17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰAir India Plane Crash: ਜਹਾਜ਼ ਹਾਦਸੇ ਲਈ ਮੁਆਵਜ਼ੇ ਦਾ ਐਲਾਨ

Air India Plane Crash: ਜਹਾਜ਼ ਹਾਦਸੇ ਲਈ ਮੁਆਵਜ਼ੇ ਦਾ ਐਲਾਨ

ਜਹਾਜ਼ ਦਾ DFDR ਵੀ ਬਰਾਮਦ

ਕੋਝੀਕੋਡ : ਦੁਬਈ ਤੋਂ ਆ ਰਿਹਾ ਏਅਰ ਇੰਡੀਆ ਦਾ ਜਹਾਜ਼ ਦੇਰ ਸ਼ਾਮ ਕੇਰਲ ਦੇ ਕੋਝੀਕੋਡ ਏਅਰਪੋਰਟ ’ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਭਾਰੀ ਬਾਰਸ਼ ਕਰਨ ਰਨਵੇਅ ’ਤੇ ਪਾਣੀ ਭਰਿਆ ਹੋਇਆ ਸੀ ਅਤੇ ਲੈਂਡਿੰਗ ਸਮੇਂ ਜਹਾਜ਼ ਫਿਸਲ ਕੇ ਲਗਪਗ 50 ਫੁੱਟ ਡੂੰਘੀ ਖਾਈ ਵਿਚ ਜਾ ਡਿੱਗਾ। ਜਹਾਜ਼ ਵਿਚ ਸਵਾਰ 19 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 127 ਲੋਕ ਜ਼ਖ਼ਮੀ ਹਨ। ਜਾਣਕਾਰੀ ਮੁਤਾਬਕ ਜਹਾਜ਼ ਦੁਰਘਟਨਾ ਜਾਂਚ ਬਿਊਰੋ ਨੇ ਜਹਾਜ਼ ਤੋਂ ਡਿਜੀਟਲ ਡੇਟਾ ਰਿਕਾਰਡਰ ਅਤੇ ਕਾਕਪਿਟ ਵਾਇਸ ਰਿਕਾਰਡਰ ਬਰਾਮਦ ਕਰ ਲਿਆ ਹੈ। ਇਨ੍ਹਾਂ ਨੂੰ ਅਗਲੇਰੀ ਜਾਂਚ ਲਈ ਦਿੱਲੀ ਲਿਆਂਦਾ ਜਾਵੇਗਾ। ਉਥੇ ਨਾਗਰਿਕ ਉਡਾਨ ਮੰਤਰੀ ਹਰਦੀਪ ਸਿੰਘ ਪੁਰੀ ਵੀ ਕੋਝੀਕੋਡ ਏਅਰਪੋਰਟ ਪਹੁੰਚ ਗਏ ਹਨ।ਏਅਰ ਇੰਡੀਆ ਜਹਾਜ਼ ਕ੍ਰੈਸ਼ ਲਾਈਵ-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਹਾਜ਼ ਦੁਰਘਟਨਾ ਹਾਦਸੇ ਵਿਚ ਜ਼ਖ਼ਮੀ ਲੋਕਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੀੜਤਾਂ ਨੂੰ ਅਤਿੰਮ ਰਾਹਤ ਦੇ ਰੂਪ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ, ਗੰਭੀਰ ਰੂਪ ਵਿਚ ਜ਼ਖ਼ਮੀਆਂ ਨੂੰ 2 ਲੱਖ ਰੁਪਏ ਅਤੇ ਮਾਮੂਲੀ ਸੱਟਾਂ ਵਾਲਿਆਂ ਨੂੰ 50 ਹਜ਼ਾਰ ਰੁਪਏ ਦੀ ਸਹਿਯੋਗ ਰਾਸ਼ੀ ਦਾ ਐਲਾਨ ਕੀਤਾ ਹੈ।

ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਕੋਝੀਕੋਡ ਮੈਡੀਕਲ ਕਾਲਜ ਦਾ ਦੌਰਾ ਕੀਤਾ, ਜਿਥੇ ਕੋਝੀਕੋਡ ਜਹਾਜ਼ ਹਾਦਸੇ ਵਿਚ ਜ਼ਖ਼ਮੀ ਹੋਏ ਮੁਸਾਫ਼ਰ ਭਰਤੀ ਹਨ। ਕੇਂਦਰੀ ਉਡਾਨ ਮੰਤਰੀ ਹਰਦੀਪ ਸਿੰਘ ਪੁਰੀ ਘਟਨਾ ਸਥਾਨ ’ਤੇ ਪਹੁੰਚ ਗਏ ਹਨ। ਮੰਤਰੀ ਕੱਲ੍ਹ ਸ਼ਾਮ ਨੂੰ ਹੋਈ ਹਵਾਈ ਦੁਰਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ। ਇਸ ਤੋਂ ਬਾਅਦ ਉਹ ਸੀਨੀਅਰ ਏਵੀਏਸ਼ਨ ਅਧਿਕਾਰੀਆਂ ਅਤੇ ਪ੍ਰੋਫੈਸ਼ਨਲਸ ਨਾਲ ਚਰਚਾ ਕਰਨਗੇ।

ਸੀਆਈਐੱਸਐੱਫ ਦੇ ਜਵਾਨ ਅਜੀਤ ਸਿੰਘ ਜਹਾਜ਼ ਹਾਦਸੇ ਵੇਲੇ ਹਵਾਈਅੱਡੇ ’ਤੇ ਤਾਇਨਾਤ ਸਨ। ਉਨ੍ਹਾਂ ਨੇ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਨੂੰ ਪੈਰਾਮੀਟਰ ਰੋਡ ਵੱਲ ਡਿੱਗਦੇ ਦੇਖਿਆ ਸੀ। ਉਸ ਨੇ ਤੁਰੰਤ ਕੰਟਰੋਲ ਰੂਮ ਨੂੰ ਇਤਲਾਹ ਦਿੱਤੀ ਪਰ ਉਦੋਂ ਤਕ ਜਹਾਜ਼ ਹੇਠਾਂ ਡਿੱਗ ਚੁੱਕਾ ਸੀ। ਇਸ ਤੋਂ ਕੁਝ ਦੇਰ ਬਾਅਦ ਲਾਈਨ ਮੈਂਬਰਜ਼ ਰੈਸਕਿਊ ਲਈ ਆ ਗਏ।

ਸੀਆਈਐੱਸਐੱਫ ਦੇ ਸਪੈਸ਼ਲ ਡੀਜੀ ਐੱਮਏ ਗਣਪਤੀ ਨੇ ਕਿਹਾ ਕਿ ਦੁਰਘਟਨਾ ਸ਼ਾਮ ਨੂੰ 7.40 ਵਜੇ ਹੋਈ। ਜਹਾਜ਼ ਰਨਵੇਅ ਪਾਰ ਕਰ ਗਿਆ ਅਤੇ ਟੇਬਲਟਾਪ ਨਾਲ ਡਿੱਗ ਗਿਆ। ਪਲੇਨ ਦੇ ਦੋ ਟੁਕੜੇ ਹੋ ਗਏ। 40 ਤੋਂ ਜ਼ਿਆਦਾ ਸੀਆਈਐੱਸਐੱਫ ਮੁਲਾਜ਼ਮ, ਕਵਿੱਕ ਰਿਸਪਾਂਸ ਟੀਮ ਅਤੇ ਮੁੱਖ ਸੁਰੱਖਿਆ ਅਧਿਕਾਰੀ ਤਤਕਾਲ ਮੌਕੇ ’ਤੇ ਪਹੁੰਚੇ ਅਤੇ ਫਸੇ ਹੋਏ ਮੁਸਾਫਰਾਂ ਨੂੰ ਬਾਹਰ ਕੱਢਿਆ।-ਜਹਾਜ਼ ਦਾ ਡਿਜੀਟਲ ਫਲਾਈਟ ਡੇਟਾ ਰਿਕਾਰਡਰ ਬਰਾਮਦ ਕਰ ਲਿਆ ਗਿਆ ਹੈ। ਕਾਕਪਿਟ ਵਾਇਸ ਰਿਕਾਰਡਰ ਨੂੰ ਬਰਾਮਦ ਕਰਨ ਲਈ ਫਲੋਰਬੋਰਡ ਨੂੰ ਕੱਟਿਆ ਜਾ ਰਿਹਾ ਹੈ : ਡੀਜੀਸੀਏ ਅਧਿਕਾਰੀ

Today Now News

RELATED ARTICLES
- Advertisment -

POPULAR POSTS