16.8 C
Chandigarh

TODAY NOW NEWS

Friday, March 20, 2026
HomeWEIRD NEWSਪ੍ਰੇਮ ਸੰਬੰਧਾਂ ਦੇ ਸ਼ੱਕ ਵਿੱਚ ਕਤਲ ਕੀਤੇ ਅਮਰਜੀਤ ਸਿੰਘ ਦੇ ਦੋਸ਼ੀ ਨੂੰ...

ਪ੍ਰੇਮ ਸੰਬੰਧਾਂ ਦੇ ਸ਼ੱਕ ਵਿੱਚ ਕਤਲ ਕੀਤੇ ਅਮਰਜੀਤ ਸਿੰਘ ਦੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ

ਦੋਸ਼ੀ ਮੰਗਲ ਸਿੰਘ ਨੂੰ ਸ਼ੱਕ ਸੀ ਕਿ ਅਮਰਜੀਤ ਸਿੰਘ ਦੇ ਪ੍ਰੇਮ ਸੰਬੰਧ ਉਸਦੀ ਲੜਕੀ ਨਾਲ ਹਨ

ਤਰਨਤਾਰਨ (ਜਸਬੀਰ ਸਿੰਘ) : ਪ੍ਰੇਮ ਸੰਬੰਧਾਂ ਦੇ ਸ਼ੱਕ ਵਿਚ 3 ਜਨਵਰੀ ਨੂੰ ਕਤਲ ਕੀਤੇ ਅਮਰਜੀਤ ਸਿੰਘ ਦੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ ਕਰ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਅੱਜ ਜਾਣਕਾਰੀ ਦਿੰਦੇ ਐੱਸਪੀਡੀ ਮਹਿਤਾਬ ਸਿੰਘ ਨੇ ਦੱਸਿਆ ਕਿ 3 ਜਨਵਰੀ ਨੂੰ ਅਮਰਜੀਤ ਸਿੰਘ ਨੂੰ ਮੰਗਲ ਸਿੰਘ ਪੱਖੋਪੁਰ ਵਲੋਂ ਆਪਣੇ ਨਾਲ ਲਿਜਾਇਆ ਗਿਆ ਜਿਸ ਬਾਅਦ ਉਹ ਵਾਪਿਸ ਘਰ ਨਹੀਂ ਜਿਸ ਤੇ ਮਿਰਤਕ ਦੇ ਪਿਤਾ ਬਲਦੇਵ ਸਿੰਘ ਨੇ ਉਸਦੇ ਲੜਕੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਉਨ੍ਹਾਂ ਵਲੋਂ ਪੁਲੀਸ ਥਾਣਾ ਚੋਹਲਾ ਸਾਹਿਬ ਵਿਚ ਦਰਜ ਕਰਵਾਈ ਸੀ ਪਰ ਬਾਅਦ ਵਿਚ ਪੁਲੀਸ ਵੱਲੋਂ ਕੀਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਮੰਗਲ ਸਿੰਘ ਨੂੰ ਸ਼ੱਕ ਸੀ ਕਿ ਅਮਰਜੀਤ ਸਿੰਘ ਦੇ ਪ੍ਰੇਮ ਸੰਬੰਧ ਉਸਦੀ ਲੜਕੀ ਨਾਲ ਹਨ ਜਿਸਦੇ ਚੱਲਦੇ ਉਸਨੇ ਅਮਰਜੀਤ ਸਿੰਘ ਦਾ ਕਤਲ ਕਰਕੇ ਲਾਸ਼ ਘੜਕਾ ਪਿੰਡ ਦੇ ਦਰਿਆ ਵਿਚ ਸੁੱਟ ਦਿੱਤੀ ਐੱਸਪੀਡੀ ਨੇ ਦੱਸਿਆ ਕਿ ਲਾਸ਼ ਦੀ ਵੀ ਭਾਲ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਉਕਤ ਦੋਸ਼ੀ ਮੰਗਲ ਸਿੰਘ ਨੂੰ ਕਾਬੂ ਕਰ ਇਸ ਖਿਲਾਫ ਕਤਲ ਦੀਆ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ

Today Now News

RELATED ARTICLES
- Advertisment -

POPULAR POSTS