17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਹੀ ਅਗਾਮੀ 2022 ਚ ਪੰਜਾਬ ...

ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਹੀ ਅਗਾਮੀ 2022 ਚ ਪੰਜਾਬ ਚ ਸਰਕਾਰ ਬਣਾਏਗਾ, ਖਹਿਰਾ, ਭੋਤਨਾ

ਬਰਨਾਲਾ, 26 ਅਗਸਤ/ ਕਰਨਪ੍ਰੀਤ ਧੰਦਰਾਲ /-ਬੀਬੀ ਬੇਅੰਤ ਕੌਰ ਖਹਿਰਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਜ਼ਿਲਾ ਪ੍ਰਧਾਨ (ਦਿਹਾਤੀ) ਅਤੇ ਬੀਬੀ ਜਸਵੀਰ ਕੌਰ ਭੋਤਨਾ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਬਰਨਾਲਾ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਹੀ ਅਗਾਮੀ 2022 ਚ ਪੰਜਾਬ ਚ ਸਰਕਾਰ ਬਣਾਏਗਾ !ਇਸਤਰੀ ਵਿੰਗ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਮੁਹਿੰਮਾਂ ਸੰਬੰਧੀ ਕਿਹਾ ਕਿ ਨੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਸਾਂਝੇ ਤੋਰ ਤੇ ਸ਼ਿਰੋਮਣੀ ਅਕਾਲੀ ਦਲ ਪਾਰਟੀ ਵਲੋਂ ਕਈ ਮਹੀਨੇ ਪਹਿਲਾਂ ਹੀ ਵਿਧਾਨ ਸਭਾ ਚੋਣਾਂ 2022 ਦੇ ਲੜਨ ਦੇ ਦਿੱਤੇ ਇੰਡੀਕੇਟਰ ਤੋਂ ਬਾਅਦ ਜਿੱਥੇ ਉਮੀਦਵਾਰਾਂ ਵਲੋਂ ਰਾਜਨੀਤਕ ਸਰਗਰਮੀਆਂ ਵਿੱਢ ਦਿੱਤੀਆਂ ਹਨ ਉੱਥੇ ਹੀ ਇਸਤਰੀ ਅਕਾਲੀ ਦਲ ਲਗਾਤਾਰ ਪਿੰਡ ਸ਼ਹਿਰਾਂ ਚ ਘਰ ਘਰ ਸੰਪਰਕ ਮੁਹਿੰਮ ਤਹਿਤ ਮੀਟੰਗਾਂ ਕਰ ਰਿਹਾ ਹੀ ਸ਼ਹਿਰਾਂ ਤੇ ਪਿੰਡਾਂ ਚ ਸਾਰੇ ਹੀ ਬਸਿੰਦਿਆਂ ਨੂੰ ਅਕਾਲੀ ਦਲ ਦੀਆਂ ਲੋਕ ਭਲਾਈ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ !ਇਸਤਰੀ ਅਕਲੀ ਦਲ ਦੇ ਸੂਬਾ ਪ੍ਰਧਾਨ ਬੀਬੀ ਜਾਗੀਰ ਕੌਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਤਹਿਤ ਹਰ ਆਗੂ ਵਰਕਰ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾ ਰਿਹਾ ਤੇ ਆਗੂਆਂ ਨਾਲ ਆਪਸੀ ਕੁੜੱਤਣ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ ! ਉਹਨਾਂ ਕਿਹਾ ਕਿ ਸ਼ਿਰੋਮਣੀ ਅਕਾਲੀਦਲ ਹੀ ਇਕੋ ਇਕ ਅਜੇਹੀ ਪਾਰਟੀ ਹੈ ਜਿਸ ਦੀ ਸਰਕਾਰ ਵਿਚ ਲੋੜਵੰਦਾਂ ਨੂੰ ਆਟਾ ਦਲ ,ਬਿਜਲੀ ਯੂਨਿਟ ਮੁਆਫੀ ਸਮੇਤ ਸਰਕਾਰੀ ਸਹੂਲਤਾਂ ਲਈ ਭਟਕਣਾ ਨਹੀਂ ਪੈਂਦਾ !

Today Now News

RELATED ARTICLES
- Advertisment -

POPULAR POSTS