ਪਿੰਡ ਰੌਲੀ ਵਿੱਚ ਔਰਤਾਂ ਨੇ ਮੋਦੀ, ਅਮਿਤ ਸ਼ਾਹ, ਅਡਾਨੀ, ਅੰਬਾਨੀ ਨਰੇਂਦਰ ਤੋਮਰ ਘੜੇ ਭੰਨੇ ਦਿੱਲੀ ਦੇ ਸਿੰਘੂ ਬਾਰਡਰ ਤੇ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਮੋਮਬੱਤੀਆ ਜਲਾ ਕੇ ਦਿੱਤੀ ਸਰਧਾਜਲੀ
ਸਰਕਾਰ ਜੇਲ੍ਹਾਂ ਵਿੱਚ ਬੰਦ ਕੀਤੇ ਮੋਗਾ ਜ਼ਿਲ੍ਹੇ ਦੇ 15 ਦੇ ਕਰੀਬ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ :–ਸੁਖਜਿੰਦਰ ਮਹੇਸ਼ਰੀ

ਮੋਗਾ (ਹਰਪਾਲ ਸਹਾਰਨ) : ਕੇਦਰ ਸਰਕਾਰ ਵਲੋ ਲਿਆਦੇ ਤਿੰਨੋ ਕਿਸਾਨ ਵਿਰੋਧੀ ਬਿੱਲਾ ਨੂੰ ਰੱਦ ਕਰਵਾਉਣ ਲਈ ਬੀਤੀ 26 ਜਨਵਰੀ ਨੂੰ ਦਿੱਲੀ ਦੇ ਸਿੰਘੂ ਬਾਰਡਰ ਤੋ ਕੱਢੀ ਗਈ ਟਰੈਕਟਰ ਪਰੇਡ ਵਿੱਚ ਸਾਮਲ ਹੋਣ ਗਏ ਸੈਕੜੇ ਬੇਕਸੂਰ ਕਿਸਾਨਾ ਨੂੰ ਜਬਰੀ ਚੁੱਕ ਕੇ ਉਨਾ ਉੱਪਰ ਅਨੇਕਾ ਧਰਾਵਾ ਲਗਾਕੇ ਝੂੰਠੇ ਪਰਚੇ ਪਾ ਕਿ ਉਨਾ ਨੂੰ ਤਿਹਾੜ ਜੇਲ ਵਿਚ ਬੰਦ ਕਰ ਕਰਕੇ ਮੋਦੀ ਸਰਕਾਰ ਵਲੋ ਕਿਸਾਨੀ ਸੰਘਰਸ਼ ਨੂੰ ਢਾਹ ਲਾੳੁਣ ਦੀ ਕੋਸ਼ਿਸ਼ ਕੀਤੀ ਗਈ ਅੱਜ ਉਕਤ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਵਿਚ ਪਿੰਡ ਦੀਆਂ ਵੱਡੀ ਗਿਣਤੀ ਵਿਚ ਔਰਤਾਂ ਅਤੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਕੁਲਦੀਪ ਸਿੰਘ ਕੀਪਾ ਅਤੇ ਜਨਰਲ ਸਕੱਤਰ ਦਰਸ਼ਨ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਰੌਲੀ ਦੀਆਂ ਗਲੀਆਂ ਵਿੱਚ ਮਿਸਾਲ ਮਾਰਚ ਕੱਢਿਆ ਅਤੇ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ । ਅਤੇ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਮੋਮਬੱਤੀਆ ਜਲਾਕੇ ਸਰਧਾਜਲੀਆ ਭੇਟ ਕੀਤੀਆ ।ਇਸ ਮੌਕੇ ਤੇ ਵੱਡੀ ਗਿਣਤੀ ਵਿਚ ਇਕੱਤਰ ਔਰਤਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ,ਅਮਿਤ ਸ਼ਾਹ ,ਅਡਾਨੀ ਅਬਾਨੀ ,ਅਤੇ ਨਰੇਂਦਰ ਤੋਮਰ ਵੱਲੋਂ ਪੰਜਾਬ ਦੇ ਲੋਕਾ ਨਾਲ ਕਮਾਏ ਜਾ ਰਹੇ ਪਾਪਾਂ ਦੇ ਘੜੇ ਭੰਨ ਕੇ ਪਿੱਟ ਸਿਆਪਾ ਕੀਤਾ ।
ਇਸ ਮੌਕੇ ਮਿਸਾਲ ਮਾਰਚ ਵਿਚ ਮੋਦੀ ਸਰਕਾਰ ਖਿਲਾਫ ਰੋਸ਼ ਜਾਹਰ ਕਰਦਿਆ ਬਲਜੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਪਾਪਾਂ ਦੇ ਘੜੇ ਹੁਣ ਉੱਛਲ ਕੇ ਬਾਹਰ ਆ ਚੁੱਕੇ ਹਨ ਇਸ ਲਈ ਅੱਜ ਅਸੀਂ ਰੋਸ ਮਾਰਚ ਕਰਕੇ ਮੋਦੀ ਸਰਕਾਰ ਦੇ ਵੱਖ ਵੱਖ ਹੰਕਾਰੀ ਆਗੂਆਂ ਵਲੋ ਕਿਸਾਨ ਪੰਜਾਬ ਦੇ ਲੋਕੇ ਨਾਲ ਕਮਾਏ ਜਾ ਰਹੇ ਪਾਪਾ ਦੇ ਘੜੇ ਭੰਨੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਦਬਣ ਵਾਲਾ ਨਹੀਂ ਇਹ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਮੁੜੇਗਾ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਤੁਰੰਤ ਰਿਹਾਅ ਨਾ ਕੀਤਾ ਅਤੇ ਲਿਆਂਦੇ ਕਿਸਾਨ ਵਿਰੋਧੀ ਤਿੰਨੋਂ ਬਿੱਲ ਰੱਦ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿਚ ਬੀਬੀਆਂ ਵੱਡੀ ਗਿਣਤੀ ਵਿਚ ਦਿੱਲੀ ਜਾ ਕੇ ਧਰਨੇ ਦੇਣ ਲਈ ਮਜਬੂਰ ਹੋਣਗੀਆਂ ਜਿਹਦੀ ਜ਼ਿੰਮੇਵਾਰ ਮੋਦੀ ਸਰਕਾਰ ਹੋਵੇਗੀ ।
ਮਿਸਾਲ ਮਾਰਚ ਵਿੱਚ ਪੁੱਜੇ ਸੁਖਜਿੰਦਰ ਸਿੰਘ ਮਹੇਸਰੀ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਕੇਂਦਰ ਸਰਕਾਰ ਤੋਂ ਡਰਨ ਵਾਲੇ ਨਹੀਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਕੋਨੇ ਵਿਚ ਵੱਡੀ ਗਿਣਤੀ ਚ ਲੋਕ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨ ਰੱਦ ਕਰਾਉਣ ਦੀ ਮੰਗ ਕਰ ਰਹੇ ਹਨ ਅਤੇ ਹਰ ਪਾਸੇ ਕੇਂਦਰ ਸਰਕਾਰ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰ ਰਿਹਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਬਰੀ ਕਿਸਾਨਾਂ ਨੂੰ ਚੁੱਕ ਕੇ ਝੂਠੇ ਪਰਚੇ ਪਾ ਕੇ ਜੇਲ੍ਹਾਂ ਵਿੱਚ ਬੰਦ ਕਰ ਰੱਖਿਆ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਅਤੇ ਵੱਖ ਵੱਖ ਬਾਰਡਰਾਂ ਤੇ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਅੱਜ ਦਾ ਕੈਂਡਲ ਮਾਰਚ ਕੱਢਿਆ ਗਿਆ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਿਤਾਵਨੀ ਹੈ ਕਿ ਉਹ ਤੁਰੰਤ ਜੇਲ੍ਹਾਂ ਵਿੱਚ ਬੰਦ ਕੀਤੇ ਕਿਸਾਨਾਂ ਨੂੰ ਰਿਹਾਅ ਕਰੇ ਅਤੇ ਆਏ ਦਿਨ ਪਿੰਡਾਂ ਵਿੱਚ ਕਿਸਾਨਾਂ ਨੂੰ ਭੇਜੇ ਜਾ ਰਹੇ ਨੋਟਿਸਾਂ ਨੂੰ ਤੁਰੰਤ ਵਾਪਸ ਲਵੇ ।ਅਤੇ ਨਾਲ ਹੀ ਕਿਸਾਨਾਂ ਦੀ ਬਰਬਾਦੀ ਲਈ ਲਿਆਂਦੇ ਤਿੰਨੋਂ ਕਾਨੂੰਨ ਰੱਦ ਕੀਤੇ ਜਾਣ ।




