Techology News :
Airtel ਕੰਪਨੀ ਨੇ ਟੈਰਿਫ ਦੇ ਰੇਟਾਂ ਨੂੰ ਵਧਾਉਂਦੇ ਹੋਏ ਅਜੇ ਸਿਰਫ਼ ਇਕ ਹਫ਼ਤਾ ਹੀ ਹੋਇਆ ਹੈ ਤੇ ਏਅਰਟੈੱਲ ਨੇ ਆਪਣੇ ਅਨਲਿਮੀਟੇਡ ਪਲਾਨ ਵਿਚ ਵੀ ਕੁਝ ਜ਼ਰੂਰੀ ਬਦਲਾਅ ਕੀਤੇ ਹਨ।
ਇੰਨਾ ਹੀ ਨਹੀਂ, ਏਅਰਟੈੱਲ ਨੇ ਆਪਣੇ 3GB ਰੋਜ਼ਾਨਾ ਡਾਟਾ ਪਲਾਨ ਨੂੰ ਵੀ ਬਦਲਿਆ ਹੈ, ਜਿਸ ਦਾ ਐਲਾਨ ਕੰਪਨੀ ਨੇ ਪਹਿਲਾਂ ਨਹੀਂ ਕੀਤਾ ਸੀ।

ਏਅਰਟੈੱਲ ਨੇ ਕੁਝ ਦਿਨ ਪਹਿਲਾਂ ਆਪਣੇ ਕਈ ਪ੍ਰੀਪੇਡ ਪਲਾਨ ਨੂੰ ਬਦਲਣ ਦਾ ਐਲਾਨ ਕੀਤਾ ਸੀ ਤੇ ਇਹ ਵੀ ਦੱਸਿਆ ਸੀ ਕਿ 500 ਰੁਪਏ ਦਾ ਵਾਧਾ ਹੋਵੇਗਾ ਪਰ ਕੰਪਨੀ ਵੱਲੋਂ 3GB ਰੋਜ਼ਾਨਾ ਡਾਟਾ ਪਲਾਨ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ।
ਏਅਰਟੈੱਲ ਦਾ 398 ਰੁਪਏ ਦਾ ਪ੍ਰੀਪੇਡ ਪਲਾਨ ਸੀ, ਜਿਸ ਤਹਿਤ ਗਾਹਕਾਂ ਨੂੰ ਰੋਜ਼ਾਨਾ 3GB ਡਾਟਾ ਮਿਲਦਾ ਸੀ। ਇਸ ਦੀ ਮਿਆਦ 28 ਦਿਨਾਂ ਦੀ ਸੀ।
ਕੰਪਨੀ ਦਾ ਇੱਕ ਹੋਰ ਪਲਾਨ ਸੀ ਜੋ 558 ਰੁਪਏ ਦਾ ਸੀ, ਜਿਸ ਵਿਚ 56 ਦਿਨਾਂ ਦੀ ਮਿਆਦ ਦਿੱਤੀ ਗਈ ਸੀ। ਕੰਪਨੀ ਦੇ 499 ਰੁਪਏ ਵਾਲੇ ਪਲਾਨ ਵਿਚ Disney + Hostar ਦੀ ਸਹੂਲਤ ਦਿੱਤੀ ਗਈ ਹੈ, ਇਸ ਦੀ ਮਿਆਦ 28 ਦਿਨਾਂ ਦੀ ਸੀ।
ਏਅਰਟੈੱਲ ਕੰਪਨੀ ਨੇ ਇਹ ਤਿੰਨੋਂ ਪਲਾਨ ਬੰਦ ਕਰ ਦਿੱਤੇ ਹਨ, ਉਹ ਵੀ ਅਚਾਨਕ! ਏਅਰਟੈੱਲ ਕੰਪਨੀ ਨੇ ਇਸ ਬਦਲਾਅ ਦਾ ਕੋਈ ਐਲਾਨ ਨਹੀਂ ਕੀਤਾ ਸੀ ਬੱਸ ਏਅਰਟੈੱਲ ਨੇ ਆਪਣੀ ਅਧਿਕਾਰਤ ਵੈੱਬਸਾਈਟ ਤੇ ਏਅਰਟੈੱਲ ਥੈਂਕਸ ਐਪ ਦੇ ਅੰਦਰ ਪਾਏ ਗਏ ਇਨ੍ਹਾਂ ਤਿੰਨ ਪਲਾਨਜ਼ ਨੂੰ ਹਟਾ ਦਿੱਤਾ ਹੈ।
ਹੁਣ ਬਚੇ ਇਹ ਪਲਾਨ
ਫਿਲਹਾਲ ਏਅਰਟੈੱਲ ਕੰਪਨੀ ਕੋਲ 3GB ਡਾਟਾ ਲਈ ਸਿਰਫ ਦੋ ਪਲਾਨ ਹਨ, ਜਿਨ੍ਹਾਂ ‘ਚੋਂ ਇਕ 599 ਰੁਪਏ ਅਤੇ ਦੂਜਾ 699 ਰੁਪਏ ਦਾ ਹੈ। ਇਨ੍ਹਾਂ ਦੋਵਾਂ ਪਲਾਨ ‘ਚ ਅਨਲਿਮਟਿਡ ਕਾਲਾਂ ਦੇ ਨਾਲ 100 SMS ਹਰ ਰੋਜ਼ ਦੇ ਨਾਲ-ਨਾਲ 3GB ਰੋਜ਼ਾਨਾ ਡਾਟਾ ਵੀ ਮਿਲਦਾ ਹੈ।
599 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ, ਗਾਹਕ ਡਿਜ਼ਨੀ + ਹੋਸਟਾਰ ਮੋਬਾਈਲ ਲਾਭਾਂ ਲਈ ਸਬਸਕ੍ਰਾਈਬ ਹੁੰਦੇ ਹਨ, ਪਲਾਨ ਦੀ ਵੈਧਤਾ 28 ਦਿਨਾਂ ਦੀ ਹੈ।
699 ਰੁਪਏ ਦੇ ਪ੍ਰੀਪੇਡ ਪਲਾਨ ‘ਚ ਗਾਹਕ ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਦੀ ਸਹੂਲਤ ਲੈ ਸਕਦੇ ਹਨ, ਜੋ 56 ਦਿਨਾਂ ਦੀ ਵੈਧਤਾ ਦੇ ਨਾਲ ਆਉਂਦੀ ਹੈ। ਇਸ ਲਈ ਜੇ ਤੁਸੀਂ 3GB ਪਲਾਨ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਉੱਪਰ ਦੱਸੇ ਗਏ ਪਲਾਨ ਵਿੱਚੋਂ ਇੱਕ ਚੁਣ ਸਕਦੇ ਹੋ।





