16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਮਰ ਸਿੰਘ ਵੈੱਲਫੇਅਰ ਕਲੱਬ ਕਪੂਰੇ ਨੇ ਘਰ ਘਰ ਵਿੱਚ ਲਾਏ ਫਲਦਾਰ ਬੂਟੇ ।

ਅਮਰ ਸਿੰਘ ਵੈੱਲਫੇਅਰ ਕਲੱਬ ਕਪੂਰੇ ਨੇ ਘਰ ਘਰ ਵਿੱਚ ਲਾਏ ਫਲਦਾਰ ਬੂਟੇ ।

ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਹਰ ਸਾਲ 2100 ਪੌਦੇ ਲਗਾਏ ਜਾਂਦੇ ਹਨ ਪਿੰਡ ਦੇ ਸਾਂਝੇ ਰਸਤਿਆਂ ਤੇ ।
ਪੌਦੇ ਲਗਾਏ ਤਾਂ ਜਾਂਦੇ ਹਨ ਪਰ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੇ ਹਨ ਜ਼ਿਲ੍ਹਾ ਪ੍ਰਸ਼ਾਸਨ ਚੁੱਕੇ ਸਖ਼ਤ ਕਦਮ :–ਸੋਹਣ ਸਿੰਘ ਕਪੂਰੇ 

ਅਮਰ ਵੈਲਫੇਅਰ ਕਲੱਬ ਕਪੂਰੇ ਦੇ ਅਹੁੱਦੇਦਾਰ ਵਲੋ ਪਿੰਡ ਵਾਸੀਆ ਨੂੰ ਪੋਦੇ ਦਿੰਦੇ ਹੋਏ ਸੋਹਣ ਸਿੰਘ ,ਗੁਰਸੇਵਕ ਸਿੰਘ,ਰਾਜਭਾਗ ਸਿੰਘ ਅਤੇ ਹੋਰ।

ਮੋਗਾ (ਹਰਪਾਲ ਸਹਾਰਨ) : ਮੋਗਾ ਜ਼ਿਲ੍ਹੇ ਅੰਦਰ ਜਿੱਥੇ ਹਰ ਸਾਲ ਲੱਖਾਂ ਪੌਦੇ ਕਲੱਬਾਂ/ ਪੰਚਾਇਤਾਂ ਦੁਆਰਾ  ਲਗਵਾਏ ਜਾਂਦੇ ਹਨ ਪਰ ਇਹ ਪਾਉਂਦੇ ਦੋ ਮਹੀਨੇ ਤੋਂ ਬਾਅਦ ਕਿਸੇ ਵੀ ਰੋਡ ਜਾਂ ਫੁੱਟਪਾਥ ਤੇ ਦੇਖਣ ਨੂੰ ਨਹੀਂ ਮਿਲਦੇ ਕਿਉਂਕਿ ਇਹ ਪੌਦੇ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੇ ਨੇ ਅਤੇ ਇਹ ਸਭ ਕੁੱਝ ਜ਼ਿਲ੍ਹਾ ਪ੍ਰਸ਼ਾਸਨ ਚੁੱਪ ਵੱਟ ਕੇ ਦੇਖ ਰਿਹਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪਿੰਡ ਕਪੂਰੇ ਵਿਖੇ ਅਮਰ ਸਿੰਘ ਵੈੱਲਫੇਅਰ ਕਲੱਬ ਕਪੂਰੇ ਦੇ ਅਹੁਦੇਦਾਰ ਸੋਹਣ ਸਿੰਘ ਕਪੂਰੇ ਅਤੇ ਹਰਜਿੰਦਰ ਸਿੰਘ ਕਪੂਰੇ ਨੇ ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ ਹਰ ਸਾਲ 2100 ਪੌਦੇ ਲਾਉਣ ਦੀ ਸ਼ੁਰੂਆਤ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਕਲੱਬ ਦੇ ਮੁੱਖ ਪ੍ਰਬੰਧਕ ਸੋਹਣ ਸਿੰਘ ਕਪੂਰੇ ,ਗੁਰਸੇਵਕ ਸਿੰਘ ,ਜਗਤਾਰ ਸਿੰਘ ਮਾਂਗਟ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ  ਨੇ ਕਿਹਾ ਕਿ ਕਲੱਬਾ ਵੱਲੋਂ ਜਿੱਥੇ ਹਰ ਸਾਲ ਲੱਖਾ ਖਰਚ ਕਰਕੇ ਜਿਲੇ ਅੰਦਰ  ਪੌਦੇ ਲਗਾਏ ਜਾਂਦੇ ਹਨ ਪਰ ਇਹ ਪੋਦੇ ਅਵਾਰਾ ਪਸ਼ੂਆਂ ਤੇ ਕੰਟਰੋਲ ਨਾ ਹੋਣ ਕਾਰਨ ਇਹ ਪੌਦੇ ਅੱਧ ਵਿਚਕਾਰ ਹੀ ਖਤਮ ਹੋ ਜਾਂਦੇ ਨੇ । ਇਸ ਲਈ ਇਸ ਵਾਰ ਕਲੱਬ ਨੇ ਫੈਸਲਾ ਕੀਤਾ ਹੈ ਕਿ  ਪੋਦੇ ਘਰ ਘਰ ਜਾ ਕੇ ਲਗਾਏ ਜਾਣ । ਕਲੱਬ ਵੱਲੋਂ ਹਰੇਕ ਘਰ ਵਿੱਚ ਇੱਕ ਫਲਦਾਰ ਪੌਦਾ ਅਤੇ ਇੱਕ ਸ਼ਾਨਦਾਰ ਪੌਦਾ ਲਗਾਇਆ ਜਾ ਰਿਹਾ ਹੈ । ਇਸ ਮੌਕੇ ਤੇ ਕਲੱਬ ਦੇ ਮੁੱਖ ਪ੍ਰਬੰਧਕ ਸੋਹਣ ਸਿੰਘ ਨੇ ਦੱਸਿਆ ਕਿ ਪਿੰਡ ਦੇ ਇਨ੍ਹਾਂ ਸਮਾਜ ਸੇਵੀ ਲੋਕਾਂ ਵੱਲੋਂ ਹਰ ਸਾਲ ਕਲੱਬ ਨੂੰ ਪੌਦੇ ਲਗਾਉਣ ਲਈ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਜਾਂਦਾ ਹੈ । ਅਸੀ ਕਲੱਬ ਵਲੋ ਸਮੂੰਹ ਦਾਨੀ ਪਰਿਵਾਰਾ ਦਾ ਧੰਨਵਾਦ ਕਰਦੇ ਹਾਂ ।ਇਸ ਮੌਕੇ ਤੇ ਕਲੱਬ ਦੇ ਅਹੁਦੇਦਾਰ ਹਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਅਸੀਂ ਅਮਰ ਵੈਲਫੇਅਰ ਕਲੱਬ ਕਪੂਰੇ ਵੱਲੋਂ ਜਿੱਥੇ ਘਰ ਘਰ ਪੌਦੇ ਲਗਾ ਲਗਾ ਰਹੇ ਹਾਂ ਉੱਥੇ ਕਿਸਾਨਾਂ ਦੇ ਖੇਤਾਂ ਵਿੱਚ ਵੀ ਜਾ ਕੇ ਪੌਦੇ ਕਲੱਬ ਵੱਲੋਂ ਲਗਾਏ ਜਾਣਗੇ । ਉਨ੍ਹਾਂ ਕਿਹਾ ਕਿ ਸਾਡਾ ਇੱਕੋ ਇੱਕ ਟੀਚਾ ਹੈ ਕਿ ਜੋ ਪੌਦਾ ਲਗਾਇਆ ਜਾਵੇ ਉਸ ਨੂੰ ਪੂਰੀ ਤਰ੍ਹਾਂ ਪਾਲਿਆ ਵੀ ਜਾਵੇ । ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਪੌਦੇ ਕਲੱਬ ਵੱਲੋਂ ਘਰ ਘਰ ਲਗਾਏ ਜਾ ਰਹੇ ਹਨ ਤੁਸੀਂ ਇਨ੍ਹਾਂ ਪੌਦਿਆਂ ਨੂੰ ਪਾਲ ਕੇ ਇਨ੍ਹਾਂ ਨੂੰ ਫਲ ਲੈਣ ਦੇ ਕਾਬਲ ਬਣਾਓ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੌਦੇ ਨੂੰ ਬਚਾਅ ਲਵਾਂਗੇ ਤਾਂ ਸਾਡਾ ਵਾਤਾਵਰਨ ਵਧੀਆ ਤੇ ਸਾਫ਼ ਸੁਥਰਾ ਬਣ ਜਾਵੇਗਾ । ਇਸ ਮੌਕੇ ਤੇ ਕਲੱਬ ਦੇ ਅਹੁਦੇਦਾਰਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਨੂੰ ਅਪੀਲ ਕੀਤੀ ਕਿ ਉਹ ਆਵਾਰਾ ਪਸ਼ੂਆਂ ਤੇ ਪਸੂ ਚਾਰਨ ਵਾਲੇ ਗੁੱਜਰਾਂ ਖ਼ਿਲਾਫ਼ ਤੁਰੰਤ ਬਣਦਾ ਐਕਸ਼ਨ ਲੈਣ । ਸੇਵਾਦਾਰ ਗੁਰਸੇਵਕ ਸਿੰਘ, ਸੋਹਣ ਸਿੰਘ, ਰਾਜਭਾਗ ਸਿੰਘ, ਸੁਖਦੇਵ ਸਿੰਘ ਫੌਜੀ, ਗੁਰਜਿੰਦਰ ਸਿੰਘ ਸੰਧੂ ਸਟੂਡੀਓ, ਸੁਖਦੇਵ ਸਿੰਘ ਸੁੱਖਾ,ਸੇਵਾਦਾਰ ਰਾਮ ਸਰੂਪ , ਮਨਫੂਲ ਸਿੰਘ ਕਨੇਡੀਅਨ , ਕਰਤਾਰ ਸਿੰਘ,ਕੁਲਵੰਤ ਸਿੰਘ ਮੈਬਰ, ਬੰਤਾ ਸਿੰਘ, ਬਲਦੇਵ ਸਿੰਘ, ਪਿੰਦਰ ਸਿੰਘ ਅਸਟ੍ਰੇਲੀਆ , ਰਾਜ ਮਨੀਲਾ,  ਹਰਦੀਪ ਸਿੰਘ,  ਸੰਦੀਪ ਸਿੰਘ,  ਗੁਰਸੇਵਕ ਸਿੰਘ  ,ਮਦਨ ਲਾਲ ਜੀ,ਬੱਗੜ ਸਿੰਘ ਖਾਲਸਾ,  ਸੋਨੀ ਬਾਵਾ,ਹਰਦੀਪ ਸਿੰਘ ਘਟੌੜੇ,ਹਰਿੰਦਰ ਸਿੰਘ।

Today Now News

RELATED ARTICLES
- Advertisment -

POPULAR POSTS