ਖੰਨਾ, 25 ਅਪ੍ਰੈਲ (ਪਰਮਜੀਤ ਸਿੰਘ ਧੀਮਾਨ) -ਸਥਾਨਕ ਚੀਮਾ ਚੌਂਕ ਦੇ ਨਜਦੀਕ ਗੁਰੂ ਰਾਮਦਾਸ ਧਰਮਸ਼ਾਲਾ ਵਿਚ ਸ਼ਾਪਕੀਪਰ ਐਸੋਸੀਏਸ਼ਨ ਮਲੇਰਕੋਟਲਾ ਰੋਡ ਖੰਨਾ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ। ਜਿਸ ਵਿੱਚ ਹਲਕਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਅਤੇ ਇਲਾਕੇ ਦੇ ਸਮੂਹ ਦੁਕਾਨਦਾਰ ਅਤੇ ਪੰਤਵੰਤੇ ਵਿਅਕਤੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਜਿਸ ਵਿੱਚ ਐਸੋਸੀਏਸ਼ਨ ਦੇ ਮੁੱਖ ਬੁਲਾਰਿਆ ਚੇਅਰਮੈਨ ਪ੍ਰਿਤਪਾਲ ਸਿੰਘ ਉੱਭੀ, ਡਾ. ਹਰਜਿੰਦਰ ਸਿੰਘ ਲਾਲ ਤੇ ਪ੍ਰਧਾਨ ਵਰਿੰਦਰ ਸਿੰਘ ਦਹੇਲੇ ਨੇ ਸਬੋਧਨ ਕਰਦਿਆਂ ਮਲੇਰਕੋਟਲਾ ਰੋਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਹਲਕਾ ਵਿਧਾਇਕ ਸੌਂਦ ਨੇ ਸੰਬੋਧਨ ਕਰਦਿਆਂ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਸਮੱਸਿਆਵਾ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਦੁਕਾਨਦਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ। ਅੰਤ ਵਿੱਚ ਐਸੋਸੀਏਸ਼ਨ ਦੇ ਸਮੂਹ ਮੈਬਰਾਂ ਵੱਲੋਂ ਲੋਈ ਤੇ ਦਰਬਾਰ ਸਾਹਿਬ ਤਸਵੀਰ ਨਾਲ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਰਾਮਦਾਸ ਧਰਮਸ਼ਾਲਾ ਦੇ ਅਹੁਦੇਦਾਰਾਂ ਸ਼੍ਰੀ ਰਾਜ ਕੁਮਾਰ ਸਾਹਨੇਵਾਲੀਆ, ਰਾਜ ਬੱਤਾ ਅਤੇ ਰਾਜਨਾਥ ਆਦਿ ਮੈਬਰਾਂ ਵੱਲੋ ਹਲਕਾ ਵਿਧਾਇਕ ਦੇ ਪਿਤਾ ਭੁਪਿੰਦਰ ਸਿੰਘ ਸੌਦ ਨੂੰ ਲੋਈ ਨਾਲ ਸਨਮਾਨ ਕੀਤਾ ਗਿਆ। ਇਸ ਮੋਕੇ ਮਨਜੀਤ ਸਿੰਘ ਧੰਜਲ, ਰਣਜੀਤ ਸਿੰਘ ਬੱਟੂ, ਡਾ. ਜੈ ਪਾਲ ਬੱਤਰਾ, ਕੇਸਰ ਸਿੰਘ ਘਟੌੜਾ, ਗੁਰਪ੍ਰੀਤ ਸਿੰਘ ਲੋਟੇ, ਭਗਤ ਸਿੰਘ, ਨਰਾਤਾ ਸਿੰਘ ਵਿਰਦੀ, ਰਾਜੇਸ਼ ਵਰਮਾ, ਬਲਦੇਵ ਸਿੰਘ ਮਠਾੜੂ, ਨਿਰਮਲ ਸਿੰਘ ਝੱਜ, ਪਵਨ ਕੁਮਾਰ, ਫਿਰੋਜ ਖਾਨ ਮਤਾਣੀਆ, ਮਲਕੀਤ ਸਿੰਘ ਭੋਡੇ, ਪ੍ਰਵੀਨ ਸਿੰਗਲਾ, ਮੇਵਾ ਸਿੰਘ, ਲਛਮਣ ਸਿੰਘ ਗਰੇਵਾਲ, ਪਾਲ ਸਿੰਘ ਕੈੜੇ, ਸਵਰਨ ਸਿੰਘ ਸਿਹੌੜਾ, ਰਜਿੰਦਰ ਸਿੰਘ ਸਲੈਚ, ਮੈਡਮ ਮਨਜੀਤ ਕੌਰ, ਰਾਜ ਦੁਲਾਰੀ, ਸੰਦੀਪ ਕੌਰ, ਮਨਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਪਰਮਜੀਤ ਕੌਰ, ਬਲਕਾਰ ਔਜਲਾ, ਵਰਿੰਦਰ ਸਿੰਘ ਬਰਨ, ਤਰਿੰਦਰ ਗਿੱਲ, ਰਾਜ ਜੱਸਲ, ਅਜੇ ਭਾਂਬਰੀ, ਹਰਜੀਤ ਸਿੰਘ ਸੋਹਲ, ਅਮਰਜੀਤ ਸਿੰਘ ਘਟੌੜਾ ਆਦਿ ਹਾਜ਼ਰ ਸਨ।






