16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰAmitabh Bachchan ਨੇ ਮੁੰਬਈ ਦੇ ਸਿਓਨ ਹਸਪਤਾਲ ਨੂੰ ਦੋ ਕਰੋੜ ਰੁਪਏ ਦੀ...

Amitabh Bachchan ਨੇ ਮੁੰਬਈ ਦੇ ਸਿਓਨ ਹਸਪਤਾਲ ਨੂੰ ਦੋ ਕਰੋੜ ਰੁਪਏ ਦੀ ਲਾਗਤ ਦਾ ਮੈਡੀਕਲ ਸਾਮਾਨ ਉਪਲਬਧ ਕਰਵਾਇਆ

ਸਿਓਨ ਹਸਪਤਾਲ ਦੇ ਸੀਨੀਅਰ ਡਾ. ਮਨੋਜ ਜ਼ੋਸ਼ੀ ਨੇ ਇਸ ਸਭ ਲਈ ਅਮਿਤਾਭ ਬੱਚਨ ਦਾ ਧੰਨਵਾਦ ਕੀਤਾ ਹੈ।

ਨਵੀਂ ਦਿੱਲੀ (ਏਜੇਂਸੀ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਮੁੰਬਈ ਦੇ ਹਸਪਤਾਲਾਂ ਨੂੰ ਸਿਹਤ ਪ੍ਰਬੰਧ ਦੀਆਂ ਜੁੜੀਆਂ ਚੀਜ਼ਾਂ ਮੁਹੱਇਆ ਕਰਵਾ ਕੇ ਮਦਦ ਕੀਤੀ ਹੈ। ਅੰਗਰੇਜੀ ਵੈੱਬਸਾਈਟ ਇੰਡੀਆ ਟੂ ਡੇਅ ਦੀ ਖ਼ਬਰ ਅਨੁਸਾਰ ਅਮਿਤਾਭ ਬੱਚਨ ਨੇ ਮੁੰਬਈ ਦੇ ਸਿਓਨ ਹਸਪਤਾਲ ਨੂੰ ਦੋ ਕਰੋੜ ਰੁਪਏ ਦੀ ਲਾਗਤ ਦਾ ਮੈਡੀਕਲ ਸਾਮਾਨ ਉਪਲਬਧ ਕਰਵਾਇਆ ਹੈ। ਬਿਗ ਬੀ ਨੇ ਦੋ ਆਧੁਨਿਕ ਇੰਟੈਂਟਿਵ ਕੇਅਰ ਵੈਂਟੀਲੇਟਰ ਮੁਹੱਇਆ ਕਰਵਾਏ ਹਨ।

ਕੋਰੋਨਾ ਵਾਇਰਸ ਮਹਾਮਾਰੀ ਨੇ ਭਾਰਤਵਾਸੀਆਂ ਦੀ ਜ਼ਿੰਦਗੀ ਨੂੰ ਬਿਲਕੁਲ ਬਾਦਲ ਕੇ ਰੱਖ ਦਿੱਤਾ ਹੈ ਮਹਾਮਾਰੀ ਦੀ ਇਸ ਦੂਜੀ ਲਹਿਰ ’ਚ ਬਹੁਤ ਸਾਰੇ ਮਰੀਜ਼ਾਂ ਨੂੰ ਦਵਾਈਆਂ, ਆਕਸੀਜਨ ਤੇ ਵੈਂਟੀਲੇਟਰ ਸਮੇਤ ਹੋਰ ਮੈਡੀਕਲ ਸੇਵਾਵਾਂ ਦੀ ਭਾਰੀ ਕਮੀ ਨਾਲ ਜੂਝਣਾ ਪੈ ਰਿਹਾ ਸੀ। ਹਾਲਾਂਕਿ ਸਰਕਾਰਾਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਹਸਪਤਾਲਾਂ ’ਚ ਸਿਹਤ ਵਿਵਸਥਾ ਨੂੰ ਦਰੂਸਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ।

ਇਸ ਤੋਂ ਇਲਾਵਾ ਅਮਿਤਾਭ ਬੱਚਨ ਵੱਲੋਂ ਸਿਓਨ ਹਸਤਾਲ ਨੂੰ ਸਿਹਤ ਵਿਵਸਥਾ ਨਾਲ ਜੁੜੀਆਂ ਮਸ਼ੀਨਾਂ, Monitor, CRM Image Intensifier, Infusion Pump ਸਮੇਤ ਹੋਰ ਸਾਮਾਨ ਵੀ ਮੁਹੱਇਆ ਕਰਵਾਇਆ ਹੈ, ਜਿਨ੍ਹਾਂ ਦੀ ਲਾਗਤ 2 ਕਰੋੜ ਰੁਪਏ ਹੈ। ਸਿਓਨ ਹਸਪਤਾਲ ਦੇ ਸੀਨੀਅਰ ਡਾ. ਮਨੋਜ ਜ਼ੋਸ਼ੀ ਵੱਲੋਂ ਅਮਿਤਾਭ ਬੱਚਨ ਦੇ ਇਸ ਉਪਰਾਲੇ ਲਈ ਸ਼ਲਾਘਾ ਕੀਤੀ ਅਤੇ ਧੰਨਵਾਦ ਵੀ ਕੀਤਾ ।

Today Now News

RELATED ARTICLES
- Advertisment -

POPULAR POSTS