16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਮਿਤ ਬੈਂਬੀ ਨੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਵਜੋਂ ਅਹੁਦਾ ਸੰਭਾਲਿਆ

ਅਮਿਤ ਬੈਂਬੀ ਨੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਵਜੋਂ ਅਹੁਦਾ ਸੰਭਾਲਿਆ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਉੱਤੇ ਜ਼ੋਰ ਦੇਵਾਂਗੇ : ਅਮਿਤ ਬੈਂਬੀ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸ਼੍ਰੀ ਅਮਿਤ ਬੈਂਬੀ, ਪੀ.ਸੀ.ਐੱਸ, ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਉਹ ਆਉਣ ਵਾਲੇ ਦਿਨਾਂ ਚ ਕੋਰੋਨਾ ਸਬੰਧੀ ਟੀਕਾਕਰਣ ਨੂੰ ਉਤਸ਼ਾਹਤ ਕਰਨ ਲਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਉੱਤੇ ਜ਼ੋਰ ਦੇਣਗੇ।
ਸ਼੍ਰੀ ਬੈਂਬੀ ਸਾਲ 2012 ਦੇ ਪੀ.ਸੀ.ਐਸ ਅਫ਼ਸਰ ਹਨ ਅਤੇ ਬਰਨਾਲਾ ਵਿਖੇ ਤਾਇਨਾਤੀ ਤੋਂ ਪਹਿਲਾਂ ਉਹ ਲੁਧਿਆਣਾ ਵਿਖੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਜੋਂ ਤਾਇਨਾਤ ਸਨ। ਉਨ੍ਹਾਂ ਦੀ ਸਭ ਤੋਂ ਪਹਿਲਾਂ ਤਾਇਨਾਤੀ ਬਤੌਰ ਜੀ.ਏ. ਫਿਰੋਜ਼ਪੁਰ, ਉਸ ਤੋਂ ਬਾਅਦ ਐੱਸ.ਡੀ.ਐੱਮ ਫਿਰੋਜ਼ਪੁਰ, ਐੱਸ.ਡੀ.ਐੱਮ ਮਾਲੇਰਕੋਟਲਾ, ਐੱਸ.ਡੀ.ਐੱਮ ਖੰਨਾ, ਐੱਸ ਡੀ ਐੱਮ ਸਮਰਾਲਾ ਅਤੇ ਏ. ਐੱਮ.ਡੀ. ਪੀ.ਆਰ.ਟੀ.ਸੀ. ਵਜੋਂ ਰਹੀ ਹੈ।

Today Now News

RELATED ARTICLES
- Advertisment -

POPULAR POSTS