ਸੁਸਾਈਡ ਨੋਟ ‘ਚ ਲਾਏ ਗੰਭੀਰ ਦੋਸ਼

ਗੋਨਿਆਣਾ ਮੰਡੀ, (ਜਸਵਿੰਦਰ ਬਰਾੜ) : ਸ਼ਹਿਰ ਦੇ ਇਕ ਕੱਪੜਾ ਵਪਾਰੀ ਨੇ ਸ਼ਹਿਰ ਦੇ ਹੀ ਇਕ ਪੇੈਟਰੋਲ ਪੰਪ ਮਾਲਕਾਂ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ ਹੈ। ਮ੍ਰਿਤਕ ਦੀ ਜੇਬ ‘ਚੋਂ ਇਕ ‘ਖ਼ੁਦਕੁਸ਼ੀ ਨੋਟ’ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਸ਼ਾਹ ਪੇੈਟਰੋਲ ਪੰਪ ਦੇ ਮਾਲਕਾਂ ‘ਤੇ ਉਸ ਦੇ ਮੋਟੇ ਪੇੈਸੇ ਹੜੱਪਣ ਦੇ ਦੋਸ਼ ਲਗਾਏ ਹਨ।ਜਾਣਕਾਰੀ ਅਨੁਸਾਰ ਸ਼ਹਿਰ ਦੇ ਮਾਲ ਰੋਡ ‘ਤੇ ਕੱਪੜੇ ਦੀ ਦੁਕਾਨ ਕਰਨ ਵਾਲੇ ਜਸਵੀਰ ਸਿੰਘ (62) ਪੁੱਤਰ ਗੁਰਮੁੱਖ ਸਿੰਘ ਵਾਸੀ ਵਾਰਡ ਨੰਬਰ 5 ਗੋਨਿਆਣਾ ਮੰਡੀ ਵੱਲੋਂ ਆਪਣੇ ਘਰ ਦੇ ਗੁਸਲਖਾਨੇ ‘ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ। ਪਤਾ ਲੱਗਣ ‘ਤੇ ਪਰਿਵਾਰ ਨੇ ਉਸ ਨੂੰ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਅੇੈਲਾਨ ਦਿੱਤਾ। ਉਸ ਦੀ ਜੇਬ ‘ਚੋਂ ਇਕ ਖ਼ੁਦਕੁਸ਼ੀ ਪੱਤਰ ਮਿਲਿਆ ਹੈ, ਜਿਸ ਵਿਚ ਲਿਖਿਆ ਹੈ ਕਿ ਉਸ ਨੇ ਸ਼ਹਿਰ ਦੀ ਮੁੱਖ ਦਾਣਾ ਮੰਡੀ ਨਜ਼ਦੀਕ ਸਥਿਤ ‘ਸ਼ਾਹ ਪੇੈਟਰੋਲ ਪੰਪ’ ਦੇ ਮਾਲਕਾਂ ਤੋਂ ਆਪਣੇ ਲਗਪਗ 7 ਲੱਖ ਰੁਪਏ ਲੇੈਣੇ ਸਨ, ਜੋ ਰੁਪਏ ਹੜੱਪਣ ਦੀ ਨੀਅਤ ਨਾਲ ਉਸ ਨੂੰ ਪੇੈਸੇ ਦੇਣ ਤੋਂ ਆਨਾ-ਕਾਨੀ ਕਰਦੇ ਆ ਰਹੇ ਸਨ। ਇਸੇ ਲਈ ਉਕਤ ਪੰਪ ਮਾਲਕਾਂ ਤੋਂ ਦੁਖੀ ਹੋ ਕੇ ਉਹ ਖ਼ੁਦਕੁਸ਼ੀ ਕਰ ਰਿਹਾ ਹੈ।ਘਟਨਾ ਦਾ ਪਤਾ ਲੱਗਦੇ ਹੀ ਥਾਣਾ ਨੇਹੀਆਵਾਲਾ ਦੀ ਪੁਲਿਸ ਪੁੱਜੀ, ਜਿਨ੍ਹਾਂ ਲਾਸ਼ ਆਪਣੇ ਕਬਜ਼ੇ ‘ਚ ਲਈ। ਪੁਲਿਸ ਨੇ ਮ੍ਰਿਤਕ ਦੇ ਪੁੱਤਰ ਜਸਪ੍ਰੀਤ ਸਿੰਘ ਦੇ ਬਿਆਨਾਂ ਉੱਪਰ ‘ਸ਼ਾਹ ਪੇੈਟਰੋਲ ਪੰਪ’ ਦੇ ਮਾਲਕ ਅਜੇੈਬ ਸਿੰਘ ਉਰਫ ਵਿੱਕੀ ਸ਼ਾਹ ਅਤੇ ਪੁਸ਼ਪਿੰਦਰ ਸਿੰਘ ਉਰਫ ਟੋਨੀ ਸ਼ਾਹ ਪੁਤਰਾਨ ਬਲਵੰਤ ਸਿੰਘ ਵਾਸੀ ਗੋਨਿਆਣਾ ਮੰਡੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਮ੍ਰਿਤਕ ਦੇ ਵਾਰਸਾਂ ਨੇ ਇਹ ਕਹਿ ਕੇ ਸਸਕਾਰ ਕਰਨ ਤੋਂ ਇੰਨਕਾਰ ਕਰ ਦਿੱਤਾ ਕਿ ਜਦੋਂ ਤਕ ਕਥਿਤ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ , ਉਹ ਸਸਕਾਰ ਨਹੀਂ ਕਰਨਗੇ। ਥਾਣਾ ਨੇਹੀਆਵਾਲਾ ਦੇ ਮੁਖੀ ਕਥਿਤ ਦੋਸ਼ੀਆਂ ਦੀ ਛੇਤੀ ਗ੍ਰਿਫ਼ਤਾਰੀ ਦਾ ਭਰੋਸਾ ਦਿੰਦੇ ਰਹੇ, ਪਰ ਪਰਿਵਾਰ ਵਾਲੇ ਆਪਣੀ ਗੱਲ ‘ਤੇ ਡਟੇ ਹੋਏ ਸਨ। ਖ਼ਬਰ ਲ਼ਿਖੇ ਜਾਣ ਤਕ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਗਿਆ ਸੀ। ਥਾਣਾ ਮੁਖੀ ਦਾ ਕਹਿਣਾ ਹੈ ਕਿ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ।




