ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪੈਂਦੇ ਪਿੰਡ ਹਰਾਜ ਵਿਖੇ ਮੌਜੂਦਾ ਪੰਚਾਇਤ ਮੈਂਬਰ ਲਖਵਿੰਦਰ ਸਿੰਘ ਤੇ ਪਿੰਡ ਵਾਸੀਆਂ ਨੇ ਲਗਾਏ ਨਜਾਇਜ਼ ਹਾਜਰੀਆ ਲਗਾਉਣ ਦੇ ਦੋਸ਼ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪੰਚਾਇਤ ਮੈਂਬਰ ਲਖਵਿੰਦਰ ਸਿੰਘ ਵੱਲੋਂ ਨਜਾਇਜ਼ ਨਰੇਗਾ ਦੇ ਕੰਮਾਂ ਵਿੱਚ ਗਲਤ ਹਾਜਰੀਆ ਲਗਾਉਂਦਾ ਹੈ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਘਰ ਵਿੱਚ ਬੈਠਿਆ ਦੀਆਂ ਹਾਜਰੀਆ ਲਗਾਈਆ ਜਾਦੀਆ ਹਨ ਅਤੇ ਨਾਲ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਵਿਭਾਗ ਵਿੱਚ ਕੰਮ ਕਰਦੇ ਗੁਰਦਾਸ ਸਿੰਘ ਦੀਆ ਵੀ ਹਾਜਰੀਆ ਲੱਗੀਆਂ ਹੋਈਆਂ ਹਨ । ਉਹਨਾ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਉਹਨਾ ਦੇ ਨਰੇਗਾ ਦਾ ਬਕਾਇਆ ਜਲਦੀ ਖਾਤਿਆਂ ਵਿੱਚ ਪਾਇਆ ਜਾਵੇ ਅਤੇ ਉਕਤ ਪੰਚਾਇਤ ਮੈਂਬਰ ਲਖਵਿੰਦਰ ਸਿੰਘ ਖਿਲਾਫ ਕਾਰਵਾਈ ਕੀਤੀ ਜਾਵੇ।
ਦੂਸਰੇ ਪਾਸੇ ਇਸ ਮਾਮਲੇ ਸੰਬੰਧੀ ਪੰਚਾਇਤ ਮੈਂਬਰ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹ ਆਪਣਾ ਪੱਲਾ ਝਾੜਦਾ ਹੋਇਆ ਨਜਰ ਆਇਆ ਅਤੇ ਇਸ ਗਲਤ ਹਾਜਰੀਆ ਦੇ ਮਾਮਲੇ ਵਿੱਚ ਉਸਨੇ ਸਬੰਧਤ ਮਹਿਕਮੇ ਨੂੰ ਦੋਸ਼ੀ ਠਹਿਰਾਇਆ ਹੈ ਕਿ ਇਹ ਸਭ ਮਹਿਕਮੇ ਦੀ ਗਲਤੀ ਹੈ ।ਪਰ ਸੋਚਣ ਵਾਲੀ ਗੱਲ ਤਾ ਇਹ ਹੈ ਕਿ ਜੇਕਰ ਪਿੰਡ ਵਿੱਚ ਨਰੇਗਾ ਦੇ ਕੰਮ ਦੀਆ ਹਾਜਰੀਆ ਪੰਚਾਇਤ ਮੈਂਬਰ ਲਖਵਿੰਦਰ ਸਿੰਘ ਲਗਾਉਂਦਾ ਹੈ ਤਾ ਉਸਦਾ ਹਿਸਾਬ ਕਿਤਾਬ ਵੀ ਸਭ ਲਖਵਿੰਦਰ ਸਿੰਘ ਦੇ ਹੱਥ ਵਿੱਚ ਹੈ ਤਾ ਉਸ ਵਿੱਚ ਪ੍ਰਸਾਸਨ ਦੀ ਕੀ ਗਲਤੀ ਹੋ ਸਕਦੀ ਹੈ ।






