16.6 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਇਕ ਭਿਆਨਕ ਹਾਦਸੇ ਨਾਲ ਮੋਗਾ ਜ਼ਿਲੇ ਦੇ ਪੰਜ ਘਰਾਂ ਚ ਪਸਰਿਆ ਮਾਤਮ...

ਇਕ ਭਿਆਨਕ ਹਾਦਸੇ ਨਾਲ ਮੋਗਾ ਜ਼ਿਲੇ ਦੇ ਪੰਜ ਘਰਾਂ ਚ ਪਸਰਿਆ ਮਾਤਮ ਦਾ ਮਾਹੌਲ

ਕਾਰ-ਕੈਂਟਰ ਟੱਕਰ ਨਾਲ ਕਾਰ ਨੂੰ ਲੱਗੀ ਅੱਗ, ਪੰਜ ਬੰਦੇ ਜ਼ਿੰਦਾ ਸੜੇ

ਮੋਗਾ (ਅਮਜਦ ਖਾਨ/ਹਰਪਾਲ ਸਹਾਰਨ : ਮੋਗਾ ਜ਼ਿਲੇ ਦੇ ਪੰਜ ਵਿਅਕਤੀਆਂ ਦੀ ਇਕ ਭਿਆਨਕ ਸੜਕ ਹਾਦਸੇ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਦਿੜ੍ਹਬਾ ਵਿਖੇ ਵਿਆਹ ਤੋਂ ਮੋਗਾ ਵਾਪਸ ਆ ਰਹੇ ਉਕਤ ਪੰਜ ਵਿਅਕਤੀ ਜਿਸ ਕਾਰ ਵਿੱਚ ਸਫਰ ਕਰ ਰਹੇ ਸਨ ਉਸ ਕਾਰ ਦੀ ਟੱਕਰ ਟਰੱਕ-ਟਰਾਲੇ ਨਾਲ ਹੋ ਗਈ ਜਿਸ ਨਾਲ ਕਾਰ ‘ਚ ਅੱਗ ਲੱਗ ਗਈ। ਕਾਰ ‘ਚ ਸਵਾਰ ਪੰਜ ਲੋਕ ਇਸ ‘ਚ ਫਸ ਗਏ ਤੇ ਜ਼ਿੰਦਾ ਸੜ ਗਏ। ਹਾਦਸਾ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਵਾਪਰਿਆ ।

ਇਹ ਦੁਰਘਟਨਾ ਸੰਗਰੂਰ-ਸੁਨਾਮ ਮੇਨ ਰੋਡ ‘ਤੇ ਹੋਈ । ਜ਼ਿਕਰਯੋਗ ਹੈ ਕਿ ਕਾਰ ਦੀ ਸਿੱਧੀ ਟੱਕਰ ‘ਚ ਕੈਂਟਰ ਦਾ ਤੇਲ ਟੈਕ ਟੁੱਟ ਗਿਆ ਤੇ ਸਾਰਾ ਤੇਲ ਗੱਡੀ ‘ਤੇ ਜਾ ਡਿੱਗਿਆ। ਹਾਦਸੇ ਦੇ ਤੁਰੰਤ ਬਾਅਦ ਭਿਆਨਕ ਅੱਗ ਲੱਗ ਗਈ ਤੇ ਕੁਝ ਹੀ ਮਿੰਟਾਂ ‘ਚ ਕਾਰ ‘ਚ ਸਵਾਰ ਵਿਅਕਤੀ ਸੜ ਕੇ ਸੁਆਹ ਹੋ ਗਏ। ਫਾਇਰਬ੍ਰਿਗੇਡ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤਕ ਕਾਰਾਂ ਸਵਾਰਾਂ ਦੀ ਮੌਤ ਹੋ ਚੁੱਕੀ ਸੀ।

Today Now News

RELATED ARTICLES
- Advertisment -

POPULAR POSTS