17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰAir India Express Plane Crash: ਜਹਾਜ਼ ਹਾਦਸੇ ਨਾਲ ਹਿਲਿਆ ਬਾਲੀਵੁੱਡ

Air India Express Plane Crash: ਜਹਾਜ਼ ਹਾਦਸੇ ਨਾਲ ਹਿਲਿਆ ਬਾਲੀਵੁੱਡ

ਸੈਲੇਬ੍ਰਿਟੀਜ਼ ਨੇ ਕਿਹਾ-ਬਹੁਤ ਜ਼ਾਲਮ ਹੈ ਇਹ ਸਾਲ

ਨਵੀਂ ਦਿੱਲੀ, (ਬਿਊਰੋ) : 2020 ਵਾਕਈ ਬਹੁਤ ਬੁਰਾ ਲੰਘ ਰਿਹਾ ਹੈ। ਇਕ ਤੋਂ ਬਾਅਦ ਇਕ ਆਫ਼ਤ ਤੇ ਕੁਦਰਤੀ ਕਹਿਰ ਟੁੱਟ ਰਿਹਾ ਹੈ। ਸ਼ੁੱਕਰਵਾਰ ਸ਼ਾਮ ਨੂੰ ਬੇਹੱਦ ਦਰਦਨਾਕ ਹਾਦਸਾ ਹੋ ਗਿਆ ਹੈ। ਦੁਬਈ ਤੋਂ ਆ ਰਿਹਾ ਏਅਰ ਇੰਡੀਆ ਦਾ ਐਕਸਪੈੱ੍ਰਸ ਜਹਾਜ਼ ਕੇਰਲ ‘ਚ ਲੈਡਿੰਗ ਸਮੇਂ ਵਨਵੇ ‘ਤੇ ਫਿਸਲ ਗਿਆ। ਹਾਦਸੇ ਦੀ ਤੀਬਰਤਾ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਪਲੇਨ ਦੋ ਟੁਕੜੇ ਹੋ ਗਏ ਜਦਕਿ 123 ਤੋਂ ਜ਼ਿਆਦਾ ਜ਼ਖ਼ਮੀ ਹਨ। ਇਸ ਹਾਦਸੇ ਨਾਲ ਬਾਲੀਵੁੱਡ ਵੀ ਸਦਮੇ ‘ਚ ਹੈ ਤੇ ਜ਼ਖ਼ਮੀ ਦੇ ਜਲਦੀ ਠੀਕ ਹੋਣ ਦੀ ਦੁਆ ਮੰਗ ਰਿਹਾ ਹੈ। ਹਾਲ ਹੀ ‘ਚ ਬੇਲਬਾਟਮ ਦੀ ਸ਼ੂਟਿੰਗ ਲਈ ਵਿਦੇਸ਼ ਗਏ ਅਕਸ਼ੈ ਕੁਮਾਰ ਨੇ ਟਵਿੱਟਰ ‘ਤੇ ਲਿਖਿਆ-ਦਰਦਨਾਕ ਖ਼ਬਰ। ਜਹਾਜ਼ ‘ਚ ਸਵਾਰ ਯਾਤਰੀਆਂ ਤੇ ਕ੍ਰੂ ਮੈਬਰਾਂ ਦੀ ਸੁਰੱਖਿਆ ਲਈ ਦੁਆ ਕਰ ਰਿਹਾ ਹਾਂ। ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ ਉਨ੍ਹਾਂ ਲਈ ਦੁੱਖ ਜਤਾਇਆ।ਦਿਸ਼ਾ ਪਾਟਨੀ ਨੇ ਲਿਖਿਆ-ਏਅਰ ਇੰਡੀਆ ਜਹਾਜ਼ ਦੀ ਦੁਖਦਾਈ ਕ੍ਰੈਸ਼ ਲੈਡਿੰਗ ਨਾਲ ਸਦਮੇ ‘ਚ ਹਾਂ ਜੋ ਕੋਝੀਕੋਡ ‘ਚ ਰਨਵੇ ਤੋਂ ਬਾਹਰ ਨਿਕਲ ਗਿਆ। ਯਾਤਰੀਆਂ ਪਾਇਲਟ ਤੇ ਕ੍ਰੂ ਮੈਂਬਰਾਂ ਤੇ ਕਾਲੀਕਟ ਏਅਰਪੋਰਟ ‘ਤੇ ਦੀ ਸਲਾਮਤੀ ਲਈ ਦੁਆ। ਇਹ ਬਹੁਤ ਖ਼ਰਾਬ ਸਾਲ ਹੈ। ਈਸ਼ਾ ਗੁਪਤਾ ਨੇ ਜਹਾਜ਼ ‘ਤੇ ਸਵਾਰ ਸਾਰਿਆਂ ਦੀ ਸਲਾਮਤੀ ਲਈ ਦੁਆ ਮੰਗੀ। ਨਾਲ ਹੀ ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ ਉਨ੍ਹਾਂ ਲਈ ਦੁੱਖ ਜਤਾਇਆ ਹੈ। ਹੰਸਿਕਾ ਮੋਟਵਾਨੀ ਨੇ ਲਿਖਿਆ-ਇਕ ਤੇ ਦਰਦਨਾਕ ਖ਼ਬਰ। ਸਾਰੇ ਯਾਤਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੁਆਵਾਂ।

Today Now News

RELATED ARTICLES
- Advertisment -

POPULAR POSTS