ਚਾਲੀ ਲੋੜਵੰਦਾਂ ਨੂੰ ਦਿੱਤੇ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ।

ਤਲਵੰਡੀ ਭਾਈ,24 ਜੁਲਾਈ (ਹਰਜਿੰਦਰ ਸਿੰਘ ਕਤਨਾ) -ਵਿੱਸ਼ਵ ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਿਸੇ ਹੋਰ ਤੋਂ ਕੋਈ ਵਿੱਤੀ ਸਹਾਇਤਾ ਲਏ ਆਪਣੀ ਕਮਾਈ ਵਿੱਚੋਂ ਹੀ ਹਰ ਮਹੀਨੇ ਕਰੋੜਾ ਰੁਪਏ ਖਰਚ ਕੇ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸੇ ਲੜੀ ਨੂੰ ਅੱਗੇ ਤੋਰ ਦੇ ਉਹ ਇੱਕ ਵਾਰ ਫਿਰ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਏ ਹਨ ਅਤੇ ਆਪਣੇ ਪਟਿਆਲਾ ਸਥਿੱਤ ਮੁੱਖ ਦਫ਼ਤਰ ਤੋਂ ਅੱਜ ਜਿਲ੍ਹਾ ਫਿਰੋਜ਼ਪੁਰ ਦੇ ਲੋਕਾਂ ਲਈ ਉਨ੍ਹਾਂ ਵੱਲੋਂ ਇੱਕ ਨਵੀਂ ਐਂਬੂਲੈਂਸ ਤੇ ਚਾਰ ਡੈਡ ਬੋਡੀ ਫਰੀਜ਼ਰ ਭੇਜੇ ਗਏ ਜੋ ਅੱਜ ਮੱਖੂ ਵਿਖੇ ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੋਰਾਨ ਜਿਲ੍ਹਾ ਫਿਰੋਜ਼ਪੁਰ ਦੇ ਡਿੱਪਟੀ ਕਮਿਸ਼ਨਰ ਸ: ਗੁਰਪਾਲ ਸਿੰਘ ਚਾਹਲ ਵੱਲੋਂ ਲੋਕ ਅਰਪਣ ਕੀਤੇ ਗਏ। ਇਸ ਮੌਕੇ ਉਨ੍ਹਾਂ ਵੱਲੋਂ ਮੱਖੂ ਇਲਾਕੇ ਨਾਲ ਸਬੰਧਿਤ 40 ਵਿਧਵਾਵਾਂ, ਅੰਗਹੀਣਾ ਅਤੇ ਲੋੜਵੰਦ ਲੋਕਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੀ ਵੰਡੇ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਵੀ ਕਿੱਧਰੇ ਦੇਸ਼ ਵਿਦੇਸ਼ ਵਿੱਚ ਲੋਕਾਂ ਤੇ ਕੋਈ ਆਫਤ ਆਉਂਦੀ ਹੈ ਤੇ ਡਾ ਐਸ ਪੀ ਸਿੰਘ ਉਬਰਾਏ ਸਭ ਤੋਂ ਅੱਗੇ ਹੋ ਕੇ ਮੱਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਦਰਿਆਈ ਪਾਣੀ ਕਰਕੇ ਆਏ ਹੜ੍ਹਾਂ ਵਿੱਚ ਵੀ ਉਨ੍ਹਾਂ ਦੀ ਸੰਸਥਾ ਦੇ ਵਾਲੰਟੀਅਰਾਂ ਨੇ ਆਪਣੀਆਂ ਜਿੰਦਗੀਆਂ ਦੀ ਪਰਵਾਹ ਨਾ ਕਰਦੇ ਹੋਏ ਪਾਣੀਆਂ ਵਿੱਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਤੱਕ ਰਾਸ਼ਨ,ਦਵਾਈਆਂ, ਕੱਪੜੇ, ਪਸ਼ੂ ਚਾਰਾ ਅਤੇ ਹੋਰ ਵੀ ਕਈ ਪ੍ਰਕਾਰ ਦੀ ਸਹਾਇਤਾ ਪਹੁੰਚਾਈ। ਉਨ੍ਹਾਂ ਕੋਰੋਨਾ ਕਾਲ ਵਿੱਚ ਵੀ ਸੰਸਥਾ ਵੱਲੋਂ ਨਿਭਾਏ ਰੋਲ ਦੀ ਪ੍ਰਸੰਸਾ ਕੀਤੀ। ਉਨ੍ਹਾਂ ਸੰਸਥਾ ਦੇ ਵਾਲੰਟੀਅਰਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਪ੍ਰਸ਼ਾਸ਼ਨ ਵੱਲੋਂ ਕੀਤੇ ਜਾਣ ਦੀ ਵੀ ਗੱਲ ਕਹੀ। ਇਸ ਮੌਕੇ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੰਸਥਾ ਵੱਲੋਂ ਸ: ਗੁਰਪਾਲ ਸਿੰਘ ਚਾਹਲ ਡਿੱਪਟੀ ਕਮਿਸ਼ਨਰ ਸਮੇਤ ਕਈ ਹੋਰ ਮਹਿਮਾਨਾ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਅਮਰਜੀਤ ਕੌਰ ਛਾਬੜਾ, ਨਰਿੰਦਰ ਬੇਰੀ, ਸੰਜੀਵ ਬਜਾਜ, ਬਹਾਦਰ ਸਿੰਘ ਭੁੱਲਰ, ਬੇਅੰਤ ਸਿੰਘ ਤਹਿਸੀਲਦਾਰ ਜ਼ੀਰਾ, ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ ਮੱਖੂ, ਵਿਨੋਦ ਕੁਮਾਰ,ਰਣਜੀਤ ਸਿੰਘ ਰਾਂਏ, ਬਲਵਿੰਦਰ ਕੌਰ ਲੋਹਕੇ, ਜਗਸੀਰ ਸਿੰਘ ਜ਼ੀਰਾ, ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮਖੂ, ਪ੍ਰੇਮ ਮਨਚੰਦਾ, ਭਜਨ ਪੇਂਟਰ, ਜਤਿੰਦਰ ਸਿੰਘ , ਅਮਰੀਕ ਸਿੰਘ , ਮਨਪ੍ਰੀਤ ਸਿੰਘ, ਵਿਜੇ ਕੁਮਾਰ ਬਹਿਲ, ਆਸ਼ਾ ਸ਼ਰਮਾ ਰਵੀ ਕੁਮਾਰ, ਮਨਜੀਤ ਸਿੰਘ ਜੇ ਈ, ਬਲਵਿੰਦਰ ਪਾਲ ਸ਼ਰਮਾ, ਤਲਵਿੰਦਰ ਕੌਰ, ਬਰਿੱਜ਼ ਭੂਸ਼ਨ, ਹਰਭਜਨ ਸਿੰਘ ਕਾਹਲੋਂ, ਹਰਪ੍ਰੀਤ ਸਿੰਘ ਹੈਲਪਿੰਗ ਹੈਂਡ ਜ਼ੀਰਾ ਟੀਮ, ਲਖਵਿੰਦਰ ਸਿੰਘ ਵਾਹੀ, ਮਨਜਿੰਦਰ ਸਿੰਘ ਮਿੰਟੂ, ਗੁਰਦੇਵ ਮਹਿਤਾ, ਕਿਰਨ ਪੇਂਟਰ, ਅਮਰਜੀਤ ਕੌਰ ਪਿੰਕੀ , ਪ੍ਰੀਤ , ਸੁਰਜੀਤ ਕੌਰ ਅਤੇ ਹੋਰ ਟੀਮ ਮੈਂਬਰ ਮੋਜੂਦ ਸਨ।






