16.8 C
Chandigarh

TODAY NOW NEWS

Friday, March 20, 2026
HomeBREAKING NEWSਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਗਏ ਅਕਾਲੀ ਆਗੂ ਦੇ ਭਰਾ ਦੀ ਗੋਲ਼ੀਆਂ...

ਧਾਰਮਿਕ ਅਸਥਾਨ ‘ਤੇ ਮੱਥਾ ਟੇਕਣ ਗਏ ਅਕਾਲੀ ਆਗੂ ਦੇ ਭਰਾ ਦੀ ਗੋਲ਼ੀਆਂ ਮਾਰ ਕੇ ਹੱਤਿਆ

ਸਮਰਾਲਾ, (ਰਾਜਵਿੰਦਰ) : ਅਕਾਲੀ ਆਗੂ ਗੁਰਾ ਸੇਹ ਦੇ ਭਰਾ ਤੇ ਅਕਾਲੀ ਦਲ ਦੀ ਸਰਪੰਚ ਰਣਜੀਤ ਕੌਰ ਦੇ ਲੜਕੇ ਰਵਿੰਦਰ ਸਿੰਘ ਦਾ ਮੰਗਲਵਾਰ ਨੂੰ ਕਾਂਗਰਸ ਪਾਰਟੀ ਦੇ ਆਦਮੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਗੁਰਾ ਸੇਹ ਦਾ ਕਤਲ ਕਰ ਦਿੱਤਾ ਗਿਆ ਸੀ, ਪਿੰਡ ਵਿੱਚ ਵੋਟਾਂ ਦੀ ਰੰਜਿਸ਼ ਇਨ੍ਹਾਂ ਕਤਲਾਂ ਪਿੱਛੇ ਦੱਸੀ ਜਾਂਦੀ ਹੈ।ਰਵਿੰਦਰ ਸਿੰਘ ਅੱਜ ਸਵੇਰੇ 10 ਵਜੇ ਦੇ ਕਰੀਬ ਪਿੰਡ ਦੇ ਇੱਕ ਧਾਰਮਿਕ ਅਸਥਾਨ ਉੱਤੇ ਮੱਥਾ ਟੇਕਣ ਗਿਆ ਸੀ, ਇਸ ਦੌਰਾਨ ਸਵਿਫਟ ਗੱਡੀ ‘ਚ 5-6 ਵਿਅਕਤੀ ਆਏ, ਜਿਨ੍ਹਾਂ ਨੇ ਰਵਿੰਦਰ ਸਿੰਘ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਤੇ ਕਤਲ ਦੀ ਸੂਚਨਾ ਮਿਲਣ ‘ਤੇ ਐਸਐਸਪੀ ਖੰਨਾ ਹਰਪ੍ਰੀਤ ਸਿੰਘ ਤੇ ਹੋਰ ਅਧਿਕਾਰੀ ਮੌਕੇ ਉੱਤੇ ਪੁੱਜੇ, ਜਿਨ੍ਹਾਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

Today Now News

RELATED ARTICLES
- Advertisment -

POPULAR POSTS