16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਜ਼ਿਲ੍ਹੇ ਦੀਆਂ ਸਮੂਹ ਆਸਾਂ ਵਰਕਰਜ ਅਤੇ ਫੈਸਲਿਟੇਟਰ ਵੱਲੋਂ ਆਪਣੀਆਂ ਹੱਕੀ ਮੰਗਾਂ...

ਮਾਨਸਾ ਜ਼ਿਲ੍ਹੇ ਦੀਆਂ ਸਮੂਹ ਆਸਾਂ ਵਰਕਰਜ ਅਤੇ ਫੈਸਲਿਟੇਟਰ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਡੀਸੀ ਦਫ਼ਤਰ ਮਾਨਸਾ ਅੱਗੇ ਲਗਾਇਆ ਜ਼ਬਰਦਸਤ ਧਰਨਾ

ਮਾਨਸਾ 8 ਅਕਤੂਬਰ (ਗੁਰਜੰਟ ਸਿੰਘ ਬਾਜੇਵਾਲੀਆ) ਨੂੰ ਮਾਨਸਾ ਜਿਲੇ ਦੀਆਂ ਸਮੂਹ ਆਸਾਂ ਵਰਕਰਜ ਅਤੇ ਫੈਸਲਿਟੇਟਰ ਜੱਥੇਬੰਦੀ ਵੱਲੋਂ ਜ਼ਿਲ੍ਹਾ ਮਾਨਸਾ ਦੀਆਂ ਆਸਾਂ ਵਰਕਰਾਂ ਅਤੇ ਫਸਲੀਟੇਟਰਾਂ ਨੇ ਜ਼ਿਲ੍ਹੇ ਭਰ ਦੇ ਪਿੰਡਾਂ ਦੇ ਕੋਨੇ ਕੋਨੇ ਤੋਂ ਮਾਨਸਾ ਡੀਸੀ ਦਫ਼ਤਰ ਵਿਖੇ ਪਹੁੰਚ ਕੇ ਜ਼ਬਰਦਸਤ ਧਰਨਾ ਲਗਾਇਆ ਗਿਆ ਅਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮੋਦੀ ਸਰਕਾਰ ਅਤੇ ਪੰਜਾਬ ਦੀ ਦਲ ਬਦਲੂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣੇ ਹੱਕਾਂ ਪ੍ਰਤੀ ਭੜਾਸ ਕੱਢੀ ਅਤੇ ਬੜੇ ਲੰਮੇ ਸਮੇਂ ਤੋਂ ਸੋਸ਼ਲ ਅਤੇ ਨਿਗੁਣੇ ਭੱਤਿਆਂ ਤੇ ਕੰਮ ਕਰ ਰਹੀਆਂ ਆਸਾਂ ਵਰਕਰਾਂ ਨੇ ਆਪਣੀਆਂ ਮੰਨੀਆਂ ਮੰਗਾਂ ਤੋਂ ਮੁਕਰਨ,ਵਾਲੀ ਸਰਕਾਰ ਨੂੰ ਆਪਣਾ ਮੰਗ ਪੱਤਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਸੌਂਪ ਕੇ ਮੌਕੇ ਦੀ ਕਾਂਗਰਸ ਸਰਕਾਰ ਦੇ ਨਵੇਂ ਮੁੱਖ ਮੰਤਰੀ ਚੰਨੀ ਜੀ ਤੱਕ ਪਹੁੰਚਾਉਣ ਅਤੇ ਆਸ਼ਾ ਤੇ ਫਸਲਿਟੇਟਰ ਦੀਆਂ ਬਣਦੀਆਂ ਜਾਇਜ ਮੰਗਾਂ ਤੇ ਜਲਦੀ ਵਿਚਾਰ ਕਰ ਨੋਟੀਫਿਕੇਸ਼ਨ ਜਾਰੀ ਕਰਨ ਦੀ ਕੀਤੀ ਅਪੀਲ
ਆਸਾਂ ਵਰਕਰ ਅਤੇ ਫੈਸਲੀਟੇਟਰ ਯੂਨੀਅਨ ਦੀਆਂ ਮੁੱਖ ਮੰਗਾਂ

,ਕਰੋਨਾ ਬਿਮਾਰੀ ਦੌਰਾਨ ਦਿੱਤਾ ਭੱਤਾ
ਪੱਚੀ ਸੌ ਰੁਪਏ ਰੈਗੂਲਰ ਕੀਤਾ ਜਾਵੇ,
ਹਰਿਆਣਾ ਪੈਟਰਨ 4000ਰੁਪ,ਏ,
ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ
, ਆਸਾਂ ਅਤੇ ਫਸਲੀਟੇਟਰਾਂ ਨੂੰ ਰੈਗੂਲਰ 15000ਲਾਗੂਕਰ, ਹੈਲਥ ਡਿਪਾਰਮੈਟ ਦੇ ਅਧਿਕਾਰੀ ਸਮਝਿਆ ਜਾਵੇ

ਆਸਾਂ ਨੂੰ ਆਂਗਣਵਾੜੀ ਵਰਕਰ ਵਾਂਗ ਅਤੇ ਫੈਸਲਿਟੇਟਰ ਨੂੰ ਸੁਪਰਵਾਈਜ਼ਰ ਵਾਂਗ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ
ਕਰੋਨਾ ਦੌਰਾਨ ਲੰਮੇ ਸਮੇਂ ਤੋਂ ਵੈਕਸੀਨੇਸਨ ਦੌਰਾਨ ਡਿਊਟੀ ਕਰ ਰਹੀਆਂ ਅਤੇ ਵੈਕਸੀਨ ਲਿਆ ਰਹੀਆਂ ਸਾਰੀਆਂ ਹੀ ਵਰਕਰਾਂ ਦਾ ਬਣਦਾ ਬਕਾਇਆ ਫੰਡ ਭੇਜ ਕੇ ਜਲਦੀ ਤੋਂ ਜਲਦੀ ਬੈਂਕ ਖਾਤਿਆਂ ਵਿੱਚ ਪਾਇਆ ਜਾਵੇ ਜੇਕਰ ਸਾਡੀਆਂ ਹੱਕੀ ਮੰਗਾਂ ਮੰਨ ਕੇ,,ਮੁਕਰਨ ਬਾਝ ਨਾ ਆਈ ਤੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤਿੱਖਾ ਕਰਕੇ ਪਰਵਾਰਾਂ ਸਮੇਤ ਆਸਾਂ ਅਤੇ ਫਸਲੀਟੇਟਰਾਂ ਸੜਕਾਂ ਤੇ ਉਤਰਨਗੀਆਂ ਅਤੇ ਦੋ ਹਜ਼ਾਰ ਬਾਈ ਦੀਆਂ ਚੋਣਾਂ ਮੌਕੇ ਦੇਣਗੀਆਂ ਮੂੰਹ ਤੋੜਵਾਂ ਜਵਾਬ

ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਐਨ ਆਰ ਐਚ ਐਮ ਦੇ ਯੂਨੀਅਨ ਦੇ ਪ੍ਰਧਾਨ ਜਗਦੇਵ ਸਿੰਘ ਜੀ ਮਾਨ ਅਤੇ ਸਾਡੇ ਸਤਿਕਾਰਤ ਪ੍ਰਧਾਨ ਬਾਬੂ ਜੀ ਤੇ ਐਸ ਆਈ ਜਗਦੀਸ਼ ਸਿੰਘ ਜੀ ਰੜ੍ਹ ਅਤੇ ਸੰਘਰਸ਼ ਯੂਨੀਅਨ ਦੇ ਆਗੂ ਕੇਵਲ ਸਿੰਘ ਜੀ ਖਿਆਲਾਂ ਨੇ ਕੀਤਾ ਸੰਬੋਧਨ ਅਤੇ ਰੱਖੇ ਕੀਮਤੀ ਵਿਚਾਰ
ਅਤੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ ਸੁੱਖੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ
ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੀਆਂ ਆਸਾਂ ਤੇ ਫਸਲਿਟੇਟਰ

ਸੁਖਵਿੰਦਰ ਕੌਰ ਸੁੱਖੀ ਜ਼ਿਲ੍ਹਾ ਪ੍ਰਧਾਨ
ਬਲਵਿੰਦਰ ਕੌਰ ਭੈਣੀਬਾਘਾ ਬਲਾਕ ਖਿਆਲਾਂ ਪ੍ਰਧਾਨ
ਰੁਪਿੰਦਰ ਕੌਰ ਰਿੰਪੀ ਪ੍ਰਧਾਨ ਬਲਾਕ ਸਰਦੂਲਗੜ੍ਹ
ਕਿਰਨਜੀਤ ਕੌਰ ਟਾਹਲੀਆਂ ਬਲਾਕ ਪ੍ਰਧਾਨ ਬੁਢਲਾਡਾ
ਫਸਲੀਟੇਟਰ ਬਲਜੀਤ ਨੰਗਲ ਮਲਕੀਤ ਕੌਰ ਭੈਣੀਬਾਘਾ ਰਣਜੀਤ ਕੌਰ ਸੁਮਨ ਪਰਮਜੀਤ ਕੌਰ ਮੂਸਾ
ਆਸਾਂ ਵਰਕਰ ਜਸਵੀਰ ਕੌਰ ਖਿਆਲਾਂ ਰਾਜਵੀਰ ਕੌਰ ਬੁ ਹਰੀ ਵੀਰਪਾਲ ਉੱਭਾ ਦਲਜੀਤ ਕੌਰ ਰੱਲਾ ਬਲਵਿੰਦਰ ਕੌਰ ਮਾਨਸਾ ਅਤੇ ਜਿਲ੍ਹਾ ਸਕੱਤਰ ਕਰਮਜੀਤ ਕੌਰ ਅਕਲੀਆ ਅਤੇ ਜ਼ਿਲ੍ਹੇ ਭਰ ਦੀਆਂ ਸਮੂਹ ਆਸਾਂ ਵਰਕਰਜ ਤੇ ਫਸਲਿਟੇਟਰ ਨੇ ਕਿਹਾ ਕਿ ਸਾਡੀਆਂ ਹੱਕੀ ਮੰਗਾਂ ਜਲਦੀ ਤੋਂ ਜਲਦੀ ਮੰਨ ਲਾਗੂ ਕੀਤੀਆਂ ਜਾਣ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਤੇ ਦੁਬਾਰਾ ਧਰਨੇ ਦੀ ਚਿਤਾਵਨੀ

ਆਸਾਂ ਵਰਕਰ ਅਤੇ ਫੈਸਲੀਟੇਟਰ ਯੂਨੀਅਨ ਜਿੰਦਾਬਾਦ
,, ਇਥੋਂ ਦੀ ਮਾਰੂ ਨੀਤੀ ਵਾਲੀ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ

Today Now News

RELATED ARTICLES
- Advertisment -

POPULAR POSTS