17.1 C
Chandigarh

TODAY NOW NEWS

Thursday, March 19, 2026

Amjad Khan Birthday

ਹਿੰਦੀ ਸਿਨੇਮਾ ਦੇ ਦਿੱਗਜ ਅਤੇ ਮਸ਼ਹੂਰ ਅਦਾਕਾਰ ਅਮਜਦ ਖਾਨ ਨੇ ਆਪਣੇ ਕਰੀਅਰ ‘ਚ ਇਕ ਤੋਂ ਇਕ ਫ਼ਿਲਮਾਂ ਦਿੱਤੀਆਂ ਸਨ। ਉਨ੍ਹਾਂ ਦਾ ਜਨਮ 12 ਨਵੰਬਰ 1940 ਨੂੰ ਮੁੰਬਈ ‘ਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸਾਰੀ ਪੜ੍ਹਾਈ ਮੁੰਬਈ ਤੋਂ ਕੀਤੀ। ਅਮਜਦ ਖਾਨ ਨੇ ਆਰਡੀ ਨੈਸ਼ਨਲ ਕਾਲਜ ਤੋਂ ਪੜ੍ਹਾਈ ਕੀਤੀ। ਕਾਲਜ ‘ਚ ਜਨਰਲ ਸਕੱਤਰ ਦੀ ਚੋਣ ਵੀ ਜਿੱਤੀ। ਅਮਜਦ ਖਾਨ ਕਾਲਜ ਦੇ ਸਮੇਂ ਤੋਂ ਹੀ ਥੀਏਟਰ ਨਾਲ ਜੁੜੇ ਹੋਏ ਸਨ। ਜਿਸ ਕਾਰਨ ਉਨ੍ਹਾਂ ਦਾ ਸ਼ੁਰੂ ਤੋਂ ਹੀ ਅਦਾਕਾਰੀ ਵੱਲ ਝੁਕਾਅ ਸੀ। ਅਮਜਦ ਖਾਨ ਵੀ ਉਨ੍ਹਾਂ ਬਾਲੀਵੁੱਡ ਅਦਾਕਾਰਾਂ ‘ਚੋਂ ਇਕ ਸਨ ਜਿਨ੍ਹਾਂ ਨੇ ਬਾਲ ਕਲਾਕਾਰ ਵਜੋਂ ਫਿਲਮਾਂ ‘ਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਬ ਦਿਲੀ ਦੂਰ ਨਹੀਂ, ਮਾਇਆ ਅਤੇ ਹਿੰਦੁਸਤਾਨ ਕੀ ਕਸਮ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ। ਅਮਜਦ ਖਾਨ ਨੂੰ ਹਿੰਦੀ ਸਿਨੇਮਾ ਵਿਚ ਆਪਣੀ ਅਸਲੀ ਪਛਾਣ ਬਾਲੀਵੁੱਡ ਦੀ ਸਦਾਬਹਾਰ ਫਿਲਮ ਸ਼ੋਲੇ ਤੋਂ ਮਿਲੀ। ਇਹ ਫਿਲਮ ਸਾਲ 1975 ‘ਚ ਆਈ ਸੀ। ਇਸ ਫਿਲਮ ਵਿਚ ਅਮਜਦ ਖਾਨ ਨੇ ਗੱਬਰ ਸਿੰਘ ਦਾ ਕਿਰਦਾਰ ਨਿਭਾਇਆ ਸੀ, ਜੋ ਅੱਜ ਤਕ ਬਹੁਤ ਮਸ਼ਹੂਰ ਹੈ।ਅਮਜਦ ਖਾਨ ਵੀ ਉਨ੍ਹਾਂ ਬਾਲੀਵੁੱਡ ਅਦਾਕਾਰਾਂ ‘ਚੋਂ ਇਕ ਸਨ ਜਿਨ੍ਹਾਂ ਨੇ ਬਾਲ ਕਲਾਕਾਰ ਵਜੋਂ ਫਿਲਮਾਂ ‘ਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਬ ਦਿਲੀ ਦੂਰ ਨਹੀਂ, ਮਾਇਆ ਅਤੇ ਹਿੰਦੁਸਤਾਨ ਕੀ ਕਸਮ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ। ਅਮਜਦ ਖਾਨ ਨੂੰ ਹਿੰਦੀ ਸਿਨੇਮਾ ਵਿਚ ਆਪਣੀ ਅਸਲੀ ਪਛਾਣ ਬਾਲੀਵੁੱਡ ਦੀ ਸਦਾਬਹਾਰ ਫਿਲਮ ਸ਼ੋਲੇ ਤੋਂ ਮਿਲੀ। ਇਹ ਫਿਲਮ ਸਾਲ 1975 ‘ਚ ਆਈ ਸੀ। ਇਸ ਫਿਲਮ ਵਿਚ ਅਮਜਦ ਖਾਨ ਨੇ ਗੱਬਰ ਸਿੰਘ ਦਾ ਕਿਰਦਾਰ ਨਿਭਾਇਆ ਸੀ, ਜੋ ਅੱਜ ਤਕ ਬਹੁਤ ਮਸ਼ਹੂਰ ਹੈ।

Today Now News

RELATED ARTICLES
- Advertisment -

POPULAR POSTS