16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਲਾਲਾ ਦੇ ਨੌਜਵਾਨ ਅਮਰਪਾਲ ਦੀ ਕਨੇਡਾ ਚ ਸੜਕ ਹਾਦਸੇ ਚ ਹੋਈ ਮੌਤ

ਕਲਾਲਾ ਦੇ ਨੌਜਵਾਨ ਅਮਰਪਾਲ ਦੀ ਕਨੇਡਾ ਚ ਸੜਕ ਹਾਦਸੇ ਚ ਹੋਈ ਮੌਤ

ਬਰਨਾਲਾ . 28 ਜੁਲਾਈ (ਕਰਨਪਰੀਤ ਧੰਦਰਾਲ)ਜਿਲ੍ਹਾ ਬਰਨਾਲਾ ਦੇ ਪਿੰਡ ਕਲਾਲਾ ਨਾਲ ਸਬੰਧਿਤ ਇੱਕ ਨੌਜਵਾਨ ਦੀ ਕੈਨੇਡਾ ’ਚ ਸੜ੍ਹਕ ਹਾਦਸੇ ’ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਅੰਦਰ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਅਮਰਪਾਲ ਸਿੰਘ ਸਿੱਧੂ (28) ਪੁੱਤਰ ਜਰਨੈਲ ਸਿੰਘ ਸਿੱਧੂ ਵਾਸੀ ਕਲਾਲਾ (ਬਰਨਾਲਾ) ਜੋ ਕਿ ਸਰੀ (ਕੈਨੇਡਾ) ’ਚ ਪੱਕੇ ਤੌਰ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਜਿਸ ਦੀ ਕੈਨੇਡਾ ’ਚ ਵਾਪਰੇ ਇੱਕ ਸੜ੍ਹਕ ਹਾਦਸੇ ’ਚ ਮੌਤ ਹੋ ਗਈ। ਜਿਕਰਯੋਗ ਹੈ ਮ੍ਰਿਤਕ ਨੌਜਵਾਨ ਅਮਰਪਾਲ ਸਿੰਘ ਸਿੱਧੂ ਦਾ ਪਰਿਵਾਰ 1991-92 ’ਚ ਪਿੰਡ ਕਲਾਲਾ ਤੋਂ ਕੈਨੇਡਾ ਚਲਾ ਗਿਆ ਸੀ ਤੇ ਅਮਰਪਾਲ ਸਿੰਘ ਦਾ ਜਨਮ ਵੀ ਕੈਨੇਡਾ ਹੋਇਆ ਸੀ। ਅਮਰਪਾਲ ਸਿੰਘ ਦੀ ਬੇਵਕਤੀ ਮੌਤ ’ਤੇ ਮਹਿੰਦਪਾਲ ਸਿੰਘ ਚਹਿਲ, ਸਰਪੰਚ ਰਣਜੀਤ ਸਿੰਘ ਕਲਾਲਾ ਤੇ ਹਰਬੰਸ ਸਿੰਘ ਚਹਿਲ ਕੈਨੇਡੀਅਨ ਨੇ ਡੂੰਘੇ ਦੁੱਖ ਦਾ ਇਜਹਾਰ ਕਰਦਿਆਂ ਸਿੱਧੂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

Today Now News

RELATED ARTICLES
- Advertisment -

POPULAR POSTS