17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਂਗਨਵਾੜੀ ਵਰਕਰਾਂ ਦੀ ਪੰਜਾਬ ਸਰਕਾਰ ਵਿਰੁੱਧ ਰੋਸ਼ ਪ੍ਰ੍ਗਟਾਵੀ ਨਾਅਰੇਬਾਜ਼ੀ

ਆਂਗਨਵਾੜੀ ਵਰਕਰਾਂ ਦੀ ਪੰਜਾਬ ਸਰਕਾਰ ਵਿਰੁੱਧ ਰੋਸ਼ ਪ੍ਰ੍ਗਟਾਵੀ ਨਾਅਰੇਬਾਜ਼ੀ

ਮੁੱਖ ਮੰਤਰੀ ਪੰਜਾਬ ਅਤੇ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਮੰਤਰੀ ਦੇ ਪੁਤਲੇ ਫੂਕੇ ਗਏ।

ਸੰਕੇਤਿਕ ਤਸਵੀਰ

ਫਿਰੋਜ਼ਪੁਰ/ਜ਼ੀਰਾ (ਬਿਊਰੋ) : ਅੱਜ ਪੰਜਾਬ ਵਿਚ ਹਰ ਪਾਸੇ ਧਰਨੇ, ਨਾਅਰੇ ਬਾਜ਼ੀ ਤੇ ਰੋਸ਼ ਪ੍ਰਗਟਾਵਾ ਚੱਲ ਰਿਹਾ ਹੈ । ਅਜੱ ਆਲ ਇੰਡੀਆ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ (ਏਟਕ) ਵੱਲੋਂ ਸੂਬਾ ਸਕੱਤਰ ਪਿਆਰ ਕੌਰ ਸੰਤੂਵਾਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਅਤੇ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਮੰਤਰੀ ਦੇ ਪੁਤਲੇ ਫੂਕੇ ਗਏ।

ਇਸ ਮੌਕੇ ਹਰਬੰਸ ਕੌਰ ਮਹੀਆਂ ਵਾਲਾ ਕਲਾਂ, ਸ਼ਿੰਦਰਪਾਲ ਕੌਰ ਵਕੀਲਾਂ ਵਾਲਾ, ਲਖਵਿੰਦਰਜੀਤ ਕੌਰ ਲਹਿਰਾ, ਪਰਮਜੀਤ ਕੌਰ ਸੇਖਵਾਂ, ਸਵਰਨਜੀਤ ਕੌਰ ਚੱਬਾ, ਬਲਰਾਜ ਕੌਰ ਤਲਵੰਡੀ ਮੰਗੇ ਖ਼ਾਂ, ਗੁਰਵਿੰਦਰ ਕੌਰ, ਕੁਲਦੀਪ ਕੌਰ, ਕੁਲਵਿੰਦਰ ਕੌਰ, ਕੁਲਵੰਤ ਕੌਰ ਫੇਰੋਕੇ, ਵੀਰਪਾਲ ਕੌਰ, ਜਸਵਿੰਦਰ ਕੌਰ, ਸਤਿਕਰਤਾਰ ਸਿੰਘ ਮੈਂਬਰ, ਅਮਰਜੀਤ ਸਿੰਘ ਬਲਾਕ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ, ਗੁਰਸੇਵਕ ਸਿੰਘ ਖ਼ਜ਼ਾਨਚੀ, ਗੁਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਕ੍ਾਂਤੀਕਾਰੀ, ਦੀਦਾਰ ਸਿੰਘ ਮੈਂਬਰ, ਨਿਰਮਲ ਸਿੰਘ ਮੈਂਬਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।

ਧਰਨੇ ਨੂੰ ਸੰਬੋਧਨ ਕਰਦਿਆਂ ਜਸਪਾਲ ਕੌਰ ਬਲਾਕ ਪ੍ਰਧਾਨ ਅਤੇ ਬਲਵਿੰਦਰ ਕੌਰ ਲੌਹੁਕੇ ਕਲਾਂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਪਿਛਲੇ 45 ਸਾਲਾਂ ਤੋਂ ਆਈਸੀਡੀਐੱਸ ਵਿਚ ਕੰਮ ਕਰਕੇ ਗਰਭਵਤੀ ਅੌਰਤਾਂ ਅਤੇ 0 ਤੋਂ 6 ਸਾਲ ਤਕ ਦੇ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਵਿਕਾਸ ਕਰਵਾਉਣ ਲਈ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ 6 ਸੇਵਾਵਾਂ ‘ਤੇ ਕੰਮ ਕਰਦੀਆਂ ਹਨ ਪਰ ਹੌਲੀ-ਹੌਲੀ ਸਾਰੀਆਂ ਸੇਵਾਵਾਂ ਸਾਡੇ ਤੋਂ ਖੋਹ ਲਈਆਂ ਗਈਆਂ ਹਨ ਅਤੇ ਸਰਕਾਰ ਵਰਕਰਾਂ ਹੈਲਪਰਾਂ ਨੂੰ ਮੁਲਾਜ਼ਮ ਮੰਨਣ ਦੀ ਬਜਾਏ ਪ੍ਰਰੀ ਨਰਸਰੀ ਕਲਾਸਾਂ ਪ੍ਰਰਾਇਮਰੀ ਸਕੂਲਾਂ ਨੂੰ ਦੇ ਦਿੱਤੀਆਂ ਗਈਆਂ, ਜਿਸ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਲਗਾਤਾਰ 15 ਦਿਨ ਅਰਥੀ ਫੁੂਕ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਬਣਦਾ 40 ਫੀਸਦੀ ਹਿੱਸਾ ਤੁਰੰਤ ਦੇਵੇ, ਪੋਸ਼ਣ ਅਭਿਆਨ ਦੇ 500 ਰੁਪਏ ਵਰਕਰ ਤੇ 250 ਰੁਪਏ ਹੈਲਪਰ ਪ੍ਰਤੀ ਮਹੀਨਾ ਮੋਬਾਇਲ ਭੱਤਾ ਦੇਵੇ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੇ ਪੈਸੇ ਦਿੱਤੇ ਜਾਣ, ਭਰਤੀ ਪ੍ਰਕਿਰਿਆਂ ਸਬੰਧੀ ਨਵੇਂ ਬਦਲ ਰੱਦ ਕੀਤੇ ਜਾਣ।

Today Now News

RELATED ARTICLES
- Advertisment -

POPULAR POSTS