
ਮੌੜ ਮੰਡੀ, 29 ਅਗਸਤ ਹਰਮਿੰਦਰ ਸਿੰਘ ਅਵਿਨਾਸ਼
ਸ਼ੋ੍ਰਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਹਲਕਾ ਮੌੜ ਦੀ ਬਜਾਏ ਹਲਕਾ ਰਾਮਪੁਰਾ ਫੂਲ ਤੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਣ ਤੋਂ ਬਾਅਦ ਅਕਾਲੀ ਦਲ ਦੇ ਵਰਕਰ ਪਾਰਟੀ ਹਾਈਕਮਾਂਡ ਦੇ ਫੈਸਲੇ ਦੇ ਵਿਰੋਧ ‘ਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ | ਅੱਜ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਯੂਥ ਆਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਦੇ ਸਮਾਗਮ ਦੌਰਾਨ ਵਰਕਰਾਂ ਨੇ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੈਸਲੇ ਤੇ ਦੁਆਰਾ ਵਿਚਾਰ ਕਰੇ ਅਤੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਸਿਕੰਦਰ ਸਿੰਘ ਮਲੂਕਾ ਨੂੰ ਮੌੜ ਹਲਕੇ ਤੋਂ ਉਮੀਦਵਾਰ ਐਲਾਨੇ | ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਸਪੱਸ਼ਟ ਕੀਤਾ ਕਿ ਉਹ ਪਿਛਲੇ ਇੱਕ ਸਾਲ ਤੋਂ ਹਲਕਾ ਮੌੜ ਦੇ ਅੰਦਰ ਵਿਚਰ ਰਹੇ ਹਨ, ਜਿਸ ਲਈ ਉਨ੍ਹਾਂ ਪਾਰਟੀ ਪ੍ਰਧਾਨ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਹਲਕਾ ਮੌੜ ਤੋਂ ਹੀ ਟਿਕਟ ਦਿੱਤੀ ਜਾਵੇ, ਪ੍ਰੰਤੂ ਜੋ ਅੱਜ ਪਾਰਟੀ ਨੇ ਮੈਨੂੰ ਰਾਮਪੁਰਾ ਫੂਲ ਹਲਕੇ ਤੋਂ ਉਮੀਦਵਾਰ ਐਲਾਨਿਆਂ ਹੈ, ਮੈਂ ਉਸ ਨਾਲ ਸਹਿਮਤ ਨਹੀ ਅਤੇ ਨਾ ਹੀ ਮੈਂ ਰਾਮਪੁਰਾ ਫੂਲ ਤੋਂ ਚੋਣ ਲੜਾਂਗਾ, ਉਸ ਹਲਕੇ ਤੇ ਤਾਂ ਮੇਰਾ ਪੁੱਤਰ ਗੁਰਪ੍ਰੀਤ ਸਿੰਘ ਮਲੁਕਾ ਹੀ ਚੋਣ ਲੜੇਗਾ | ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਗਾਵੇਗੀ, ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਸ. ਮਲੂਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਵਰਕਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਦੁਆਰਾ ਫੈਸਲੇ ਤੇ ਗੌਰ ਕਰਕੇ ਹਲਕਾ ਵਾਸੀਆਂ ਦੀ ਸਲਾਹ ਮੁਤਾਬਿਕ ਉਮੀਦਵਾਰ ਦਾ ਐਲਾਨ ਕਰੇ |
ਜੇਕਰ ਪਾਰਟੀ ਨੇ ਬਾਹਰਲਾ ਉਮੀਦਵਾਰ ਐਲਾਨਿਆਂ ਤਾਂ ਦੇਵਾਂਗੇ ਅਸਤੀਫੇ
ਸਾਬਕਾ ਸਰਕਲ ਜਥੇਦਾਰ ਹਰਵਿੰਦਰ ਸਿੰਘ ਕਾਕਾ ਦਾ ਕਹਿਣਾ ਹੈ ਪਾਰਟੀ ਹਾਈਕਮਾਂਡ ਮੌੜ ਹਲਕੇ ਤੋਂ ਸਿਕੰਦਰ ਸਿੰਘ ਮਲੂਕੇ ਨੂੰ ਉਮੀਦਵਾਰ ਐਲਾਨੇ, ਜੇਕਰ ਪਾਰਟੀ ਨੇ ਕੋਈ ਹੋਰ ਬਾਹਰਲੇ ਵਿਅਕਤੀ ਨੂੰ ਉਮੀਦਵਾਰ ਐਲਾਨਿਆਂ ਤਾਂ ਸਾਰੇ ਆਹੁਦੇਦਾਰ ਅਸਤੀਫੇ ਦੇ ਦੇਣਗੇ, ਕਿਉਂਕੇ ਸ. ਮਲੂਕੇ ਨੇ ਹੀ ਪਾਟੋਧਾੜ ਹੋਏ ਵਰਕਰਾਂ ਨੂੰ ਇੱਕ ਮਾਲਾ ‘ਚ ਪਰੋਇਆ ਹੈ, ਜਿਸ ਕਾਰਨ ਹੁਣ ਪਾਰਟੀ ਜਿੱਤਣ ਦੇ ਨੇੜੇ ਪਹੁੰਚੀ ਹੈ |
ਪਾਰਟੀ ਮਲੂਕੇ ਨੂੰ ਰਾਮਪੁਰਾ ਫੂਲ ਦੀ ਬਜਾਏ ਮੌੜ ਤੋਂ ਉਮੀਦਵਾਰ ਐਲਾਨੇ
ਬਲਵੀਰ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਚਾਓੁਕੇ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਜੋ ਸਿਕੰਦਰ ਸਿੰਘ ਮਲੂਕਾ ਨੂੰ ਰਾਮਪੁਰਾ ਫੂਲ ਹਲਕੇ ਤੋਂ ਉਮੀਦਵਾਰ ਐਲਾਨਿਆਂ ਹੈ, ਉਹ ਫੈਸਲਾ ਸਾਨੂੰ ਨਾ ਮੰਨਜੂਰ ਹੈ, ਜਿਸ ਕਰਕੇ ਪਾਰਟੀ ਸਿਕੰਦਰ ਸਿੰਘ ਮਲੂਕਾ ਨੂੰ ਮੌੜ ਹਲਕੇ ਤੋਂ ਉਮੀਦਵਾਰ ਐਲਾਨੇ, ਤਾਂ ਜੋ ਸੀਟ ਜਿੱਤੀ ਜਾ ਸਕੇ |
ਸਿਕੰਦਰ ਮਲੂਕਾ ਦਾ ਅਗਰਵਾਲ ਸਮਾਜ਼ ਨਾਲ ਨਹੂੰ ਮਾਸ ਦਾ ਰਿਸਤਾ
ਪੈਸਟੀਸਾਇਡਜ਼ ਐਸੋਸ਼ੀਏਸ਼ਨ ਮੌੜ ਦੇ ਪ੍ਰਧਾਨ ਓਮ ਪ੍ਰਕਾਸ਼ ਘੁੰਮਣ ਨੇ ਕਿਹਾ ਕਿ ਮਲੂਕਾ ਪਿਛਲੇ ਇੱਕ ਸਾਲ ਤੋਂ ਹਲਕੇ ‘ਚ ਵਿਚਰ ਰਹੇ ਹਨ ਅਤੇ ਸ. ਮਲੂਕੇ ਦਾ ਅਗਰਵਾਲ ਭਾਈਚਾਰੇ ਨਾਲ ਨਹੂੰ ਮਾਸ ਤਾ ਰਿਸਤਾ ਬਣਿਆ ਹੋਇਆ ਹੈ, ਜੇਕਰ ਸਿਕੰਦਰ ਮਲੂਕਾ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ, ਤਾਂ ਮੌੜ ਸ਼ਹਿਰ ਦੀ ਵੋਟ ਵੱਡੇ ਪੱਧਰ ‘ਤੇ ਪਵੇਗੀ, ਕਿਉਂਕੇ ਉਮੀਦਵਾਰਾਂ ਦੀ ਜਿੱਤ ‘ਚ ਸ਼ਹਿਰ ਵਾਸੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ |
ਇਸ ਮੌਕੇ ਜਸਵੰਤ ਸਿੰਘ ਭਾਈਰੂਪਾ, ਕੁਲਦੀਪ ਸਿੰਘ ਬੁਰਜ, ਅੰਮਿ੍ਤਪਾਲ ਸਿੰਘ ਹਨੀ, ਰਵੀ ਕੁਮਾਰ ਉੱਭੇਵਾਲਾ, ਸੰਦੀਪ ਕੁਮਾਰ ਪੱਪੂ, ਸੰਦੀਪ ਸਿੰਘ ਬਾਠ ਜਿਲ੍ਹਾ ਪ੍ਰਧਾਨ, ਨਵਦੀਪ ਸਿੰਘ ਭਾਈਬਖਤੌਰ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ ਬੁਰਜ, ਜਥੇਦਾਰ ਸਾਧੂ ਸਿੰਘ ਕੋਟਲੀ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਬੰਟੀ, ਜਸਵੀਰ ਸਿੰਘ ਬਦਿਆਲਾ, ਗੁਰਮੀਤ ਸਿੰਘ ਢੱਡੇ, ਦਰਸ਼ਨ ਸਿੰਘ ਗਿੱਲ, ਗੁਰਪ੍ਰੀਤ ਸਿੰਘ ਜੋਧਪੁਰ, ਹਰਭਜਨ ਸਿੰਘ ਸਾਬਕਾ ਸਰਪੰਚ ਮਾਈਸਰਖਾਨਾ, ਬਲਰਾਜ ਸਿੰਘ, ਜਸਕਰਨ ਸਿੰਘ ਯੂਥ ਪ੍ਰਧਾਨ ਰਾਮਪੁਰਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਅਕਾਲੀ ਵਰਕਰ ਮੌਜੂਦ ਸਨ |





