17.1 C
Chandigarh

TODAY NOW NEWS

Thursday, March 19, 2026
HomeBREAKING NEWSਅਮਰੀਕਾ ਵਿਚ ਓਮੀਕਰੋਨ ਨੇ ਫੜੀ ਰਫਤਾਰ, ਪਿਛਲੇ ਹਫਤੇ 73% ਮਾਮਲੇ ਓਮੀਕਰੋਨ ਦੇ...

ਅਮਰੀਕਾ ਵਿਚ ਓਮੀਕਰੋਨ ਨੇ ਫੜੀ ਰਫਤਾਰ, ਪਿਛਲੇ ਹਫਤੇ 73% ਮਾਮਲੇ ਓਮੀਕਰੋਨ ਦੇ ਆਏ- ਸੰਘੀ ਸਿਹਤ ਅਧਿਕਾਰੀ

ਸੈਕਰਾਮੈਂਟੋ 21 ਦਸੰਬਰ (ਹੁਸਨ ਲੜੋਆ ਬੰਗਾ)  ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕਰੋਨ ਬਹੁਤ ਤੇਜੀ ਨਾਲ ਫੈਲ ਰਿਹਾ ਹੈ ਤੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਕੋਈ ਖੁਲ੍ਹਾ ਸਮਾਜਕ ਜੀਵਨ ਜੀਵੇਗਾ ਉਸ ਦਾ ਸਾਹਮਣਾ ਓਮੀਕਰੋਨ ਨਾਲ ਹੋਣਾ ਲਾਜਮੀ ਹੈ। ਸੰਘੀ ਸਿਹਤ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ ਵਿਚ ਪਿਛਲੇ ਹਫਤੇ ਕੋਰੋਨਾ ਦੇ ਆਏ ਨਵੇਂ ਮਾਮਲਿਆਂ ਵਿਚੋਂ 73% ਮਾਮਲੇ ਓਮੀਕਰੋਨ ਵਾਇਰਸ ਦੇ ਹਨ। ਸੈਂਟਰਜ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀ ਡੀ ਸੀ) ਅਨੁਸਾਰ ਕੇਵਲ ਇਕ ਹਫਤੇ ਵਿਚ ਓਮੀਕਰੋਨ ਦੇ ਫੈਲਣ ਦੀ ਰਫਤਾਰ ਵਿੱਚ 6 ਗੁਣਾ ਵਾਧਾ ਹੋਇਆ ਹੈ। ਅਮਰੀਕਾ ਦੇ ਕਈ ਖੇਤਰਾਂ ਵਿਚ 90% ਤੱਕ ਓਮੀਕਰੋਨ ਦੇ ਮਾਮਲੇ ਆ ਰਹੇ ਹਨ। ਇਨ੍ਹਾਂ ਖੇਤਰਾਂ ਵਿਚ ਨਿਊਯਾਰਕ, ਦੱਖਣ ਪੱਛਮੀ ਖੇਤਰ, ਸਨਅਤੀ ਮਿਡਵੈਸਟ  ਤੇ ਪੈਸੀਫਿਕ ਉਤਰ-ਪੱਛਮੀ ਖੇਤਰ ਸ਼ਾਮਿਲ ਹਨ। ਸੀ ਡੀ ਸੀ ਦੇ ਅੰਕੜਿਆਂ ਅਨੁਸਾਰ ਨਵੰਬਰ ਦੇ ਅੰਤ ਤੱਕ 99.5% ਤੋਂ ਵਧ ਮਾਮਲੇ ਡੈਲਟਾ ਵਾਇਰਸ ਦੇ ਸਨ। ਅਫਰੀਕੀ ਵਿਗਿਆਨੀਆਂ ਨੇ ਇਕ ਮਹੀਨੇ ਦੇ ਵੀ ਘੱਟ ਸਮੇਂ ਤੋਂ ਪਹਿਲਾਂ ਓਮੀਕਰੋਨ ਬਾਰੇ ਚਿਤਾਵਨੀ ਜਾਰੀ ਕੀਤੀ ਸੀ ਜਿਸ ਦੀ ਪੁਸ਼ਟੀ ਵਿਸ਼ਵ ਸਿਹਤ ਸੰਗਠਨ ਨੇ 26 ਨਵੰਬਰ ਨੂੰ ਕੀਤੀ ਸੀ। ਇਕ ਮਹੀਨੇ ਦੇ ਵੀ ਘੱਟ ਸਮੇ ਵਿਚ ਓਮੀਕਰੋਨ 90 ਦੇਸ਼ਾਂ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ। ਜੌਹਨਜ ਹੋਪਕਿਨਜ ਯੁਨੀਵਰਸਿਟੀ ਦੇ ਸਿਹਤ ਸੁਰੱਖਿਆ ਬਾਰੇ ਸੈਂਟਰ ਵਿਖੇ ਤਾਇਨਾਤ ਸੀਨੀਅਰ ਵਿਦਵਾਨ ਡਾ ਅਮੇਸ਼ ਅਡਾਲਜਾ ਨੇ ਕਿਹਾ ਹੈ ਕਿ ਜੇਕਰ ਤੁਸੀਂ ਸਮਾਜ ਵਿਚ ਵਿਚਰਨਾ ਹੈ ਤਾਂ ਤੁਸੀਂ ਓਮੀਕਰੋਨ ਤੋਂ ਨਹੀਂ ਬਚ ਸਕਦੇ ਤੇ ਇਸ ਤੋਂ ਬਚਣ ਲਈ ਮੁਕੰਮਲ ਟੀਕਾਕਰਣ ਹੀ ਇਕੋ ਇਕ ਉਪਾਅ ਹੈ। ਤਾਜਾ ਅਧਿਐਨ ਵਿਚ ਓਮੀਕਰੋਨ ਤੋਂ ਬਚਾਅ ਲਈ ਬੂਸਟਰ ਖੁਰਾਕ ਦੀ ਲੋੜ ਉਪਰ ਜੋਰ ਦਿੱਤਾ ਗਿਆ ਹੈ।

Today Now News

RELATED ARTICLES
- Advertisment -

POPULAR POSTS