16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਹੰਡਿਆਇਆ ਵਾਸੀਆਂ ਲਈ...

ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਹੰਡਿਆਇਆ ਵਾਸੀਆਂ ਲਈ ਭੇਜੀ ਐਂਬੂਲੈਂਸ

ਐਂਬੂਲੈਂਸ ਨੂੰ ਕੇਵਲ ਸਿੰਘ ਢਿੱਲੋਂ ਨੇ ਹਰੀ ਝੰਡੀ ਦੇ ਕੀਤਾ ਰਵਾਨਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਹੰਡਿਆਇਆ ਵਾਸੀਆਂ ਲਈ ਭੇਜੀ ਐਂਬੂਲੈਂਸ ਨੂੰ ਕੇਵਲ ਸਿੰਘ ਢਿੱਲੋਂ ਆਪਣੀ ਆਪਣੀ ਰਿਹਾਇਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਢਿੱਲੋਂ ਨੇ ਕਿਹਾ ਕਿ ਹੰਡਿਆਇਆ ਵਾਸੀਆਂ ਵਲੋਂ ਐਬੂਲੈਂਸ ਦੀ ਕੀਤੀ ਜਾ ਰਹੀ ਮੰਗ ਤੇ ਚੱਲਦਿਆਂ ਉਹਨਾ ਵਲੋਂ ਨਿੱਜੀ ਦਖਲ ਦੇ ਕੇ ਪੰਜਾਬ ਸਰਕਾਰ ਵਲੋਂ ਐਬੂਲੈਂਸ ਲਿਆਂਦੀ ,ਜਿਸ ਨਾਲ ਸਥਾਨਕ ਲੋਕਾਂ ਨੂੰ ਸਿਹਤ ਸਹੂਲਤਾਂ ਸੰਬੰਧੀ ਵੱਡੀ ਰਾਹਤ ਮਿਲੇਗੀ। ਉਹਨਾ ਦੱਸਿਆ ਕਿ ਇਸ ਐਂਬੂਲੈਂਸ ਹਰ ਸਮੇਂ ਗੁਰਦੁਆਰਾ ਸਾਹਿਬ ਪਾਤਸਾਹੀ ਨੌਵੀ ਹੰਢਿਆਇਆ ਵਿਖੇ ਖੜੇਗੀ ਅਤੇ ਇਸਦਾ ਡਾਕਟਰ ਸਮੇਤ ਪੂਰਾ ਸਟਾਫ ਵੀ ਮੌਕੇ ਤੇ ਮੌਜੂਦ ਰਹੇਗਾ ਤਾਂ ਜੋ ਲੋੜ ਪੈਣ ਤੇ ਕਿਸੇ ਵੀ ਸਥਾਨਕ ਵਾਸੀ ਜਾਂ ਆਲੇ-ਦੁਆਲੇ ਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸਾਨੀ ਨਾ ਆਵੇ। ਇਸ ਕਾਰਜ ਲਈ ਉਹਨਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਸਮੁੱਚੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾ ਕਿਹਾ ਕਿ ਬਰਨਾਲਾ ਅੰਦਰ ਮਲਟੀਸਪੈਸਲਿਟੀ ਹਸਪਤਾਲ ਦਾ ਕੰਮ ਬਹੁਤ ਜਲਦੀ ਸੁਰੂ ਹੋਣ ਜਾ ਰਿਹਾ ਹੈ। ਜਿਸ ਦੇ ਬਣਨ ਨਾਲ ਬਰਨਾਲਾ ਹੀ ਨਹੀਂ ਸਗੋਂ ਇਸਦੇ ਨਾਲ ਲੱਗਦੇ ਹੋਰਨਾ ਜਿਲਿਆਂ ਨੂੰ ਸਿਹਤ ਸਹੂਲਤਾਂ ਪ੍ਰਤੀ ਵੱਡੀ ਰਾਹਤ ਮਿਲੇਗੀ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸਰਮਾ,ਬੀਬੀ ਸੁਰਿੰਦਰ ਕੌਰ ਵਾਲੀਆ, ਜੀਵਨ ਕੁਮਾਰ ਬਾਂਸਲ ਚੇਅਰਮੈਨ ਮਾਰਕੀਟ ਕਮੇਟਂੀ ਧਨੌਲਾ, ਹਰਦੀਪ ਸਿੰਘ ਸੋਢੀ ਪ੍ਰਧਾਨ ਜਿਲਾ ਯੂਥ ਕਾਂਗਰਸ, ਰਜਨੀਸ ਕੁਮਾਰ ਬਾਂਸਲ ਮੀਤ ਪ੍ਰਧਾਨ ਨਗਰ ਕੌਂਸਲ ਧਨੌਲਾ, ਗੁਰਜੀਤ ਸਿੰਘ ਰਾਮਣਵਾਸੀਆ ਪ੍ਰਧਾਨ ਨਗਰ ਕੌਂਸਲ ਬਰਨਾਲਾ, ਨਰੇਸ ਕੁਮਾਰ ਨੀਟਾ ਮੀਤ ਪ੍ਰਧਾਨ ਨਰਗ ਕੌਂਸਲ ਬਰਨਾਲਾ, ਕੌਂਸਲਰ ਜੌਂਟੀ ਮਾਨ, ਜੱਗਾ ਸੇਖਾ, ਕੁਲਦੀਪ ਸਿੰਘ ਤਾਜਪੁਰੀਆ,ਨਰਿੰਦਰ ਸਰਮਾ, ਦੀਪ ਸੰਘੇੜਾ,ਗੁਰਸਰਨ ਸਿੰਘ ਢੀਂਡਸਾ, ਜਸਮੇਲ ਸਿੰਘ ਡੇਅਰੀਵਾਲਾ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS