17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰAir India Plane Crash: ਮਾਂ ਦੇ ਜਨਮ ਦਿਨ 'ਤੇ ਪਹੁੰਚ ਕੇ ਸਰਪ੍ਰਾਈਜ...

Air India Plane Crash: ਮਾਂ ਦੇ ਜਨਮ ਦਿਨ ‘ਤੇ ਪਹੁੰਚ ਕੇ ਸਰਪ੍ਰਾਈਜ ਦੇਣਾ ਚਾਹੁੰਦੇ ਸਨ ਕੈਪਟਨ ਸਾਠੇ

ਨਾਗਪੁਰ, (ਏਜੰਸੀ) : ਕੇਰਲ ਦੇ ਕੋਜ਼ੀਕੋਡ ਹਵਾਈ ਅੱਡੇ ‘ਤੇ ਹੋਏ ਜਹਾਜ਼ ਹਾਦਸੇ ‘ਚ ਜਾਨ ਗੁਆਉਣ ਵਾਲੇ ਪਾਇਲਟ ਕੈਪਟਨ ਦੀਪਕ ਸਾਠੇ ਸ਼ਨਿਚਰਵਾਰ ਨੂੰ ਆਪਣੀ ਮਾਂ ਦੇ ਜਨਮ ਦਿਨ ‘ਤੇ ਅਚਾਨਕ ਉਨ੍ਹਾਂ ਕੋਲ ਪਹੁੰਚਣ ਦੀ ਤਿਆਰੀ ਵਿਚ ਸਨ। ਉਨ੍ਹਾਂ ਦੇ ਭਤੀਜੇ ਯਸ਼ੋਧਨ ਸਾਠੇ ਨੇ ਇਹ ਜਾਣਕਾਰੀ ਦਿੱਤੀ। ਸ਼ਨਿਚਰਵਾਰ ਨੂੰ ਉਨ੍ਹਾਂ ਦੀ ਮਾਂ ਦਾ 84ਵਾਂ ਜਨਮ ਦਿਨ ਸੀ। ਯਸ਼ੋਧਨ ਸਾਠੇ ਨੇ ਦੱਸਿਆ, ‘ਆਪਣੇ ਪਰਿਵਾਰਕ ਮੈਂਬਰਾਂ ਨਾਲ ਕੈਪਟਨ ਦੀ ਆਖ਼ਰੀ ਮੁਲਾਕਾਤ ਮਾਰਚ ਵਿਚ ਹੋਈ ਸੀ। ਉਸ ਤੋਂ ਬਾਅਦ ਤੋਂ ਉਹ ਲਗਾਤਾਰ ਫੋਨ ‘ਤੇ ਹੀ ਉਨ੍ਹਾਂ ਦੇ ਸੰਪਰਕ ਵਿਚ ਸਨ। ਵੀਰਵਾਰ ਨੂੰ ਉਨ੍ਹਾਂ ਸਾਰਿਆਂ ਨਾਲ ਗੱਲਬਾਤ ਕੀਤੀ ਸੀ। ਕੈਪਟਨ ਨੇ ਕੁਝ ਰਿਸ਼ਤੇਦਾਰਾਂ ਨੂੰ ਕਿਹਾ ਸੀ ਕਿ ਜੇਕਰ ਫਲਾਈਟ ਵਿਚ ਥਾਂ ਮਿਲੀ ਤਾਂ ਮਾਂ ਦੇ ਜਨਮ ਦਿਨ ‘ਤੇ ਉਹ ਸਰਪ੍ਰਰਾਈਜ ਵਿਜ਼ਿਟ ਕਰਨਗੇ।’ ਕੈਪਟਨ ਸਾਠੇ ਆਪਣੀ ਪਤਨੀ ਨਾਲ ਮੁੰਬਈ ਵਿਚ ਰਹਿੰਦੇ ਸਨ। ਉਨ੍ਹਾਂ ਦੀ ਮਾਂ ਨੀਲਾ ਸਾਠੇ ਤੇ ਪਿਤਾ ਵਸੰਤ ਸਾਠੇ ਨਾਗਪੁਰ ਵਿਚ ਰਹਿੰਦੇ ਹਨ।

ਕੈਪਟਨ ਦੀ ਮਾਂ ਨੀਲਾ ਸਾਠੇ ਨੇ ਕਿਹਾ, ‘ਮਹਾਮਾਰੀ ਕਾਰਨ ਉਨ੍ਹਾਂ ਮੈਨੂੰ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਕੁਝ ਹੋਵੇਗਾ ਤਾਂ ਉਨ੍ਹਾਂ ਨੂੰ ਚੰਗਾ ਨਹੀਂ ਲੱਗੇਗਾ। ਅਚਾਨਕ ਇਹ ਹਾਦਸਾ ਹੋ ਗਿਆ। ਭਗਵਾਨ ਦੀ ਇੱਛਾ ਦੇ ਅੱਗੇ ਅਸੀਂ ਕੀ ਕਰ ਸਕਦੇ ਹਾਂ।’ ਉਹ ਦੱਸਦੀ ਹੈ ਕਿ ਕੈਪਟਨ ਸਾਠੇ ਪੜ੍ਹਾਈ ਤੋਂ ਖੇਡ ਤਕ ਹਰ ਖੇਤਰ ਵਿਚ ਅੱਵਲ ਰਹਿੰਦੇ ਸਨ। ਭਾਰਤੀ ਹਵਾਈ ਫ਼ੌਜ ਵਿਚ ਵਿੰਗ ਕਮਾਂਡਰ ਰਹੇ ਕੈਪਟਨ ਸਾਠੇ ਮਹਾਰਾਸ਼ਟਰ ਦੇ ਪਹਿਲੇ ਜਵਾਨ ਸਨ, ਜਿਨ੍ਹਾਂ ਨੂੰ ਹਵਾਈ ਫ਼ੌਜ ਦੇ ਸਾਰੇ ਅੱਠ ਪੁਰਸਕਾਰ ਪ੍ਰਰਾਪਤ ਹੋਏ ਸਨ। ਮਾਂ ਨੀਲਾ ਨੇ ਦੱਸਿਆ ਕਿ ਉਹ ਹਮੇਸ਼ਾ ਲੋਕਾਂ ਦੀ ਸਹਾਇਤਾ ਲਈ ਤਿਆਰ ਰਹਿੰਦੇ ਸਨ। ਗੁਜਰਾਤ ‘ਚ ਹੜ੍ਹ ਸਮੇਂ ਵੀ ਉਨ੍ਹਾਂ ਮੋਢੇ ‘ਤੇ ਬਿਠਾ ਕੇ ਕਈ ਬੱਚਿਆਂ ਨੂੰ ਬਚਾਇਆ ਸੀ। ਕੈਪਟਨ ਸਾਠੇ ਦੇ ਦੋ ਪੁੱਤਰ ਧਨੰਜੈ ਅਤੇ ਸ਼ਾਂਤਨੂ ਹਨ। ਧਨੰਜੈ ਬੈਂਗਲੁਰੂ ‘ਚ ਅਤੇ ਸ਼ਾਂਤਨੂ ਅਮਰੀਕਾ ‘ਚ ਰਹਿੰਦੇ ਹਨ।

Today Now News

RELATED ARTICLES
- Advertisment -

POPULAR POSTS