17.1 C
Chandigarh

TODAY NOW NEWS

Friday, March 20, 2026
HomeBREAKING NEWSਮਹਿਲਾਵਾਂ ਲਈ ਕਮਾਲ ਦੇ ਸੁਪਰਫੂਡ, ਬਣਾਓ ਆਪਣੀ ਸਿਹਤ ਹੋਰ ਜਵਾਨ

ਮਹਿਲਾਵਾਂ ਲਈ ਕਮਾਲ ਦੇ ਸੁਪਰਫੂਡ, ਬਣਾਓ ਆਪਣੀ ਸਿਹਤ ਹੋਰ ਜਵਾਨ

Food For Women Health: ਘਰ-ਪਰਿਵਾਰ ਤੇ ਦਫ਼ਤਰ ਦੀ ਭੱਜ-ਦੌੜ ‘ਚ ਮਹਿਲਾਵਾਂ ਸਭ ਤੋਂ ਜ਼ਿਆਦਾ ਬਿਜ਼ੀ ਹਨ। ਮਹਿਲਾਵਾਂ ਦੇ ਮੋਢਿਆਂ ‘ਤੇ ਬੱਚਿਆਂ ਦੀ ਤੇ ਕੰਮ ਦੀ ਦੋਹਰੀ ਜ਼ਿੰਮੇਵਾਰੀ ਆ ਜਾਂਦੀ ਹੈ। ਅਜਿਹੇ ‘ਚ ਕਈ ਵਾਰ ਦਫ਼ਤਰ ਨੂੰ ਮੈਨੇਜ ਕਰਨ ‘ਚ ਮਹਿਲਾਵਾਂ ਆਪਣੀ ਸਿਹਤ ਨਾਲ ਖਿਲਵਾੜ ਕਰਦੀਆਂ ਨਜ਼ਰ ਆਉਂਦੀਆਂ ਹਨ। ਜਦਕਿ ਮਹਿਲਾਵਾਂ ਨੂੰ ਪੁਰਸ਼ਾਂ ਨਾਲੋਂ ਜ਼ਿਆਦਾ ਊਰਜਾ ਤੇ ਪੌਸ਼ਟਿਕ ਖਾਣੇ ਦੀ ਲੋੜ ਹੁੰਦੀ ਹੈ। ਇਸ ਲਈ ਔਰਤਾਂ ਨੂੰ ਆਪਣੇ ਖਾਣੇ ‘ਚ ਸੁਪਰਫੂਡ ਸ਼ਾਮਲ ਕਰਨੇ ਚਾਹੀਦੇ ਹਨ। ਜਾਣਦੇ ਹਾਂ ਮਹਿਲਾਵਾਂ ਲਈ ਜ਼ਰੂਰੀ 10 ਸੁਪਰਫੂਡ ਕਿਹੜੇ ਹਨ।

ਮਹਿਲਾਵਾਂ ਲਈ 10 ਸੁਪਰਫੂਡ (Women’s Health Superfood)

1. ਦੁੱਧ: ਮਹਿਲਾਵਾਂ ਨੂੰ ਆਪਣੀ ਡਾਈਟ ‘ਚ ਲੋਅ ਫੈਟ ਦੁੱਧ ਜਾਂ ਸੰਤਰੇ ਦਾ ਜੂਸ ਸ਼ਾਮਲ ਕਰਨਾ ਚਾਹੀਦਾ ਹੈ। ਦੁੱਧ ਤੇ ਸੰਤਰੇ ਦੇ ਜੂਸ ‘ਚ ਵਿਟਾਮਿਨ D ਤੇ ਕੈਲਸ਼ੀਅਮ ਪਾਇਆ ਜਾਂਦਾ ਹੈ ਜਿਸ ਨਾਲ ਹੱਢੀਆਂ ਮਜ਼ਬੂਤ ਬਣਦੀਆਂ ਹਨ।

Women’s Superfood: ਮਹਿਲਾਵਾਂ ਲਈ ਕਮਾਲ ਦੇ ਸੁਪਰਫੂਡ, ਬਣਾਓ ਆਪਣੀ ਸਿਹਤ ਹੋਰ ਜਵਾਨ
2. ਦਹੀ: ਮਹਿਲਾਵਾਂ ਨੂੰ ਖਾਣੇ ‘ਚ ਦਹੀ ਯਾਨੀ ਲੋ ਫੈਟ ਯੌਗਰਟ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਦਹੀ ਖਾਣ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ ਤੇ ਦਹੀ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਵੀ ਦੂਰ ਕਰਦਾ ਹੈ। ਅਲਸਰ ਤੇ ਵੇਜਾਇਨਲ ਇਨਫੈਕਸ਼ਨ ਦਾ ਖਤਰਾ ਵੀ ਦਹੀ ਖਾਣ ਨਾਲ ਘੱਟ ਹੁੰਦਾ ਹੈ।

Women’s Superfood: ਮਹਿਲਾਵਾਂ ਲਈ ਕਮਾਲ ਦੇ ਸੁਪਰਫੂਡ, ਬਣਾਓ ਆਪਣੀ ਸਿਹਤ ਹੋਰ ਜਵਾਨ

ਟਮਾਟਰ : ਮਹਿਲਾਵਾਂ ਲਈ ਸੁਪਰਫੂਡ ‘ਚ ਟਮਾਟਰ ਵੀ ਸ਼ਾਮਿਲ ਹੈ। ਟਮਾਟਰ ‘ਚ ਲਾਇਕੋਪੀਨ ਨਾਮਕ ਪੋਸ਼ਕ ਤੱਤ ਹੁੰਦਾ ਹੈ। ਜੋ ਬ੍ਰੈਸਟ ਕੈਂਸਰ ਤੋਂ ਬਚਾਉਣ ‘ਚ ਕਾਰਗਰ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਟਮਾਟਰ ‘ਚ ਐਂਟੀਆਕਸੀਡੈਂਟ ਹੁੰਦੇ ਹਨ। ਜੋ ਦਿਲ ਦੀਆਂ ਬਿਮਾਰੀਆਂ ਨਾਲ ਲੜਨ ‘ਚ ਮਦਦ ਕਰਦਾ ਹੈ। ਟਮਾਟਰ ਸਕਿਨ ਲਈ ਵੀ ਫਾਇਦੇਮੰਦ ਹੈ।

Women’s Superfood: ਮਹਿਲਾਵਾਂ ਲਈ ਕਮਾਲ ਦੇ ਸੁਪਰਫੂਡ, ਬਣਾਓ ਆਪਣੀ ਸਿਹਤ ਹੋਰ ਜਵਾਨ

ਸੋਇਆਬੀਨ: ਸਿਹਤਮੰਦ ਰਹਿਣ ਲਈ ਮਹਿਲਾਵਾਂ ਨੂੰ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਖਾਣੇ ‘ਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਸੋਇਆਬੀਨ ‘ਚ ਪ੍ਰੋਟੀਨ, ਆਇਰਨ ਤੇ ਵਿਟਾਮਿਨ ਬੀ ਪਾਇਆ ਜਾਂਦਾ ਹੈ। ਤੁਸੀਂ ਸੋਇਆ ਦੇ ਬਣੇ ਪ੍ਰੋਡਕਟ ਦਾ ਇਸਤੇਮਾਲ ਕਰ ਸਕਦੇ ਹੋ।

Women’s Superfood: ਮਹਿਲਾਵਾਂ ਲਈ ਕਮਾਲ ਦੇ ਸੁਪਰਫੂਡ, ਬਣਾਓ ਆਪਣੀ ਸਿਹਤ ਹੋਰ ਜਵਾਨ
 ਡ੍ਰਾਈ ਫਰੂਟਸ: ਮਹਿਲਾਵਾਂ ਲਈ ਡ੍ਰਾਈ ਫਰੂਟਸ ਵੀ ਜ਼ਰੂਰੀ ਹਨ। ਮੇਵੇ ਖਾਣ ਨਾਲ ਸਰੀਰ ਨੂੰ ਵਿਟਾਮਿਨ ਈ, ਵਿਟਾਮਿਨ ਬੀ12 ਤੇ ਕਈ ਦੂਜੇ ਪੌਸ਼ਟਿਕ ਤੱਤ ਮਿਲਦੇ ਹਨ। ਜਿਸ ਨਾਲ ਸਰੀਰ ਸਿਹਤਮੰਦ ਤੇ ਤਾਕਤਵਰ ਰਹਿੰਦਾ ਹੈ। ਮਹਿਲਾਵਾਂ ਆਪਣੀ ਡਾਈਟ ‘ਚ ਸੀਡਸ ਜ਼ਰੂਰ ਸ਼ਾਮਲ ਕਰਨ। ਸੀਡਸ ਖਾਣ ਨਾਲ ਵਾਲ, ਸਕਿਨ ਤੇ ਸਰੀਰ ਫਿੱਟ ਰਹਿੰਦਾ ਹੈ। ਤੁਸੀਂ ਤਰਬੂਜ਼, ਕੱਦੂ, ਚਿਆ, ਅਲਸੀ ਤੇ ਸੂਰਜਮੁਖੀ ਦੇ ਮਿਕਸ ਬੀਜ ਖਾ ਸਕਦੇ ਹੋ।
Women’s Superfood: ਮਹਿਲਾਵਾਂ ਲਈ ਕਮਾਲ ਦੇ ਸੁਪਰਫੂਡ, ਬਣਾਓ ਆਪਣੀ ਸਿਹਤ ਹੋਰ ਜਵਾਨ

ਬੈਰੀਜ: ਬੈਰੀਜ ਮਹਿਲਾਵਾਂ ਨੂੰ ਸਿਹਤਮੰਦ ਰੱਖਣ ਚ ਮਦਦ ਕਰਦੀਆਂ ਹਨ। ਸਟ੍ਰੌਬੈਰੀ, ਰਾਸਪਬੈਰੀ, ਬਲੂਬੈਰੀ ਤੇ ਕ੍ਰੇਨਬੈਰੀ ਡਾਈਟ ‘ਚ ਜ਼ਰੂਰ ਸ਼ਾਮਿਲ ਕਰੋ। ਇਸ ‘ਚ ਐਂਟੀ ਕੈਂਸਰ ਵਾਲੇ ਪੌਸ਼ਟਿਕ ਤੱਤ ਹੁੰਦੇ ਹਨ। ਜੋ ਮਹਿਲਾਵਾਂ ਨੂੰ ਬ੍ਰੈਸਟ ਕੈਂਸਰ ਤੇ ਪੇਟ ਦੇ ਕੈਂਸਰ ਤੋਂ ਬਚਾਉਣ ‘ਚ ਮਦਦ ਕਰਦੀਆਂ ਹਨ। ਯੂਟੀਆਈ ‘ਚ ਵੀ ਬੈਰੀਜ ਫਾਇਦੇਮੰਦ ਹਨ।

Women’s Superfood: ਮਹਿਲਾਵਾਂ ਲਈ ਕਮਾਲ ਦੇ ਸੁਪਰਫੂਡ, ਬਣਾਓ ਆਪਣੀ ਸਿਹਤ ਹੋਰ ਜਵਾਨ

ਐਵਾਕਾਡੋ: ਮਹਿਲਾਵਾਂ ਲਈ ਐਵਾਕਾਡੋ ਕਾਫੀ ਫਾਇਦੇਮੰਦ ਫਲ ਹੈ। ਇਸ ‘ਚ ਮੋਨੋਅਨਸੈਚੂਰੇਟਡ ਫੈਟ (MUFAs) ਤੇ ਫੋਲਿਕ ਐਸਿਡ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਐਵੋਕਾਡੋ ਖਾਣ ਨਾਲ ਸੋਜ, ਹਾਰਟ ਡਿਸੀਜ਼, ਡਾਇਬਟੀਜ਼, ਮੈਟਾਬੌਲਿਕ ਸਿੰਡ੍ਰੋਮ ਤੇ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਐਵੋਕਾਡੋ ‘ਚ ਭਰਪੂਰ ਫਾਇਬਰ, ਵਿਟਾਮਿਨ, ਮਿਨਰਲ ਤੇ ਹੈਲਦੀ ਫੈਟ ਹੁੰਦੀ ਹੈ।

Women’s Superfood: ਮਹਿਲਾਵਾਂ ਲਈ ਕਮਾਲ ਦੇ ਸੁਪਰਫੂਡ, ਬਣਾਓ ਆਪਣੀ ਸਿਹਤ ਹੋਰ ਜਵਾਨ

ਆਂਵਲਾ: ਇਹ ਪੇਟ, ਅੱਖਾਂ, ਸਕਿਨ ਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੈ। ਮਹਿਲਾਵਾਂ ਨੂੰ ਆਪਣੀ ਖੂਬਸੂਰਤੀ ਬਣਾਈ ਰੱਖਣ ਲਈ ਆਂਵਲਾ ਜ਼ਰੂਰ ਖਾਣਾ ਚਾਹੀਦਾ ਹੈ। ਆਂਵਲਾ ‘ਚ ਵਿਟਾਮਿਨ ਸੀ ਹੁੰਦਾ ਹੈ ਜਿਸ ਨਾਲ ਇਮਿਊਨਿਟੀ ਸਟ੍ਰੌਂਗ ਹੁੰਦੀ ਹੈ। ਇਸ ਤੋਂ ਇਲਾਵਾ ਪੌਟਾਸ਼ੀਅਮ, ਕਾਰਬੋਹਾਡੇਟਸ, ਵਿਟਾਮਿਨ ਏ, ਬੀ, ਫਾਇਬਰ, ਪ੍ਰੋਟੀਨ, ਆਇਰਨ ਤੇ ਮੈਗਨੀਸ਼ੀਅਮ ਵੀ ਪਾਇਆ ਜਾਂਦਾ ਹੈ।

Women’s Superfood: ਮਹਿਲਾਵਾਂ ਲਈ ਕਮਾਲ ਦੇ ਸੁਪਰਫੂਡ, ਬਣਾਓ ਆਪਣੀ ਸਿਹਤ ਹੋਰ ਜਵਾਨ

ਹਰੀਆਂ ਸਬਜ਼ੀਆਂ: ਮਹਿਲਾਵਾਂ ਨੂੰ ਖਾਣੇ ‘ਚ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਤੁਸੀਂ ਡਾਈਟ ‘ਚ ਪਾਲਕ, ਬ੍ਰੋਕਲੀ, ਪੱਤਾ ਗੋਭੀ, ਬੀਨਸ ਜਿਹੀਆਂ ਹਰੀਆਂ ਸਬਜ਼ੀਆਂ ਸ਼ਾਮਿਲ ਕਰ ਸਕਦੇ ਹੋ। ਇਨ੍ਹਾਂ ‘ਚ ਵਿਟਾਮਿਨ ਤੇ ਮਿਨਰਲਸਪਾਏ ਜਾਂਦੇ ਹਨ। ਬੀਨਸ ਮਹਿਲਾਵਾਂ ਦੇ ਹਾਰਮਨੋਸ ਬੈਲੇਂਸ ਕਰਨ ‘ਚ ਸਹਾਈਕ ਹੈ।

Women’s Superfood: ਮਹਿਲਾਵਾਂ ਲਈ ਕਮਾਲ ਦੇ ਸੁਪਰਫੂਡ, ਬਣਾਓ ਆਪਣੀ ਸਿਹਤ ਹੋਰ ਜਵਾਨ

ਇਸ ਆਰਟੀਕਲ ‘ਚ ਦੱਸੀ ਵਿਧੀ, ਤਰੀਕਿਆਂ ਤੇ ਦਾਅਵਿਆਂ ਦੀ ਏਬੀਪੀ ਨਿਊਜ਼ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਅ ਦੇ ਤੌਰ ‘ਤੇ ਲਓ। ਇਸ ਤਰ੍ਹਾਂ ਦੇ ਕਿਸੇ ਵੀ ਇਲਾਜ/ਦਵਾਈ/ਡਾਈਟ ‘ਤੇ ਅਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

Today Now News

RELATED ARTICLES
- Advertisment -

POPULAR POSTS