ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਚ.ਉ. ਅੰਗਰੇਜ਼ ਸਿੰਘ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਅਲਾਇੰਸ ਕਲੱਬ ਮੁਕਤਸਰ ਜ਼ਿਲਾ 111 ਦੇ ਪ੍ਰਧਾਨ ਐਲੀ ਸੁਰਿੰਦਰ ਗਿਰਧਰ ਦੀ ਰਹਿਨੁਮਾਈ ਹੇਠ ਸਿਟੀ ਮੁਕਤਸਰ ਸਾਹਿਬ ਵਿਖੇ ਸਬਜ਼ੀ ਰੇਹੜੀ ਵਾਲਿਆਂ ਨੂੰ ਮਾਸਕ ਅਤੇ ਸੈਨੇਟਾਈਜਰ ਵੰਡਣ ਦੇ ਲਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਐਸ ਐਚ ਉ ਅੰਗਰੇਜ਼ ਸਿੰਘ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ ਜਦਕਿ ਅਲਾਇੰਸ ਇੰਟਰਨੈਸ਼ਨਲ ਕਲੱਬ ਜ਼ਿਲਾ 111 ਦੇ ਜ਼ਿਲਾ ਗਵਰਨਰ ਐਲੀ ਨਿਰੰਜਣ ਸਿੰਘ ਰੱਖਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੋਕੇ ਤੇ ਕਲੱਬ ਵਲੋਂ 72 ਸਬਜ਼ੀ ਰੇਹੜੀ ਵਾਲਿਆਂ ਨੂੰ ਮਾਸਕ ਅਤੇ ਸੈਨੇਟਾਈਜਰ ਵੰਡਣ ਦੀ ਰਸਮ ਮੁੱਖ ਮਹਿਮਾਨ ਅੰਗਰੇਜ਼ ਸਿੰਘ ਐਸ ਐਚ ਉ ਵਲੋਂ ਅਦਾ ਕੀਤੀ ਗਈ ਇਸ ਸਮੇ ਤੇ ਬੋਲਦਿਆਂ ਮੁੱਖ ਮਹਿਮਾਨ ਨੇ ਕਿਹਾ ਅਲਾਇੰਸ ਕਲੱਬ ਮੁਕਤਸਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜਿਹਨਾਂ ਨੇ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਸੈਨੇਟਾਈਜਰ ਅਤੇ ਮਾਸਕ ਵੰਡਣ ਕੇ ਲੋਕਾਂ ਨੂੰ ਸੁਚੇਤ ਕਰ ਰਹੇ ਹਨ ਇਸ ਸਮੇਂ ਤੇ ਜ਼ਿਲ੍ਹਾ ਗਵਰਨਰ ਐਲੀ ਨਿਰੰਜਣ ਸਿੰਘ ਰੱਖਰਾ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਨੇ ਸਾਰੀ ਦੁਨੀਆਂ ਨੂੰ ਹਿਲਾਕੇ ਰੱਖ ਦਿੱਤਾ ਕਿਉਕਿ ਅਸੀ ਅਵੈਸ਼ਲੇ ਹੋ ਗਏ ਸੀ ਸਾਡਾ ਮਕਸਦ ਲੋਕਾਂ ਨੂੰ ਅਗਾਉ ਜਾਗਰੂਕ ਕਰਨਾ ਹੈ ਕਿ ਤੀਸਰੀ ਲਹਿਰ ਦਾ ਪੂਰੀ ਸਾਵਧਾਨੀ ਰੱਖ ਕੇ ਮੁਕਾਬਲਾ ਕਰ ਸਕੀਏ,ਐਲੀ ਰੱਖਰਾ ਵਲੋਂ ਕਲੱਬ ਦੇ ਪ੍ਰਧਾਨ ਐਲੀ ਸੁਰਿੰਦਰ ਗਿਰਧਰ ਦੇ ਪਰਿਵਾਰ ਦਾ ਦਿੱਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਸਮਾਗਮ ਗਿਰਧਰ ਪਰਿਵਾਰ ਦੀ ਬਾਨੀ ਸਵਰਗਵਾਸੀ ਮਾਤਾ ਕੁਸ਼ੱਲਿਆ ਦੇਵੀ ਜੀ ਦੀ ਯਾਦ ਵਿੱਚ ਕਰਵਾਇਆ ਗਿਆ ਕਲੱਬ ਦੇ ਸੀਨੀਅਰ ਮੈਂਬਰ ਅਤੇ ਡਿਸਟਿਕ ਕੈਬਨਿੰਟ ਦੇ ਸੈਕਟਰੀ ਐਲੀ ਅਰਵਿੰਦਰ ਪਾਲ ਸਿੰਘ ਬੱਬੂ ਨੇ ਕਿਹਾ ਕਿ ਕਲੱਬ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਮੱਦਦ ਲਈ ਯਤਨਸ਼ੀਲ ਹੈ ਅਤੇ ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਰੋਨਾ ਮਹਾਂਮਾਰੀ ਤੋਂ ਬਚਣ ਦੇ ਲਈ ਕਰੋਨਾ ਵੈਕਸੀਨ ਦਾ ਟੀਕਾ ਜ਼ਰੂਰ ਲਗਵਾਓ, ਸਬਜ਼ੀ ਰੇਹੜੀ ਯੂਨੀਅਨ ਦੇ ਪ੍ਰਧਾਨ ਛਿੰਦਰ ਪਾਲ ਗਰਗ ਨੇ ਵਿਸ਼ਵਾਸ ਦਵਾਇਆ ਕਿ ਹਰ ਰੇਹੜੀ ਵਾਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਕਰਦਾ ਰਹੇਗਾ ਇਸ ਸਮੇਂ ਤੇ ਡਿਸਟਿਕ ਕੈਬਨਿੰਟ ਕੈਸ਼ੀਅਰ ਐਲੀ ਰਜਿੰਦਰ ਸਿੰਘ ਖੋਖਰ, ਐਲੀ ਅਰਵਿੰਦਰ ਪਾਲ ਸਿੰਘ ਬੱਬੂ, ਐਲੀ ਸੋਮਨਾਥ ਜਲੋਹਤਰਾ,ਐਲੀ ਸੁਖਮੰਦਰ ਸਿੰਘ ਢਿੱਲੋ,ਵਰਣ ਗਿਰਧਰ ਅਤੇ ਰਜਿੰਦਰ ਖੁਰਾਣਾ ਮੋਜੂਦ ਸਨ




