17.4 C
Chandigarh

TODAY NOW NEWS

Friday, March 20, 2026
HomeBREAKING NEWSਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਪੱਖੋਂ ਤੋੜੇ ਸਾਰੇ ਰਿਕਾਰਡ: ਮੋਹਿਤ ਮਹਿੰਦਰਾ

ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਪੱਖੋਂ ਤੋੜੇ ਸਾਰੇ ਰਿਕਾਰਡ: ਮੋਹਿਤ ਮਹਿੰਦਰਾ

ਪਟਿਆਲਾ, 20 ਜਨਵਰੀ (Raj Rani) ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਨੇ ਬੀਤੇ ਪੰਜ ਸਾਲਾਂ ਦੌਰਾਨ ਵਿਕਾਸ ਪੱਖੋਂ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਲੜੀ ਹੇਠ, ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ 1000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਕਾਰਜ ਜਾਂ ਤਾਂ ਪੂਰੇ ਹੋ ਚੁੱਕੇ ਹਨ ਜਾਂ ਫਿਰ ਪੂਰੇ ਹੋਣ ਦੀ ਪ੍ਰਕਿਰਿਆ ਹੇਠ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮੋਹਿਤ ਮਹਿੰਦਰਾ ਨੇ ਪਿੰਡ ਆਲੀਵਾਲ ਸਥਿਤ ਸ੍ਰੀ ਗੁਰਦੁਆਰਾ ਈਸ਼ਰਸਰ ਤੇ ਤ੍ਰਿਪੁਰੀ ਸਥਿਤ ਪ੍ਰਾਚੀਨ ਮੰਦਰ ਸ਼੍ਰੀ ਗੌਰੀ-ਸ਼ੰਕਰ ਵਿਖੇ ਮੱਥਾ ਟੇਕਣ ਤੋਂ ਬਾਅਦ ਕੀਤਾ। ਇਹ ਮੋਹਿਤ ਮਹਿੰਦਰਾ ਦਾ ਕਾਂਗਰਸ ਪਾਰਟੀ ਵੱਲੋਂ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਹਿਲਾ ਦੌਰਾ ਸੀ। ਇਸ ਦੌਰਾਨ ਮੋਹਿਤ ਨੇ ਕਿਹਾ ਕਿ ਹਲਕੇ ਦੇ ਵਿਕਾਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਭਾਵੇਂ ਉਹ ਸੜਕਾਂ ਦੇ ਨਿਰਮਾਣ ਲਈ ਹੋਵੇ ਜਾਂ ਫਿਰ ਸ਼ਹਿਰ ਤੇ ਪਿੰਡਾਂ ਚ ਸਾਫ ਸੁਥਰਾ ਪਾਣੀ ਦੇਣ, ਛੋਟੀ ਤੇ ਵੱਡੀ ਨਦੀ ਦਾ ਵਿਕਾਸ, ਡੇਅਰੀਆਂ ਸ਼ਿਫਟ ਕਰਨਾ, ਸਪੋਰਟਸ ਯੂਨੀਵਰਸਿਟੀ ਖੋਲ੍ਹਣਾ ਤ੍ਰਿਪੁਰੀ ਮਾਰਕੀਟ ਦਾ ਵਿਕਾਸ ਆਦਿ ਹੋਵੇ।
ਮੋਹਿਤ ਨੇ ਸਮਾਜਿਕ ਵਿਕਾਸ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਉਹ ਖੁਸ਼ਨਸੀਬ ਹਨ ਕਿ ਅੱਜ ਉਨ੍ਹਾਂ ਇਤਿਹਾਸਕ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਤੋਂ ਬਾਅਦ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ, ਜਿੱਥੇ ਉਨ੍ਹਾਂ ਨਾਲ ਵੱਡੀ ਗਿਣਤੀ ਚ ਮੌਜੂਦ ਸਮਰਥਕਾਂ ਚ, ਸੰਤ ਲਾਲ ਬੰਗਾ, ਰਾਕੇਸ਼ ਨਸਰਾ, ਚਿੰਟੂ ਨਸਰਾ, ਬਹਾਦੁਰ ਖਾਨ, ਸੁਖਪਾਲ ਚੇਅਰਮੈਨ, ਬਲਜਿੰਦਰ ਮਾਨ, ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ ਮੈਂਬਰ, ਬਲਾਕ ਸੰਮਤੀ ਮੈਂਬਰ, ਸਰਪੰਚ, ਪੰਚ ਤੇ ਮੰਦਰ ਕਮੇਟੀ ਦੇ ਮੈਂਬਰ ਮੌਜੂਦ ਰਹੇ।

Today Now News

RELATED ARTICLES
- Advertisment -

POPULAR POSTS