16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ...

ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸੂਬਾ ਪ੍ਰਧਾਨ ਹਰਗੋਬਿੰਦ ਕੋਰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ।

ਸਰਕਾਰ ਆਂਗਣਵਾੜੀ ਵਰਕਰਾਂ ਨੂੰ ਇਹ ਕਿਹਾ ਰਹੀ ਹੈ ਕਿ ਉਹ ਆਪਣੇ ਖਰਚੇ ਤੇ ਫੋਨ ਲੈਣ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਆਪਣੀਆ ਮੰਗਾ ਨੂੰ ਲੈ ਕੇ ਆਲ ਇੰਡੀਆ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ । ਇਸ ਸਮੇ ਆਲ ਇੰਡੀਆ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੋਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 1 ਅਕਤੂਬਰ ਨੂੰ ਕੇਂਦਰ ਸਰਕਾਰ ਵੱਲੋਂ ਜੋ ਮਾਣ ਭੱਤਾ ਵਧਾਇਆ ਹੈ । ਉਸ ਤੇ 600 ਰੁਪਏ ਵਰਕਰ ਅਤੇ 300 ਰੁਪਏ ਹੈਲਪਰ ਦਾ ਕੱਟ ਲਗਾ ਦਿੱਤਾ ਹੈ ਅਤੇ ਸਾਨੂੰ ਵਾਪਿਸ ਨਹੀਂ ਕੀਤਾ ਗਿਆ । ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹਨਾ ਨੂੰ ਪੈਸੇ ਵਾਪਿਸ ਕਰਾਂਗੇ ਪਰ ਜਹੇ ਤੱਕ ਕੋਈ ਵੀ ਪੈਸੇ ਵਾਪਿਸ ਨਹੀਂ ਕੀਤੇ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਪਰ ਜਹੇ ਤੱਕ ਫੋਨ ਵੀ ਨਹੀ ਦਿੱਤੇ ਗਏ । ਉਲਟਾ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਇਹ ਕਿਹਾ ਰਹੀ ਹੈ ਕਿ ਉਹ ਆਪਣੇ ਖਰਚੇ ਤੇ ਫੋਨ ਲੈਣ ਪਰ ਅਸੀ ਫੋਨ ਆਪਣੇ ਖਰਚੇ ਤੇ ਨਹੀ ਲੈਣਗੇ । ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾ ਸੰਘਰਸ਼ ਨੂੰ ਹੋਰ ਵੀ ਮਜਬੂਤ ਕੀਤਾ ਜਾਵੇਗਾ ।

Today Now News

RELATED ARTICLES
- Advertisment -

POPULAR POSTS