ਸੈਕੰਡਰੀ ਸਕੂਲਾਂ ‘ਚ ਪ੍ਰਾਇਮਰੀ ਦੇ ਬੱਚਿਆਂ ਦੇ ਦਾਖਲਿਆਂ ਤੇ ਲੱਗੇ ਤੁਰੰਤ ਰੋਕ : ਆਗੂ
ਹੈੱਡ ਟੀਚਰਜ /ਸੈਂਟਰ ਹੈੱਡ ਟੀਚਰਜ ਪਰਮੋਸ਼ਨਾਂ ਜਲਦ ਕਰਨ ਲਈ ਵੀ ਹੋਈ ਗੱਲਬਾਤ

ਅੰਮ੍ਰਤਸਰ (ਦਵਿੰਦਰ ਸਿੰਘ ਛਾਬੜਾ) : ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ:) ਦੀ ਅੰਮ੍ਰਿਤਸਰ ਇਕਾਈ ਵੱਲੋ ਜਿਲਾ ਪ੍ਰਧਾਨ ਸਤਬੀਰ ਸਿੰਘ ਬੋਪਾਰਏ , ਸੂਬਾਈ ਆਗੂ ਸੁਧੀਰ ਢੰਡ ਅਤੇ ਜਤਿੰਦਰਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਜਿਲਾ ਸਿਖਿਆ ਅਫਸਰ ਐਲੀਮੈਂਟਰੀ ਸੁਸ਼ੀਲ ਕੁਮਾਰ ਤੁਲੀ ਅਤੇ ਸੈਕੰਡਰੀ ਸਤਿੰਦਰਬੀਰ ਸਿੰਘ ਨੂੰ ਮੰਗ ਪੱਤਰ ਪੇਸ਼ ਕਰਦਿਆਂ ਉਨ੍ਹਾਂ ਨੂੰ ਦੱਸਿਆ ਕਿ ਸਿਖਿਆ ਸਕੱਤਰ ਪੰਜਾਬ ਵੱਲੋਂ ਜਥੇਬੰਦੀ ਨਾਲ ਮੀਟਿੰਗ ਦੌਰਾਨ ਦੱਸਿਆ ਸੀ ਕਿ ਸੀਨੀਅਰ ਸੈਕੰਡਰੀ ਸਕੂਲਾਂ ‘ਚ ਪ੍ਰਾਇਮਰੀ ਵਿੰਗ ਦੇ ਬੱਚਿਆਂ ਦੇ ਦਾਖ਼ਲੇ ਕਰਨਾ ਸਵੈਇੱਛੁਕ ਹੈ ਤੇ ਇਸ ਸਬੰਧੀ ਕਿਸੇ ਵੀ ਅਧਿਕਾਰੀ ਤੇ ਕੋਈ ਦਬਾਅ ਨਹੀ ਹੈ । ਇਸ ਲਈ ਅੰਮ੍ਰਿਤਸਰ ਜਿਲੇ ਅੰਦਰ ਵੀ ਸੈਕੰਡਰੀ ਸਕੂਲਾਂ ਵਿੱਚ ਪ੍ਰਾਇਮਰੀ ਦੇ ਬੱਚਿਆਂ ਦੇ ਦਾਖਲੇ ਕਰਨ ਲਈ ਪ੍ਰਿੰਸੀਪਲਾਂ ਤੇ ਕਿਸੇ ਕਿਸਮ ਦਾ ਦਬਾਅ ਨਾ ਬਣਾਇਆ ਜਾਵੇ।ਇਸ ਤੋਂ ਇਲਾਵਾ ਦੋਵਾਂ ਅਧਿਕਾਰੀਆਂ ਰਾਹੀਂ ਵਿਭਾਗ ਪ੍ਰਾਇਮਰੀ ਪੱਧਰ ‘ਤੇ ਬਦਲੀਆਂ ਲਾਗੂ ਕਰਾਉਣ ਅਤੇ ਹਰੇਕ ਤਰਾ ਦੀਆਂ ਪਰਮੋਸ਼ਨਾ ਜਲਦ ਕਰਾਉਣ ਲਈ ਦੋਵਾ ਜਿਲਾ ਸਿਖਿਆ ਅਧਿਕਾਰੀਆ ਰਾਹੀ ਵਿਭਾਗ ਦੇ ਉੱਚ ਅਧਿਕਾਰੀਆਂ, ਸਿਖਿਆ ਮੰਤਰੀ ਪੰਜਾਬ,ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇ ਕੇ ਜਲਦ ਹੱਲ ਦੀ ਮੰਗ ਵੀ ਕੀਤੀ ਗਈ।
ਇਸ ਤੋਂ ਇਲਾਵਾ ਜਿਲਾ ਸਿਖਿਆ ਅਫਸਰ ( ਐਲੀ) ਨਾਲ ਵੱਖਰੇ ਤੌਰ ਤੇ ਯੂਨੀਅਨ ਆਗੂਆ ਦੀ ਹੋਈ ਮੀਟਿੰਗ ਚ ਐਲੀਮੈਟਰੀ ਅਧਿਆਪਕਾਂ ਦੇ ਭੱਖਦੇ ਮਸਲੇ ਜਿਲੇ ਅੰਦਰ ਹੈਡ ਟੀਚਰਜ /ਸੈਂਟਰ ਹੈਡ ਟੀਚਰਜ ਦੀਆ ਪਰਮੋਸ਼ਨਾ ਜਲਦ ਕਰਨ ਦੀ ਗੱਲ ਕਰਦਿਆ ਜਿਲਾ ਸਿਖਿਆ ਅਫਸਰ ਵੱਲੋ ਦਸਿਆ ਗਿਆ ਕਿ ਪਰਮੋਸ਼ਨਾਂ ਸਬਂਧੀ ਕਾਰਵਾਈ ਅਰੰਭ ਦਿੱਤੀ ਹੈ ਸੈਂਟਰ ਹੈਡ ਟੀਚਰਜ ਪਰਮੋਸ਼ਨਾਂ ਲਈ ਰੋਸਟਰ ਤਿਆਰ ਹੋ ਰਿਹਾ ਹੈ ,ਤੇ ਹੈਡ ਟੀਚਰਜ ਦੀਆ ਪਰਮੋਸ਼ਨਾ ਲਈ ਵੀ ਭਲਾਈ ਵਿਭਾਗ ਨੂੰ ਗਿਆ ਰਿਕਾਰਡ ਪ੍ਰਵਾਨਗੀ ਮਿਲਦਿਆ ਹੀ ਹੀ ਜਲਦ ਕੀਤੀਆ ਜਾਣਗੀਆਂ। ਯੂਨੀਅਨ ਆਗੂਆ ਨੇ ਆਸ ਪ੍ਰਗਟ ਕਰਦਿਆ ਕਿਹਾ ਕਿ ਯੂਨੀਅਨ ਵੱਲੋ ਪਿਛਲੇ ਸਮੇ ਚ ਕੀਤੇ ਉਪਰਾਲਿਆਂ ਤਹਿਤ ਸਕੱਤਰ ਭਲਾਈ ਵਿਭਾਗ ਚੰਡੀਗੜ ਦਫਤਰ ਤੋ ਜਲਦ ਪ੍ਰਵਾਨਗੀ ਮਿਲਣ ਦੀ ਆਸ ਹੈ ।ਅੱਜ ਯੂਨੀਅਨ ਆਗੂਆਂ ਨੇ ਪਰਮੋਸ਼ਨਾਂ ਲਈ ਸੱਤ ਮੈਂਬਰੀ ਕਮੇਟੀ ਦਾ ਵੀ ਗਠਨ ਵੀ ਕੀਤਾ ,ਜੋ ਜਿਲਾ ਸਿਖਿਆ ਦਫਤਰ ਨਾਲ ਲਗਾਤਾਰ ਸੰਪਰਕ ਰੱਖਦਿਆ ਅਗਲੇ ਹਫਤੇ ਬੁੱਧਵਾਰ ਫਿਰ ਮੀਟਿੰਗ ਕਰੇਗੀ ।
ਅੱਜ ਦੀ ਮੀਟਿੰਗ ‘ਚ ਨਵਦੀਪ ਸਿਂਘ,ਸੁਖਦੇਵ ਸਿਂਘ ਵੇਰਕਾ, ਲਖਵਿਂਦਰ ਸਿਂਘ ਸੰਗੂਆਣਾ, ਪਰਮਬੀਰ ਸਿੰਘ ਪੰਮਾ ਵੇਰਕਾ , ਸਰਬਜੋਤ ਸਿੰਘ ਵਿਛੋਆ, ਦਿਲਬਾਗ ਸਿੰਘ ਬਾਜਵਾ, ਜਸਵਿਂਦਰਪਾਲ ਸਿੰਘ ਜੱਸ, ਗੁਰਮੁੱਖ ਸਿਂਘ ਸੰਧੂ, ਕੋਲੋਵਾਲ , ਪਰਮਬੀਰ ਸਿੰਘ ਵੇਰਕਾ ,ਸੁਲੇਖ ਸ਼ਰਮਾ,ਰਣਜੀਤ ਸਿੰਘ ਅਮਰਜੀਤ ਸਿਂਘ ਸੁਧਾਰ ਬਰਿੰਦਰ ਸਿੰਘ ਤੇ ਹੋਰ ਆਗੂ ਸ਼ਾਮਿਲ ਸਨ।






