16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਿਰਾਏਦਾਰਾਂ ਸਬੰਧੀ ਜਾਣਕਾਰੀ ਨਾ ਦੇਣ ਤੇ ਮਕਾਨ ਮਾਲਕਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ...

ਕਿਰਾਏਦਾਰਾਂ ਸਬੰਧੀ ਜਾਣਕਾਰੀ ਨਾ ਦੇਣ ਤੇ ਮਕਾਨ ਮਾਲਕਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ : ਡੀ.ਐੱਸ.ਪੀ. ਭੁੱਲਰ

ਵੈਰੀਫਿਕੇਸ਼ਨ ਕਰਵਾਉਣ ਲਈ ਕਿਸੇ ਵੀ ਮਕਾਨ ਮਾਲਕ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ

ਮੋਗਾ (ਹੈਪੀ – ਹਰਪਾਲ) : ਮੋਗਾ ਪੁਲਸ ਵੱਲੋਂ ਜ਼ਿਲੇ ਦੇ ਸਾਰੇ ਮਕਾਨ ਮਾਲਕਾਂ ਨੂੰ ਹਿਦਾਇਤ ਕੀਤੀ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਮਕਾਨ ਵਿੱਚ ਰਹਿੰਦੇ ਕਿਰਾਏਦਾਰ ਸੰਬੰਧੀ ਕੋਈ ਵੀ ਜਾਣਕਾਰੀ ਪੁਲਸ ਕੋਲੋਂ ਛੁਪਾ ਕੇ ਰੱਖੀ ਤਾਂ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕਈ ਵਿਅਕਤੀ ਆਪਣੇ ਮਕਾਨਾਂ ਨੂੰ ਕਿਰਾਏ ਤੇ ਦੇਣ ਸਮੇਂ ਕਿਰਾਏਦਾਰ ਦੇ ਕੋਲੋਂ ਕੋਈ ਵੀ ਪਰੂਫ਼ ਨਹੀ ਲੈਂਦੇ ਅਤੇ ਨਾ ਹੀ ਕਿਰਾਏਦਾਰ ਦੀ ਸੂਚਨਾ ਸਬੰਧਤ ਥਾਣੇ ਨੂੰ ਦਿੰਦੇ ਹਨ । ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਮਕਾਨ ਵਿਚ ਕੋਈ ਕਿਰਾਏਦਾਰ ਰਹਿਣ ਲਈ ਆਉਂਦਾ ਹੈ ਤਾਂ ਮਕਾਨ ਮਾਲਕ ਸਭ ਤੋਂ ਪਹਿਲਾਂ ਉਨ੍ਹਾਂ ਕੋਲੋਂ ਸਰਕਾਰੀ ਸ਼ਨਾਖਤੀ ਦਸਤਾਵੇਜ਼ ਜਿਵੇਂ ਪਾਸਪੋਰਟ ਡਰਾਈਵਿੰਗ ਲਾਇਸੈਂਸ ਦੀ ਕਾਪੀ ਆਧਾਰ ਕਾਰਡ ਯੂ ਲੈਣ ਅਤੇ ਇਸ ਸੰਬੰਧ ਵਿਚ ਤੁਰੰਤ ਸੰਬੰਧਤ ਥਾਣੇ ਨੂੰ ਜਾਣਕਾਰੀ ਅਤੇ ਪੁਲਿਸ ਪਾਸੋਂ ਇਕ ਪ੍ਰਫਾਰਮਾ ਹਾਸਲ ਕਰਕੇ ਉਸਨੂੰ ਭਰ ਕੇ ਦੇਣ ਤਾਂ ਜੋ ਪੁਲਸ ਉਕਤ ਕਿਰਾਏਦਾਰ ਸੰਬੰਧੀ ਪੂਰੀ ਛਾਣਬੀਣ ਕਰ ਸਕੇ ਕਿ ਉਕਤ ਕਿਰਾਏਦਾਰ ਕੌਣ ਹੈ ਇਹ ਵੇਰੀਫਿਕੇਸ਼ਨ ਫ੍ਰੀ ਕੀਤੀ ਜਾਵੇਗੀ ਕਿ ਕਿਰਾਏਦਾਰ ਕਿਥੋਂ ਦਾ ਰਹਿਣ ਵਾਲਾ ਹੈ ਕਿਰਾਏਦਾਰ ਦੇ ਕਿਸੇ ਗ਼ਲਤ ਅਨਸਰਾਂ ਨਾਲ ਕੋਈ ਸੰਬੰਧ ਤਾਂ ਨਹੀਂ ਉਨ੍ਹਾਂ ਇਹ ਵੀ ਕਿਹਾ ਵੈਰੀਫਿਕੇਸ਼ਨ ਕਰਵਾਉਣ ਲਈ ਕਿਸੇ ਵੀ ਮਕਾਨ ਮਾਲਕ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਪੁਲਸ ਖੁਦ ਉਕਤ ਕਿਰਾਏਦਾਰ ਸੰਬੰਧੀ ਪੂਰੀ ਛਾਣਬੀਣ ਕਰੇਗੀ ਤਾਂ ਕਿ ਗਲਤ ਅਨਸਰ ਉਨ੍ਹਾਂ ਦੇ ਮਕਾਨ ਵਿਚ ਆ ਕੇ ਨਾ ਰਹਿ ਸਕੇ ਅਤੇ ਜ਼ਿਲ੍ਹੇ ਦਾ ਮਾਹੌਲ ਖਰਾਬ ਨਾ ਹੋਵੇ ਉਨ੍ਹਾਂ ਮਕਾਨ ਮਾਲਕਾਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਮਕਾਨ ਮਾਲਕ ਨੇ ਆਪਣਾ ਮਕਾਨ ਕਿਰਾਏ ਤੇ ਦੇਣ ਸਮੇਂ ਪੁਲੀਸ ਨੂੰ ਇਸ ਦੀ ਜਾਣਕਾਰੀ ਨਾ ਦਿੱਤੀ ਅਤੇ ਕਿਰਾਏਦਾਰ ਕੋਈ ਕਾਨੂੰਨ ਵਿਰੋਧੀ ਕਾਰਵਾਈ ਕਰਦਾ ਹੈ ਤਾਂ ਮਾਲਕ ਮਕਾਨ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਇਹ ਵੀ ਕਿਹਾ ਕਿ ਮਕਾਨ ਮਾਲਕ ਨੂੰ ਸ਼ੱਕ ਹੋਣ ਤੇ ਤੁਰੰਤ ਪੁਲਸ ਨਾਲ ਹੈਲਪਲਾਈਨ ਨੰਬਰ 96568-96568 ਤੇ ਸੰਪਰਕ ਕਰਨ ਡੀ ਐੱਸ ਪੀ ਭੁੱਲਰ ਨੇ ਇਹ ਵੀ ਦੱਸਿਆ ਕਿ ਇਸ ਸਬੰਧ ਵਿੱਚ ਮਕਾਨ ਮਾਲਕ ਮੋਗਾ ਪੁਲਸ ਵੱਲੋਂ ਜਾਰੀ ਕੀਤਾ ਗਿਆ ਪ੍ਰਫਾਰਮਾ ਥਾਣੇ ਤੋਂ ਪ੍ਰਾਪਤ ਕਰ ਸਕਦੇ ਹਨ

Today Now News

RELATED ARTICLES
- Advertisment -

POPULAR POSTS