ਇਸ ਮੌਕੇ ਡੀਐਸਪੀ ਹੈਡ ਕੁਆਟਰ ਗੁਰਦੀਪ ਸਿੰਘ ਅਤੇ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਹਾਜ਼ਰ ਸਨ।

ਮੋਗਾ (ਹੈਪੀ-ਹਰਪਾਲ) : ਦਿਨ ਪ੍ਰਤੀ ਦਿਨ ਵੱਧ ਰਹੀ ਗਰਮੀ ਕਾਰਨ ਟ੍ਰੈਫਿਕ ਪੁਲਿਸ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਅਗਰਵਾਲ ਸਮਾਜ ਸਭਾ ਦੀ ਤਰਫੋਂ 50 ਵਾਟਰ ਬਾਕਸ ਅਤੇ 300 ਓਆਰਐਸ ਡੀਹਾਈਡਰੇਸ਼ਨ ਪਾਓਚ ਟਰੈਫਿਕ ਪੁਲਿਸ ਮੋਗਾ ਨੂੰ ਦਿੱਤੇ ਗਏ। ਇਸ ਮੌਕੇ ਡੀਐਸਪੀ ਹੈਡ ਕੁਆਟਰ ਗੁਰਦੀਪ ਸਿੰਘ ਅਤੇ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਹਾਜ਼ਰ ਸਨ। ਉਨ੍ਹਾਂ ਅਗਰਵਾਲ ਸਮਾਜ ਸਭਾ ਦੀ ਤਰਫੋਂ ਇਸ ਸੇਵਾ ਦੀ ਸ਼ਲਾਘਾ ਕੀਤੀ ਅਤੇ ਅਗਰਵਾਲ ਸਮਾਜ ਸਭਾ ਦੇ ਮੈਂਬਰਾਂ ਨਾਲ ਵੀ ਇਸ ਮੌਕੇ ਮੀਟਿੰਗ ਕੀਤੀ। ਸਭਾ ਦੇ ਸੂਬਾ ਪ੍ਰਧਾਨ ਡਾ: ਅਜੈ ਕਾਂਸਲ ਨੇ ਕਿਹਾ ਕਿ ਸਭਾ ਕਿਸੇ ਵੀ ਸਮੇਂ ਨਿਰਸਵਾਰਥ ਸੇਵਾ ਲਈ ਤਿਆਰ ਹੈ ਅਤੇ ਉਨ੍ਹਾਂ ਟ੍ਰੈਫਿਕ ਪੁਲਿਸ ਦਾ ਧੰਨਵਾਦ ਵੀ ਕੀਤਾ।
ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਦੀਆਂ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਅਗਰਵਾਲ ਸਮਾਜ ਸਭਾ ਦੀ ਟੀਮ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਵਿਜੇ ਸਿੰਗਲਾ, ਪੀ ਐਨ ਮਿੱਤਲ, ਤਰੁਣ ਬਾਂਸਲ, ਸੁਰੇਂਦਰ ਕਾਂਸਲ, ਮਨੋਜ ਬਾਂਸਲ, ਰਾਜੀਵ ਸਿੰਗਲਾ, ਜੀਵਨ ਗੋਇਲ, ਪ੍ਰਵੀਨ ਗਰਗ, ਰਾਮ ਪ੍ਰਸਾਦ ਗਰਗ, ਸੰਜੀਵ ਸਿੰਗਲਾ, ਓਮਕਾਰ ਸਿੰਗਲਾ, ਰਿਸ਼ੂ ਸਿੰਗਲਾ, ਅਸ਼ੋਕ ਬਾਂਸਲ, ਪੰਕਜ ਮਿੱਤਲ, ਅਤੁਲ ਬਾਂਸਲ, ਰੋਮੀ ਬਾਂਸਲ, ਰਮੇਸ਼ ਕਾਂਸਲ ਆਦਿ ਹਾਜ਼ਰ ਸਨ।





