16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਕਾਲੀ ਨੇਤਾ ਕੁਲਵੰਤ ਸਿੰਘ ਕੀਤੂ ਅਤੇ ਸੰਤ ਬਲਵੀਰ ਸਿੰਘ ...

ਅਕਾਲੀ ਨੇਤਾ ਕੁਲਵੰਤ ਸਿੰਘ ਕੀਤੂ ਅਤੇ ਸੰਤ ਬਲਵੀਰ ਸਿੰਘ ਘੁੰਨਸ ਵੱਲੋ ਟਰਾਈਡੈਂਟ ਦੇ ਐਮ ਡੀ ਰਜਿੰਦਰ ਗੁਪਤਾ ਨਾਲ ਦੁੱਖ ਦਾ ਪ੍ਰਗਟਾਵਾ

ਬੀਤੇ ਦਿਨੀ ਸ੍ਰੀ ਗੁਪਤਾ ਦੇ ਪਿਤਾ ਦਾ ਹੋਇਆ ਸੀ ਦੇਹਾਂਤ

ਬਰਨਾਲਾ( ਕਰਨਪਰੀਤ ਧੰਦਰਾਲ) : ਜਿਲਾ ਬਰਨਾਲਾ ਨਾਲ ਸਬੰਧਤ ਅਕਾਲੀ ਆਗੂਆ ਵੱਲੋ ਟਰਾਈਡੈਂਟ ਗਰੁੱਪ ਦੇ ਐਮ ਡੀ ਪਦਮ ਸ੍ਰੀ ਰਜਿੰਦਰ ਗੁਪਤਾ ਨਾਲ ਉਹਨਾ ਦੇ ਸਤਿਕਾਰਯੋਗ ਪਿਤਾ ਬਾਬੂ ਨੋਹਰ ਚੰਦ ਗੁਪਤਾ ਦੀ ਹੋਈ ਅਚਾਨਕ ਦੌਤ ਤੇ ਅੱਜ ਲੁਧਿਆਣਾ ਦੇ ਕਿਚਲੂ ਨਗਰ ਸਥਿਤ ਸ੍ਰੀ ਗੁਪਤਾ ਦੀ ਰਿਹਾਇਸ਼ ਵਿਖੇ ਪਹੁੰਚ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਦਿਲੀ ਹਮਦਰਦੀ ਜਾਹਰ ਕਰਦਿਆ ਅਕਾਲੀ ਆਗੂਆ ਨੇ ਕਿਹਾ ਕਿ ਇੱਕ ਸਫਲ ਇਨਸਾਨ ਦੀ ਕਾਮਯਾਬੀ ਅੰਦਰ ਮਾਤਾ ਪਿਤਾ ਦਾ ਵੱਡਮੁੱਲਾ ਯੋਗਦਾਨ ਹੁੰਦਾ ਹੈ , ਜਿਸ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪੈਦਾ ਹੈ ,ਉਥੇ ਹੀ ਸਮਾਜ ਅੰਦਰ ਅਜਿਹੇ ਲੋਕਾ ਦੀ ਕਮੀ ਹਮੇਸ਼ਾ ਰੜਕਦੀ ਰਹਿੰਦੀ ਹੈ , ਪਰ ਪਰਮਾਤਮਾ ਦਾ ਭਾਣਾ ਹਰ ਇੱਕ ਇਨਸਾਨ ਨੂੰ ਮੰਨਣਾ ਹੀ ਪੈਦਾ ਹੈ । ਇਸ ਸਮੇ ਹਲਕਾ ਇੰਚਾਰਜ ਬਰਨਾਲਾ ਕੁਲਵੰਤ ਸਿੰਘ ਕੀਤੂ , ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਕੁਮਾਰ ਸੌਰੀ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ , ਤੇਜਿੰਦਰ ਸਿੰਘ ਸੋਨੀ ਜਾਗਲ , ਪਰਮਜੀਤ ਸਿੰਘ ਢਿੱਲੋ , ਜਗਰਾਜ ਸਿੰਘ ਪੰਡੋਰੀ , ਧਰਮ ਸਿੰਘ ਫੌਜੀ , ਹਨੀ ਮਿੱਤਲ , ਹਰਭਜਨ ਸਿੰਘ ਭਜੀ , ਸੋਨੀ ਸੰਘੇੜਾ , ਰਜੀਵ ਵਰਮਾ , ਜਤਿੰਦਰ ਜਿੰਮੀ , ਨੀਰਜ ਗਰਗ ਵੀ ਹਾਜਰ ਸਨ।

Today Now News

RELATED ARTICLES
- Advertisment -

POPULAR POSTS