17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਬਲਵਿੰਦਰ ਸੰਧੂ ਸੀਨੀਅਰ ਆਗੂਆਂ ਸਮੇਤ ਅੱਜ ਰਾਏਕੋਟ ਦੇ ਧਾਰਮਿਕ ਅਸਥਾਨਾਂ ਤੇ ਹੋਣਗੇ...

ਬਲਵਿੰਦਰ ਸੰਧੂ ਸੀਨੀਅਰ ਆਗੂਆਂ ਸਮੇਤ ਅੱਜ ਰਾਏਕੋਟ ਦੇ ਧਾਰਮਿਕ ਅਸਥਾਨਾਂ ਤੇ ਹੋਣਗੇ ਨਮਸਤਕ

ਰਾਏਕੋਟ 31 ਦਸੰਬਰ
ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾਦੇ ਸਾਂਝੇ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਟਿਕਟ ਮਿਲਣ ਤੋਂ ਬਾਅਦ 1 ਜਨਵਰੀ ਨੂੰ ਰਾਏਕੋਟ ਦੇ ਗੁਰਦੁਆਰਾ ਟਾਹਲੀਆਣਾ ਸਾਹਿਬ ਸਮੇਤ ਸਾਰੇ ਹੀ ਧਾਰਮਿਕ ਸਥਾਨਾਂ ਤੇ ਹਾਜਰੀਆਂ ਭਰਨਗੇ ਇਸ ਮੌਕੇ ਸਮੂਹ ਲੀਡਰਸ਼ਿਪ ਵੀ ਹਾਜ਼ਰ ਰਹੇਗੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦੇ ਜਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਹਲਕੇ ਦੇ ਯੂਥ ਆਗੂਆਂ ਸਮੇਤ ਸਾਰੇ ਹੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਹੀ ਵੱਧ ਤੋਂ ਵੱਧ ਗਿਣਤੀ ਵਿੱਚ ਸਵੇਰੇ 10 ਵਜੇ ਦਾਣਾ ਮੰਡੀ ਰਾਏਕੋਟ ਵਿਖੇ ਪਹੁੰਚੋ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਸੰਧੂ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜ ਕੇ ਹਲਕੇ ਦੀ ਸੇਵਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਟਿਕਟ ਦਿੱਤੇ ਜਾਣ ਨਾਲ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ।ਇਸ ਮੌਕੇ ਉਨ੍ਹਾਂ ਵਿਸਵਾਸ਼ ਵੀ ਦਿਵਾਇਆ ਕਿ ਇਹ ਸੀਟ ਜਿੱਤ ਕੇ ਸ ਬਾਦਲ ਦੇ ਹੱਥ ਮਜਬੂਤ ਕੀਤੇ ਜਾਣਗੇ।ਇਸ ਮੌਕੇ ਗੁਰਮੇਲ ਸਿੰਘ ਆਂਡਲੁ ਸਰਕਲ ਪ੍ਰਧਾਨ, ਸਤਪਾਲ ਸਿੰਘ ਝੋਰੜਾਂ, ਗਗਨਪ੍ਰੀਤ ਛੰਨਾ ਰਕੇਸ਼ ਮਾਨ, ਟਹਿਲ ਤਲਵੰਡੀ, ਰਵੀ ਲਹੌਰੀਆ, ਸਨੀ ਗਰੇਵਾਲ, ਸੀਬੂ ਰਾਏਕੋਟ, ਗੱਗੂ ਰਾਏਕੋਟ, ਤਰਨ ਮਾਨ ਜੋਤ ਹੇਰਾਂ ਆਦਿ ਵੀ ਹਾਜਿਰ ਰਹੇ।

Today Now News

RELATED ARTICLES
- Advertisment -

POPULAR POSTS