17.4 C
Chandigarh

TODAY NOW NEWS

Friday, March 20, 2026
HomeBREAKING NEWSਕੇਂਦਰ ਸਰਕਾਰ ਵੱਲੋਂ ਅਗਨੀਪੱਥ ਫ਼ੈਸਲਾ ਬਹੁਤ ਹੀ ਗ਼ਲਤ ਤੇ ਸ਼ਰਮਨਾਕ : ਭਗਵੰਤ...

ਕੇਂਦਰ ਸਰਕਾਰ ਵੱਲੋਂ ਅਗਨੀਪੱਥ ਫ਼ੈਸਲਾ ਬਹੁਤ ਹੀ ਗ਼ਲਤ ਤੇ ਸ਼ਰਮਨਾਕ : ਭਗਵੰਤ ਮਾਨ

ਸੰਗਰੂਰ : ਸੰਗਰੂਰ ਵਿਖੇ ਆਪਣੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਕੇਂਦਰ ਸਰਕਾਰ ਅਗਨੀਪਥ ਦੇ ਨਾਂ ਹੇਠ ਭਾਰਤੀ ਫੌਜ ਨੂੰ ਕਿਰਾਏ ‘ਤੇ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਫ਼ੌਜ ਦਾ ਮਨੋਬਲ ਡਿੱਗਣਾ ਚਾਹੁੰਦੀ ਹੈ ਉਨ੍ਹਾਂ ਕਿਹਾ ਕਿ ਤਿੰਨ ਚਾਰ ਮਹੀਨਿਆਂ ਦੀ ਟ੍ਰੇਨਿੰਗ ਬਹੁਤ ਥੋੜ੍ਹੀ ਹੈ, ਦੂਸਰੇ ਪਾਸੇ ਪਾਕਿਸਤਾਨ ਚੀਨ ਦੀਆਂ ਫ਼ੌਜਾਂ ਦੀ ਤਕਨਾਲੋਜੀ ਬਹੁਤ ਉੱਚ ਪੱਧਰ ਦੀ ਹੈ।

ਉਨ੍ਹਾਂ ਕਿਹਾ ਕਿ 21 ਸਾਲ ਦੀ ਉਮਰ ‘ਚ ਸੈਨਿਕ ਸਾਬਕਾ ਹੋ ਜਾਣਗੇ ਪਰ ਉਨ੍ਹਾਂ ਨੂੰ ਸਾਬਕਾ ਸੈਨਿਕ ਵੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਗਨੀਪਥ ਵਿੱਚ ਸੈਨਿਕਾਂ ਨੂੰ ਇਕ ਸਾਲ ‘ਚ 30 ਛੁੱਟੀਆਂ ਮਿਲਣਗੀਆਂ। ਦੂਸਰੇ ਪਾਸੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਸਾਰੇ ਸੈਨਿਕ ਬਰਾਬਰ ਹਨ ਇਹ ਕਿਵੇਂ ਹੋ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਗਲਤ ਹੈ

Today Now News

RELATED ARTICLES
- Advertisment -

POPULAR POSTS