ਚੰਡੀਗੜ੍ਹ

ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ ਏਟਕ ਦੇ ਸੂਬਾ ਪ੍ਰਧਾਨ ਸਰੋਜ ਛਪੜੀਵਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਸਿੱਖਿਆ ਨੀਤੀ2020 ਤਹਿਤ 3 ਤੋਂ 5ਸਾਲ ਦੇ ਬੱਚਿਆਂ ਲਈ ਆਂਗਣਵਾੜੀ ਵਰਕਰ ਜੋ ਦਸ ਪੜ੍ਹੀ ਹੈ, ਉਸ ਨੂੰ ਇੱਕ ਸਾਲ ਦਾ ਡਿਪਲੋਮਾ ਅਤੇ ਜੋ 10+2ਤੋਂ ਵੱਧ ਪੜ੍ਹੀ ਹੈ ਉਸ ਨੂੰ ਛੇ ਮਹੀਨੇ ਦਾ ਕੋਰਸ ਕਰਵਾਇਆ ਜਾਵੇਗਾ ਤੇ 5 ਤੋਂ 6 ਸਾਲ ਦੇ ਬੱਚਿਆਂ ਲਈ ਨਵੇਂ ਟੀਚਰ ਰੱਖੇ ਜਾਣਗੇ।
ਪਰ ਪੰਜਾਬ ਸਰਕਾਰ ਸਿੱਖਿਆ ਨੀਤੀ 2020 ਦੀਆਂ ਧੱਜੀਆਂ ਉਡਾ ਕੇ ਆਂਗਣਵਾੜੀ ਵਰਕਰ ਹੈਲਪਰ ਨੂੰ ਬੇਰੁਜ਼ਗਾਰ ਕਰ ਕੇ 3 ਤੋਂ 5 ਸਾਲ ਦੇ ਬੱਚਿਆਂ ਲਈ ਨਵੇਂ ਟੀਚਰ ਭਰਤੀ ਕਰ ਰਹੀ ਹੈ ।
ਉਨ੍ਹਾਂ ਕਿਹਾ ਕਿ ਸਿੱਖਿਆ ਨੀਤੀ 2020 ਦੇ ਅਨੁਸਾਰ 3 ਤੋਂ 5 ਸਾਲ ਦੇ ਬੱਚੇ ਆਂਗਣਵਾੜੀ ਵਰਕਰਾਂ ਨੂੰ ਟ੍ਰੇਨਿੰਗ ਕੈਂਪ ਦੇ ਕੇ ਤੇ 5 ਤੋਂ 6 ਸਾਲ ਦੇ ਬੱਚਿਆਂ ਲਈ ਜਿਨ੍ਹਾਂ ਆਂਗਣਵਾੜੀ ਵਰਕਰਾਂ ਨੇ ਐੱਨ ਟੀ ਟੀ, ਈ ਟੀ ਟੀ, ਬੀ ਐੱਡ ਜਾਂ ਕੋਈ ਹੋਰ ਟੀਚਰ ਦਾ ਕੋਰਸ ਕੀਤਾ ਹੈ ਉਨ੍ਹਾਂ ਨੂੰ ਉਮਰ ਹੱਦ ਖਤਮ ਕਰ ਕੇ ਪਹਿਲ ਦੇ ਆਧਾਰ ਤੇ ਰੱਖਿਆ ਜਾਵੇ।
ਡੱਬਾ ਬੰਦ ਤੇ ਬਾਸੀ ਖਾਣਾ ਬੰਦ ਕਰ ਕੇ ਪਹਿਲਾਂ ਦੀ ਤਰ੍ਹਾਂ ਆਂਗਣਵਾੜੀ ਸੈਂਟਰ ਦੀ ਰਸੋਈ ਵਿੱਚ ਪੱਕਿਆ ਤਾਜ਼ਾ ਖਾਣਾ ਦਿੱਤਾ ਜਾਵੇ। ਲਗਪਗ 3 ਸਾਲ ਦਾ ਸੈਂਟਰ ਸਰਕਾਰ ਵਲੋਂ ਵਧੇ ਮਾਣ ਭੱਤੇ ਦਾ ਬਕਾਇਆ ਦਿੱਤਾ ਜਾਵੇ, ਪੋਸ਼ਣ ਅਭਿਆਨ ਪੈਸੇ ਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ 11 ਅਕਤੂਬਰ ਨੂੰ ਮੋਰਿੰਡਾ ਵਿਖੇ ਮੁੱਖ ਮੰਤਰੀ ਦੇ ਸ਼ਹਿਰ ਵਿਚ ਧਰਨਾ ਰੱਖਿਆ ਗਿਆ ਸੀ।
ਪਰ ਮੁੱਖ ਮੰਤਰੀ ਵੱਲੋਂ 18 ਅਕਤੂਬਰ ਨੂੰ ਸਾਢੇ 10 ਵਜੇ ਸਿਵਲ ਸੈਕਟਰੀਏਟ ਚੰਡੀਗਡ਼੍ਹ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ, ਇਸ ਲਈ 11 ਅਕਤੂਬਰ ਦੀ ਰੈਲੀ ਮੁਲਤਵੀ ਕੀਤੀ ਜਾ ਰਹੀ ਹੈ।





