ਸੁਲਤਾਨਵਿੰਡ ਥਾਣਾ ਸਿਟੀ ਦੀ ਪੁਲਸ ਜੀ.ਪੀ.ਐਸ. ਸਿਸਟਮ ਦੀ ਮਦਦ ਨਾਲ ਟਰਾਲੇ ਤੱਕ ਪਹੁੰਚੀ

ਤਰਨਤਾਰਨ (ਰਿੰਪਲ ਗੋਲਣ) : ਬੀਤੇ ਦਿਨੀਂ ਅੰਮ੍ਰਿਤਸਰ ਸੁਲਤਾਨਵਿੰਡ ਨਹਿਰਾਂ ਤੋਂ ਇਕ ਟਰਾਲਾ ਦੀ ਖੋਹ ਹੋਈ ਸੀ ਜਿਸ ਨੂੰ ਖੋਹ ਕਰਨ ਵਾਲੇ ਵਿਅਕਤੀ ਪਿੰਡ ਘਰਿਆਲੀ ਰਾਡ਼ੀਆਂ ਵਿਖੇ ਲੈ ਆਏ ਸਨ ਅਤੇ ਟਰਾਲੇ ਵਿੱਚ ਜੀਪੀਆਰਐਸ ਸਿਸਟਮ ਹੋਣ ਨਾਲ ਅੰਮ੍ਰਿਤਸਰ ਸੁਲਤਾਨਵਿੰਡ ਥਾਣਾ ਸਿਟੀ ਦੀ ਪੁਲਸ ਵੀ ਜੀਪੀਐਸ ਸਿਸਟਮ ਦੀ ਮਦਦ ਨਾਲ ਇਸ ਟਰਾਲੇ ਤੱਕ ਪਹੁੰਚ ਗਈ ਅਤੇ ਜਿਉਂ ਹੀ ਪੁਲਸ ਵੱਲੋਂ ਟਰਾਲੇ ਨੂੰ ਆਪਣੀ ਹਿਰਾਸਤ ਵਿੱਚ ਲੈਣਾ ਚਾਹਿਆ ਤਾਂ ਉਥੋਂ ਦੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਉਹ ਇਹ ਟਰਾਲਾ ਥਾਣਾ ਸਦਰ ਪੱਟੀ ਦੀ ਪੁਲਿਸ ਨਾਲ ਲੈ ਕੇ ਆਉਣ ਅਤੇ ਲੈ ਜਾਣ ਪਰ ਪੁਲਸ ਪ੍ਰਸ਼ਾਸਨ ਵਲੋਂ ਇਸ ਤੇ ਸਖ਼ਤੀ ਵਿਖਾਈ ਗਈ ਤਾਂ ਪਿੰਡ ਵਾਸੀਆਂ ਵਿਚ ਅਤੇ ਪੁਲਸ ਵਿਚ ਮਾਮੂਲੀ ਤਕਰਾਰ ਹੋਇਆ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਇਸ ਟਰਾਲੇ ਨੂੰ ਲੈ ਜਾਣ ਲਈ ਥਾਣਾ ਸਦਰ ਪੱਟੀ ਪੁਲੀਸ ਨੂੰ ਜਾਣੂ ਕਰਵਾਇਆ ਜਿਸ ਤੋਂ ਮੌਕੇ ਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਐੱਸ ਐੱਚ ਓ ਹਰਜਿੰਦਰ ਸਿੰਘ ਵੱਲੋਂ ਇਸ ਟਰਾਲੇ ਨੂੰ ਆਪਣੇ ਨਾਲ ਲਿਜਾਣਾ ਚਾਹਿਆ ਤਾਂ ਉੱਥੇ ਹੀ ਸੁਲਤਾਨਵਿੰਡ ਪੁਲੀਸ ਨੇ ਇਸ ਟਰਾਲੇ ਨੂੰ ਅੰਮ੍ਰਿਤਸਰ ਲੈ ਕੇ ਜਾਣ ਦਾ ਦਾਅਵਾ ਕੀਤਾ ਜਿਸ ਤੋਂ ਬਾਅਦ ਕਾਫ਼ੀ ਚਿਰ ਤਕਰਾਰ ਤੋਂ ਬਾਅਦ ਇਹ ਟਰਾਲਾ ਥਾਣਾ ਸਦਰ ਪੱਟੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ
ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਟਰਾਲੇ ਦੇ ਡਰਾਈਵਰ ਜਗਜੀਵਨ ਸਿੰਘ ਨੇ ਦੱਸਿਆ ਕਿ ਉਹ ਇਹ ਟਰਾਲਾ ਖਾਲੀ ਕਰਕੇ ਆਪਣੇ ਮਾਲਕਾਂ ਕੋਲ ਲੈ ਕੇ ਜਾ ਰਹੇ ਸਨ ਤਾਂ ਜਦ ਉਹ ਸੁਲਤਾਨਵਿੰਡ ਨਹਿਰਾਂ ਕੋਲ ਪਹੁੰਚੇ ਤਾਂ ਉੱਥੇ ਕੁੱਝ ਵਿਅਕਤੀਆਂ ਆਏ ਅਤੇ ਉਸ ਤੋਂ ਟਰਾਲਾ ਖੋਹ ਲਿਆ ਅਤੇ ਭਜਾ ਕੇ ਲੈ ਆਏ ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਸੁਲਤਾਨਵਿੰਡ ਪੁਲੀਸ ਨੂੰ ਇਸ ਦੀ ਇਤਲਾਹ ਦਿੱਤੀ ਤਾਂ ਜੀਪੀਆਰ ਸਿਸਟਮ ਦੀ ਮਦਦ ਰਾਹੀਂ ਉਹ ਇਹ ਟਰਾਲੇ ਤੱਕ ਪਹੁੰਚੇ ਹਨ ਇੱਥੇ ਦੱਸ ਦੇਈਏ ਕਿ ਮੌਕੇ ਦੇ ਟਰੱਕ ਡਰਾਈਵਰ ਜਗਜੀਵਨ ਸਿੰਘ ਦੇ ਨਾਲ ਆਏ ਥਾਣਾ ਸੁਲਤਾਨਵਿੰਡ ਦੇ ਐੱਸ ਐੱਚ ਓ ਪਰਨੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਵਿਅਕਤੀ ਜਗਜੀਵਨ ਸਿੰਘ ਤੋਂ ਟਰਾਲਾ ਖੋਹ ਪਿੰਡ ਘਰਿਆਲੀ ਰਾਡ਼ੀਆਂ ਲਏ ਹਨ ਜਿੱਥੇ ਕਿ ਉਨ੍ਹਾਂ ਇਹ ਟਰਾਲਾ ਲੈ ਕੇ ਜਾਣਾ ਚਾਹੇ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਉਨ੍ਹਾਂ ਕਿਹਾ ਕਿ ਅੱਗੇ ਜੋ ਵੀ ਕਾਨੂੰਨੀ ਪ੍ਰਕਿਰਿਆ ਹੋਏਗੀ ਉਸ ਨੂੰ ਪੂਰਾ ਕਰਕੇ ਇਸ ਟਰਾਲੇ ਨੂੰ ਲਿਜਾਇਆ ਜਾਵੇਗਾ ਫਿਲਹਾਲ ਇਸ ਦੀ ਗੰਭੀਰਤਾ ਨਾਲ ਛਾਣਬੀਣ ਕੀਤੀ ਜਾ ਰਹੀ ਹੈ ਕਿ ਇਹ ਮਸਲਾ ਕੀ ਹੈ
ਉਧਰ ਜਦ ਇਸ ਸਬੰਧੀ ਟਰਾਲਾ ਖੋਹ ਕੇ ਲਿਆਉਣ ਵਾਲੇ ਵਿਅਕਤੀ ਜਤਿੰਦਰ ਸਿੰਘ ਅਤੇ ਸੁਖਰਾਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਟਰਾਲਾ ਅੱਜ ਤੋਂ ਦੋ ਸਾਲ ਪਹਿਲਾਂ ਅੰਮ੍ਰਿਤਸਰ ਦੇ ਹਰਪਾਲ ਸਿੰਘ ਭਾਲੇ ਨੂੰ ਵੇਚਿਆ ਸੀ ਪਰ ਉਕਤ ਵਿਅਕਤੀ ਨੇ ਇਸ ਦੀ ਕੋਈ ਵੀਹ ਕਿਸ਼ਤਾਂ ਨਹੀਂ ਤਾਰੇ ਅਤੇ ਉਲਟਾ ਇਸ ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਇਸ ਨੂੰ ਉਦੋਂ ਦਾ ਹੀ ਚਲਾ ਰਿਹਾ ਹੈ ਜਿਸ ਕਰਕੇ ਅਸੀਂ ਉਦੋਂ ਦੇ ਹੀ ਇਸ ਟਰਾਲੇ ਦੀ ਭਾਲ ਕਰ ਰਹੇ ਸਨ ਤਾਂ ਸਾਨੂੰ ਪਤਾ ਚੱਲਿਆ ਤਾਂ ਅਸੀਂ ਇਹ ਟਰਾਲਾ ਉਸ ਦੇ ਡਰਾਈਵਰ ਪਾਸੋਂ ਖੋਹ ਕੇ ਇੱਥੇ ਲੈ ਆਏ ਹਾਂ ਉਨ੍ਹਾਂ ਕਿਹਾ ਕਿ ਸਾਡਾ ਕੋਈ ਮਸਲਾ ਨਹੀਂ ਹੈ ਸਿਰਫ ਇਹ ਵਿਅਕਤੀ ਫੈਨਜ਼ ਤੇ ਪਏ ਨਹੀਂ ਦੇਂਦਾ ਤਾਂ ਕਰਕੇ ਅਸੀਂ ਇਹ ਟਰਾਲਾ ਖੋਹਿਆ ਹੈ
ਉਧਰ ਜਦ ਮੌਕੇ ਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਐੱਸ ਐੱਚ ਓ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਅੰਮ੍ਰਿਤਸਰ ਤੋਂ ਟਰਾਲਾ ਖੋਹ ਕੇ ਲੈ ਕੇ ਆਏ ਹਨ ਪਰ ਉਨ੍ਹਾਂ ਦਾ ਇਹ ਦਾਅਵਾ ਇਹ ਹੈ ਕਿ ਇਹ ਟਰਾਲਾ ਉਨ੍ਹਾਂ ਦਾ ਹੈ ਪਰ ਦੂਜੀ ਪਾਲਟੀ ਕਹਿ ਰਹੀ ਹੈ ਕਿ ਉਕਤ ਵਿਅਕਤੀ ਉਨ੍ਹਾਂ ਦਾ ਟਰਾਲਾ ਜ਼ਬਰਦਸਤੀ ਖੋਹ ਕੇ ਲੈ ਆਏ ਹਨ ਇਹ ਟਰਾਲਾ ਉਨ੍ਹਾਂ ਦਾ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਅਸਲੀ ਕਾਗਜ਼ਾਤ ਮੰਗਵਾਏ ਗਏ ਹਨ ਅਤੇ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਪਾਰਟੀ ਗਲਤ ਹੋਈ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ






