ਦਲਜੀਤ ਕੌਰ , ਪ੍ਰੈਸ ਸਕੱਤਰ ਹਰਜੀਤ ਕੌਰ , ਸੀਤਾ ਰਾਣੀ ਸਤਵਿੰਦਰ ਕੌਰ , ਗੁਰਮੀਤ ਕੌਰ , ਜਸਪਾਲ ਕੋਰ ,ਅੰਮਿ੍ਰਤ ਕੌਰ ਆਦਿ ਹਾਜਰ ਸਨ ।

Today Now News

RELATED ARTICLES
- Advertisment -

POPULAR POSTS